Sun. Apr 21st, 2019

ਕੁਲਵਿੰਦਰ ਭੌਲਾ ਮੁੜ ਬਣੇ ਸਹਿਰੀ ਕਾਗਰਸ ਦੇ ਪ੍ਰਧਾਨ

ਕੁਲਵਿੰਦਰ ਭੌਲਾ ਮੁੜ ਬਣੇ ਸਹਿਰੀ ਕਾਗਰਸ ਦੇ ਪ੍ਰਧਾਨ

19banur-1ਬਨੂੜ 19 ਨਵੰਬਰ (ਰਣਜੀਤ ਸਿੰਘ ਰਾਣਾ) -ਵਿਧਾਨ ਸਭਾ ਚੋਣਾ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਅੱਜ ਮਾਈ ਬੰਨੋਂ ਮੰਦਿਰ ਦੀ ਧਰਮਸ਼ਾਲਾ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਹਰਦਿਆਲ ਸਿੰਘ ਕੰਬੋਜ ਨੇ ਸ਼ਹਿਰ ਦੇ ਨਵੇਂ ਬਣਾਏ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ। ਜਿਸ ਵਿਚ ਕੁਲਵਿੰਦਰ ਸਿੰਘ ਭੋਲਾ ਨੂੰ ਮੁੜ ਸਰਵਸੰਮਤੀ ਨਾਲ ਦੂਜੇ ਵਾਰੀ ਬਨੂੜ ਸ਼ਹਿਰ ਦਾ ਪ੍ਰਧਾਨ ਤੇ ਸੋਨੀ ਸੰਧੂ ਨੂੰ ਯੂਥ ਪ੍ਰਧਾਨ ਨਿਯੂਕਤ ਕੀਤਾ ਗਿਆ। ਇਸ ਤੋਂ ਇਲਵਾ ਗੁਰਪ੍ਰੀਤ ਸਿੰਘ ਗੋਪੀ ਸੰਧੂ ਨੂੰ ਪ੍ਰੈਸ ਸਕੱਤਰ, ਰਕੇਸ਼ ਕੁਮਾਰ ਪੱਪੂ ਨੂੰ ਖਜਾਨਚੀ, ਬਲਵਿੰਦਰ ਸਿੰਘ ਗੁੱਲੀ ਨੂੰ ਐਸਸੀ ਸੈਲ ਦਾ ਪ੍ਰਧਾਨ ਤੇ ਜਗਦੀਸ ਚੰਦ ਕਾਲਾ ਨੂੰ ਵਪਾਰ ਮੰਡਲ ਪੰਜਾਬ ਦਾ ਸਕੱਤਰ ਨਿਯੂਕਤ ਕੀਤਾ ਗਿਆ।
ਜਦੋਂ ਕਿ ਬਚਨ ਸਿੰਘ ਸੈਣੀ, ਅਜੀਤ ਸਿੰਘ, ਪੂਰਨ ਚੰਦ ਸਾਬਕਾ ਕੌਂਸਲਰ, ਹਿੰਮਤ ਸਿੰਘ, ਭਜਨ ਸਿੰਘ ਧੀਮਾਨ, ਹਰਦਿਆਲ ਸਿੰਘ ਸਮੇਤ 11 ਸਰਪ੍ਰਸਤ ਨਿਯੂਕਤ ਕੀਤੇ ਗਏ। ਜਦੋਂ ਕਿ ਜਸਵੰਤ ਸਿੰਘ ਖਟੜਾ ਕੌਂਸਲਰ, ਗੁਰਮੇਲ ਸਿੰਘ ਫੌਜੀ, ਦਲਜੀਤ ਸਿੰਘ ਪਿੰਛੀ, ਕੈਪਟਨ ਬੰਤ ਸਿੰਘ, ਬਲਕਾਰ ਸਿੰਘ, ਭੁਪਿੰਦਰ ਭੂਚੀ ਵਾਲੀਆ ਸਮੇਤ 22 ਮੀਤ ਪ੍ਰਧਾਨ ਤੇ ਹਰਵਿੰਦਰ ਸਿੰਘ ਹੈਪੀ, ਮਹਾਵੀਰ ਮਹਿਤਾ, ਸੁਰੇਸ਼ ਕੁਮਾਰ, ਚਰਨਜੀਤ ਹੈਪੀ, ਚਾਚਾ ਚਮਨ ਲਾਲ, ਅਸ਼ੋਕ ਬੱਬੀ, ਦਰਸ਼ਨ ਸਿੰਘ ਮੱਟੂ, ਦੀਪਕ ਕੌਸਿਕ ਸਮੇਤ 48 ਸਕੱਤਰ ਬਣਾਏ ਗਏ। ਇਸ ਮੌਕੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਸਾਰੇ ਹੀ ਆਗੂਆਂ ਨੂੰ ਮੌਕੇ ਤੇ ਹੀ ਨਿਯੂਕਤੀ ਪੱਤਰ ਵੰਡੇ ਤੇ ਉਨਾਂ ਨੂੰ ਵਧਾਈਆਂ ਦਿੱਤੀਆਂ। ਹਲਕਾ ਵਿਧਾਇਕ ਨੇ ਸਾਰੇ ਹੀ ਅਹੁਦੇਦਾਰਾ ਨੂੰ ਕਿਹਾ 2017 ਦੀਆਂ ਚੋਣਾ ਦਾ ਸਮਾਂ ਕੋਈ ਦੂਰ ਨਹੀ ਰਿਹਾ, ਇਨਾਂ ਚੋਣਾ ਦਾ ਕਿਸੇ ਵੇਲੇ ਵੀ ਭਾਰਤ ਦੇ ਚੋਣ ਕਮੀਸ਼ਨ ਵੱਲੋਂ ਐਲਾਨ ਕੀਤਾ ਜਾ ਸਕਦਾ ਹੈ। ਇਸ ਲਈ ਸਾਰੇ ਹੀ ਵਰਕਰ ਇਸ ਚੋਣ ਨੂੰ ਆਪਣੀ ਚੋਣ ਸਮਝ ਕੇ ਆਪੋ ਆਪਣੀਆਂ ਡਿਉਟੀਆਂ ਤੇ ਜੁੱਟ ਜਾਣ। ਇਸ ਮੌਕੇ ਪੰਜਾਬ ਸਿਕਾਇਤ ਨਿਵਾਰਨ ਕਮੇਟੀ ਦੇ ਉਪ ਚੇਅਰਮੈਂਨ ਡਾ. ਸਾਂਮ ਲਾਲ ਪਾਠਕ, ਜ਼ਿਲਾ ਮੀਤ ਪ੍ਰਧਾਨ ਬਿਕਰਮਜੀਤ ਪਾਸੀ, ਜ਼ਿਲਾ ਜਨਰਲ ਸਕੱਤਰ ਲੱਖੀ ਭੰਗੂ, ਚੇਅਰਮੈਂਨ ਅਵਤਾਰ ਸਿੰਘ ਬਬਲਾ, ਜਨਰਲ ਸਕੱਤਰ ਰਿੱਕੀ ਸ਼ਰਮਾ, ਕੌਸ਼ਲਰ ਭਜਨ ਲਾਲ, ਜੱਟ ਮਹਾਂ ਸਭਾ ਦੇ ਜ਼ਿਲਾ ਮੀਤ ਪ੍ਰਧਾਨ ਜੋਤੀ ਸੰਧੂ, ਜਨਰਲ ਸਕੱਤਰ ਠੇਕੇਦਾਰ ਬਲਬੀਰ ਸਿੰਘ ਮੋਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: