ਕਿਸਾਨ ਮੈਨੀਫੈਸਟ ਕਿਸਾਨੀ ਲਈ ਵਰਦਾਨ ਸਾਬਤ ਹੋਵੇਗਾ-ਰਣਜੀਤ ਚੀਮਾ

ss1

ਕਿਸਾਨ ਮੈਨੀਫੈਸਟ ਕਿਸਾਨੀ ਲਈ ਵਰਦਾਨ ਸਾਬਤ ਹੋਵੇਗਾ-ਰਣਜੀਤ ਚੀਮਾ

14-mahla-01
ਪੱਟੀ, 14 ਸਤੰਬਰ (ਰਣਜੀਤ ਸਿੰਘ ਮਾਹਲਾ): ਬੀਤੇ ਦਿੰਨੀ ਆਮ ਆਦਮੀ ਪਾਰਟੀ ਵੱਲੋ ਬਾਘਾ ਪੁਰਾਣਾ ਵਿਖੇ ਜਾਰੀ ਕੀਤਾ ਗਿਆ ਕਿਸਾਨ ਮੈਨੀਫੈਸਟ ਕਿਸਾਨਾ ਅਤੇ ਮਜਦੂਰਾ ਲਈ ਆਪਣੇ ਮੈਨੀਫੇਸਟੋ ਵਿੱਚ ਕਿਸਾਨਾਂ ਅਤੇ ਮਜਦੂਰਾ ਲਈ ਵਰਦਾਨ ਸਾਬਤ ਹੋਵੇਗਾ। ਇਹਨਾ ਸ਼ਬਦਾ ਦਾ ਪ੍ਰਗਟਾਵਾ ਰਣਜੀਤ ਸਿੰਘ ਚੀਮਾ ਸੈਕਟਰ ਇੰਚਾਰਜ ਹਲਕਾ ਪੱਟੀ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕੀਤਾ ਉਹਨਾ ਕਿਹਾ ਕਿ ‘ਆਪ’ ਵੱਲੋ ਜਾਰੀ ਕੀਤੇ ਜਾਰੀ ਕੀਤੇ ਕਿਸਾਨ ਮੈਨੀਫੈਸਟ ਵਿੱਚ ਕਿਸਾਨਾ ਦੀ ਮਾੜੀ ਹਾਲਤ ਨੂੰ ਦੇਖਦੇ ਹੋਏ ਕਿਸਾਨਾ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਲਈ ਨੀਤੀਆ ਬਣਾਈਆ ਗਈਆ ਹਨ, ਜਿਸ ਨਾਲ ਦੇਸ਼ ਦਾ ਅਮਨਦਾਤਾ ਖੁਦਕੁਸ਼ੀਆ ਕਰਨ ਤੋ ਬਚ ਕੇ ਚੰਗਾ ਜੀਵਨ ਜੀਅ ਸਕੇ।ਗੰਭੀ੍ਰਰ ਮਸਲੀਆ ਨੂੰ ਮੈਨੀਫੈਸਟੋ ਵਿਚ ਸ਼ਾਮਿਲ ਕਰਕੇ ਉਨ੍ਹਾਂ ਨੂੰ ਹੱਲ ਕਰਨ ਦੀ ਗੱਲ ਕਹਿ ਕੇ ਦਰਸਾ ਦਿੱਤਾ ਹੈ ਕਿ ਅਸਲ ‘ਚ ਕੋਈ ਪਾਰਟੀ ਕਿਸਾਨਾਂ ਦੀ ਸੱਚੀ ਹਿਤੈਸ਼ੀ ਹੈ ਤਾ ਉਹ ‘ਆਪ’ ਹੈ।ਉਨ੍ਹਾਂ ਨੇ ਕਿਹਾ ਕਿ ਆਪਣੇ ਆਪ ਨੂੰ ਕਿਸਾਨ ੁਹਿਤੈਸ਼ੀ ਦੱਸਦੀ ਰਹੀ ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਸਾਢੇ 9 ਸਾਲ੍ਹਾਂ ਦੇ ਰਾਜਕਾਲ ਵਿੱਚ ਕਿਸਾਨਾਂ ਨੂੰ ਅਤਿਅੰਤ ਮੁਸ਼ਕਿਲ ਦਾ ਸਾਹਮਣਾ ਕਰਨਾ ੁਪਿਆ ਹੈ ਇਹੀ ਕਾਰਣ ਹੈ ਕਿ ਇਸ ਸਰਕਾਰ ਦੇ ਸਮੇਂ ਕਿਸਾਨਾਂ ਦੀਆ ਖੁਦਕੁਸ਼ੀਆ ਦੀ ਦਰ ਸਭ ਤੋਂ ਵੱਧ ਰਹੀ।ਉਨ੍ਹਾਂ ਕਿਹਾ ਕਿ ਉਕਤ ਕਾਰਜਕਾਲ ਦੌਰਾਨ ਕਿਸਾਨਾਂ ਨੂੰ ਆਪਣੀਆ ਫਸਲਾਂ ਵੇਚਣ ਲਈ ਕਈ ਕਈ ਕਈ ਦਿਨਾਂ ਮੰਡੀਆ ਵਿੱਚ ਭੁੱਖੇ ਭਾਣੇ ਕੱਟਣੇ ਪਏ ਪਰ ਸਰਕਾਰ ਦੇ ਲੀਡਰਾਂ ਨੇ ਉਨ੍ਹਾਂ ਦੀ ਸਾਰ ਨਹੀ ਲਈ ।ਉਨ੍ਹਾਂ ਕਿਹਾ ਕਿ ‘ਆਪ’ਦੇ ਕਿਸਾਨ ਮੈਨੀਫੈਸਟੋ ਵਿਚ ਕਿਸਾਨਾਂ ਮਜਦੂਰਾਂ ਦੇ ਮੁਦੇ ਸ਼ਾਮਿਲ ਕਰਨ ਨਾਲ ਕਿਸਾਨਾਂ ਦੇ ਚਿਹਰੀਆਂ ਤੇੇ ਰੌਣਕ ਦਿਖਾਈ ਦੇਣ ਲੱਗੀ ਹੈ ਅਤੇ ਕਿਸਾਨ ਭਾਈਚਾਰਾ ਇਹ ਪੂਰੀ ਤਰ੍ਹਾਂ ਮਨ ਬਣਾ ਚੁੱਕਾ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣਾਉਣੀ ਹੈ।ਇਸ ਮੋਕੇ ਬਲਜਿੰਦਰ ਸਿੰਘ ਕੈਰੋ, ਰਜਿੰਦਰ ਸਿੰਘ ਉਸਮਾ, ਬਿਰਜਮੋਹਣ ਸਿੰਘ,ਨਿਸਾਨ ਸਿੰਘ ਸਭਰਾ,ਪੰਜਾਬ ਸਿੰਘ ਦੁੱਬਲੀ, ਗੁਰਪਿੰਦਰ ਸਿੰਘ ਪੱਟੀ, ਬਿਕਰਮਜੀਤ ਸਿੰਘ ਸਰਹਾਲੀ, ਕੁਲਦੀਪ ਸਿੰਘ ਲੋਹਕਾ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *