ਕਿਸਾਨ ਜਥੇਬੰਦੀ ਵੱਲੋਂ 12 ਦਸੰਬਰ ਨੂੰ ਡੀ.ਸੀ ਤਰਨ ਤਾਰਨ ਦੇ ਧਰਨੇ ਦਾ ਐਲਾਨ

ss1

ਕਿਸਾਨ ਜਥੇਬੰਦੀ ਵੱਲੋਂ 12 ਦਸੰਬਰ ਨੂੰ ਡੀ.ਸੀ ਤਰਨ ਤਾਰਨ ਦੇ ਧਰਨੇ ਦਾ ਐਲਾਨ
ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਕੀਤੀ ਨਾਅਰੇ ਬਾਜੀ

untitled-1ਤਰਸਿੱਕਾ/ਟਾਂਗਰਾ 01 ਦਸੰਬਰ (ਕੰਵਲ ਜੋਧਾ ਨਗਰੀ) ਕਿਸਾਨ ਸਘਰਸ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਜੋਨ ਬਾਬਾ ਬਕਾਲਾ ਸਾਹਿਬ ਦੇ ਵੱਖ ਵੱਖ ਪਿੰਡਾਂ ਵਿੱਚ ਮੀਟਿੰਗਾਂ ਲਾ ਕੇ 12 ਦਸੰਬਰ ਨੂੰ ਡੀ.ਸੀ ਤਰਨ ਤਾਰਨ ਦੇ ਧਰਨੇ ਦੀ ਤਿਆਰੀ ਲਈ ਲੋਕਾਂ ਨੂੰ ਲਾਮਬੰਧ ਕੀਤਾ ਗਿਆ ਮੀਟਿੰਗਾਂ ਉਪਰੰਤ ਕੇਂਦਰ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕ ਕੇ ਨਾਅਰੇਬਾਜੀ ਕਰਦਿਆ ਜਿਲ੍ਹਾਂ ਪ੍ਰਧਾਨ ਗੁਰਬਚਨ ਸਿੰਘ ਚੱਬਾ ਜਰਮਨਜੀਤ ਸਿੰਘ ਬੰਡਾਲਾ ਤੇ ਮੁਖਬੈਨ ਸਿੰਘ ਜੋਧਾਨਗਰੀ ਨੇ ਕਿਹਾ ਕਿ ਕਂੇਦਰ ਤੇ ਪੰਜਾਬ ਸਰਕਾਰ ਦੀਆਂ ਕਿਸਾਨ ਮਜਦੂਰ ਵਿਰੋਧੀ ਨੀਤੀਆਂ ਦੇ ਕਾਰਨ ਅੱਜ ਕਿਸਾਨ ਤੇ ਮਜਦੂਰ ਕਰਜੇ ਦੀਆਂ ਚੜੀਆਂ ਪੰਡਾਂ ਕਾਰਨ ਰੋਜ ਖੁਦਕਸੀਆਂ ਕਰਕੇ ਮੌਤ ਦੇ ਮੂੰਹ ਜਾ ਰਹੇ ਹਨ।ਮੌਦੀ ਸਰਕਾਰ ਨੇ ਨੋਟ ਬੰਦੀ ਕਰਕੇ ਰੋਜਗਰਾਂ ਦੀ ਜਿੰਦਗੀ ਲੀਹ ਤੋ ਉਤਾਰ ਦਿੱਤੀ ਹੈ ਲੋਕ ਸਵੇਰ ਤੋ ਹੀ ਬੈਂਕਾਂ ਮੂਹਰੇ ਆਪਣੀ ਹੀ ਜਮ੍ਹਾਂ ਪੂੰਜੀ ਲੈਣ ਲਈ ਹਾੜੇ ਕੱਢ ਰਹੇ ਹਨ।ਤੇ ਖਾਲੀ ਜੇਬ ਘਰਾਂ ਨੂੰ ਮੁੜ ਰਹੇ ਹਨ ਬੇਟੀਆਂ ਦੀਆਂ ਡੋਲੀਆਂ ਬਰੂਹਾ ਤਂੋ ਉਠਣ ਤਂੋ ਪਹਿਲਾਂ ਹੀ ਮਾਂ ਬਾਪ ਦੀਆਂ ਅਰਥੀਆਂ ਉੱਠ ਰਹੀਆਂ ਹਨ। ਦੂਜੇ ਪਾਸੇ ਕਾਰਪੋਰੇਟ ਘਰਾਣੇ ਹੋਰ ਅਮੀਰ ਬਣ ਰਹੇ ਹਨ ਕਿਸਾਨ ਆਗੂਆ ਨੇ ਕਿਹਾ ਕਿ ਤਰਨ ਤਾਰਨ ਦੇ ਡੀ.ਸੀ ਦੇ ਧਰਨੇ ਵਿੱਚ ਕਿਸਾਨ,ਮਜਦੂਰ,ਬੀਬੀਆਂ,ਨੌਜਵਾਨ ਹਜਾਂਰਾ ਦੀ ਗਿਣਤੀ ਵਿੱਚ ਪਹੁੰਚ ਕੇ ਮੰਗ ਕਰਨਗੇ ਕਿ ਐਸ.ਵਾਈ.ਐਲ ਨਹਿਰ ਦੇ ਮਸਲੇ ਦਾ ਹੱਲ ਕੌਮਾਂਤਰੀ ਰਿਪੇਰੀਅਨ ਕਨੂੰਨ ਮੁਤਾਬਿਕ ਕਰਕੇ ਦਰਿਆਈ ਪਾਣੀਆ ਦਾ ਹੱਕ ਪੰਜਾਬ ਨੂੰ ਦਿੱਤਾ ਜਾਵੇ।ਅਬਾਦਕਾਂਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ। 4 ਨਵੰਬਰ ਦੀ ਮੁੱਖ ਮੰਤਰੀ ਦੀ ਚੰਡੀਗੜ੍ਹ ਹੋਈ ਮੀਟਿੰਗ ਵਿੱਚ ਹੋਏ ਫੈਸਲੇ ਤਰੁੰਤ ਲਾਗੂ ਕੀਤੇ ਜਾਣ ਸਹੀਦ ਹੋਏ ਕਿਸਾਨਾ,ਮਜਦੂਰਾਂ ਦੇ ਪ੍ਰੀਵਾਰਾ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਤੇ ਕਰਜਾ ਮੁਆਫ ਕੀਤਾ ਜਾਵੇ।ਰਹਿੰਦੇ ਡੇਰੇ ਢਾਣੀਆਂ ਨੂੰ 24 ਘੰਟੇ ਅਰਬਨ ਸਪਲਾਈ ਨਾਲ ਜੋੜਿਆ ਜਾਵੇ ਬੇਜਮੀਨਿਆ ਨੂੰ ਘਰਾਂ ਲਈ 5-5 ਮਰਲੇ ਪਲਾਂਟ ਦਿੱਤੇ ਜਾਣ।ਕਿਸਾਨਾ ਦੇ ਨਰੇਗਾ ਸਕੀਮ ਵਿੱਚ ਜਾਬ ਕਾਰਡ ਬਣਾਏ ਜਾਣ ਢਾਈ ਏਕੜ ਵਾਲੇ ਕਿਸਾਨ ਦੇ ਨੀਲੇ ਕਾਰਡ ਬਣਾਏ ਜਾਣ।ਇਸ ਮੌਕੇ ਨਿਰਮਲ ਸਿੰਘ, ਰਣਜੀਤ ਸਿੰਘ,ਤਲਵਿੰਦਰ ਸਿੰਘ ਜੋਧਾਨਗਰੀ, ਜਗਤਾਰ ਸਿੰਘ ਡੇਹਰੀਵਾਲ, ਲਖਵਿੰਦਰ ਸਿੰਘ, ਹਰਦੇਵ ਸਿੰਘ,ਚੰਨਣ ਸਿੰਘ ਕਾਲੇਕੇ,ਸਤਨਾਮ ਸਿੰਘ ਸੁਧਾਰ, ਬਲਕਾਰ ਸਿੰਘ,ਬਲਵਿੰਦਰ ਸਿੰਘ, ਪ੍ਰਗਟ ਸਿੰਘ ਲੋਹਗੜ, ਚਰਨ ਸਿੰਘ, ਭਾਗ ਸਿੰਘ ਕਲੇਰ ਘੁਮਾਣ, ਜੱਸਾ ਸਿੰਘ, ਪ੍ਰਭਜੀਤ ਸਿੰਘ ਨਰੰਜਨਪੁਰ ਆਦਿ ਆਗੂਆ ਸਮੇਤ ਪਿੰਡ-ਪਿੰਡ ਕਿਸਾਨ,ਮਜਦੂਰ ਸਾਮਿਲ ਸਨ ।

Share Button

Leave a Reply

Your email address will not be published. Required fields are marked *