ਕਿਸਾਨਾ ਦੇ ਹਿੱਤਾ ਨੂੰ ਦੇਖਦੇ ਹੋਏ ਖਰੀਦ ਏਜੰਸੀ ਮਾਰਕਫੈਡ ਦਾ ਰਾਜਪੁਰਾ ਅਨਾਜ ਮੰਡੀ ਵਲੋਂ ਬਾਈਕਾਟ

ss1

ਕਿਸਾਨਾ ਦੇ ਹਿੱਤਾ ਨੂੰ ਦੇਖਦੇ ਹੋਏ ਖਰੀਦ ਏਜੰਸੀ ਮਾਰਕਫੈਡ ਦਾ ਰਾਜਪੁਰਾ ਅਨਾਜ ਮੰਡੀ ਵਲੋਂ ਬਾਈਕਾਟ

photo-1ਰਾਜਪੁਰਾ 3 ਅਕਤੂਬਰ (ਧਰਮਵੀਰ ਨਾਗਪਾਲ) ਆੜਤੀ ਐਸੋਸ਼ੀਏਸ਼ਨ ਅਨਾਜ ਮੰਡੀ ਸੁਚਾਰੂ ਢੰਗ ਨਾਲ ਚਲਾਉਣ ਅਤੇ ਕਿਸਾਨ ਵੀਰ ਮੰਡੀ ਵਿੱਚ ਆਪਣੀ ਫਸਲ ਵੇਚਣ ਲਈ ਆਏ ਕਿਸਾਨ ਵੀਰਾ ਨੂੰ ਕੋਈ ਦਿੱਕਤ ਪੇਸ਼ ਨਾ ਆਵੇ ਇਸ ਲਈ ਪ੍ਰਧਾਨ ਸ੍ਰ. ਹਰਦੀਪ ਸਿੰਘ ਲਾਡਾ ਦੀ ਅਗਵਾਈ ਹੇਠਾ ਸਰਕਾਰੀ ਖਰੀਦ ਏਜੰਸੀਆਂ ਦੀ ਇੱਕ ਮੀਟਿੰਗ ਬੁਲਾਈ ਗਈ ਜਿਸ ਵਿੱਚ ਮਾਰਕਫੈਡ, ਪਨਸਪ, ਵੇਅਰ ਹਾਊਸ, ਪੰਜਾਬ ਅੇੈਗਰੋ, ਐਫ ਸੀ ਆਈ, ਪਨਗਰੇਨ ਖਰੀਦ ਦੀਆਂ ਏਜੰਸੀਆਂ ਦੇ ਇੰਸਪੈਕਟਰਾ ਨੂੰ ਮੀਟਿੰਗ ਵਿੱਚ ਸਦਾ ਦਿੱਤਾ ਗਿਆ ਜਿਸ ਵਿੱਚ ਮਾਰਕਫੈਡ ਦੇ ਇੰਸਪੈਕਟਰ ਨੂੰ ਛੱਡ ਕੇ ਸਾਰੀਆਂ ਖਰੀਦ ਏਜੰਸੀਆਂ ਦੇ ਇੰਸਪੈਕਟਰ ਮੌਜੂਦ ਸਨ ਜਿਸ ਵਿੱਚ ਹਰਦੀਪ ਸਿੰਘ ਲਾਡਾ ਨੇ ਮੰਡੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬੇਨਤੀ ਕੀਤੀ। ਇਸ ਮੀਟਿੰਗ ਵਿੱਖੇ ਮਾਰਕਫੈੱਡ ਦੇ ਇੰਸਪੈਕਟਰ ਸੰਦੀਪ ਸ਼ਰਮਾ ਇਸ ਮੀਟਿੰਗ ਵਿੱਚ ਹਾਜਰ ਨਹੀਂ ਹੋਏ ਸਨ ਤੇ ਪ੍ਰਧਾਨ ਲਾਡਾ ਨੇ ਦਸਿਆ ਕਿ ਜਦੋਂ ਅਸੀ ਉਹਨਾਂ ਨੂੰ ਮੀਟਿੰਗ ਵਿੱਚ ਨਾ ਆਉਣ ਦਾ ਕਾਰਨ ਪੁਛਿਆ ਤਾਂ ਇੰਸਪੈਕਟਰ ਸੰਦੀਪ ਸ਼ਰਮਾ ਨੇ ਸਾਡੇ ਨਾਲ ਗਲਤ ਵਿਵਹਾਰ ਕੀਤਾ ਅਤੇ ਇੰਸਪੈਕਟਰ ਸ਼ਰਮਾ ਵਲੋਂ ਕੁਝ ਸ਼ਰਤਾ ਸਾਡੇ ਅਗੇ ਰੱਖ ਦਿਤੀਆਂ ਗਈਆਂ ਹਨ ਜੋ ਕਿ ਬਿਲਕੁਲ ਨਾ ਮੰਨਣ ਯੋਗ ਹੈ। ਆੜਤੀ ਐਸੋਸ਼ੀਏਸ਼ਨ ਵਲੋਂ ਇਹ ਸ਼ਰਤਾ ਮੰਨਣ ਤੋ ਸਾਫ ਇੰਨਕਾਰ ਕਰ ਦਿਤਾ ਗਿਆ ਹੈ ਅਤੇ ਉਹਨਾਂ ਦੀਆਂ ਸ਼ਰਤਾ ਨੂੰ ਵੇਖਕੇ ਉਹਨਾਂ ਦਾ ਮੰਡੀ ਵਿਚੋਂ ਬਾਈਕਾਟ ਕਰ ਦਿੱਤਾ ਗਿਆ ਹੈ। ਉਹਨਾਂ ਨੇ ਐਡੀਸ਼ਨਲ ਡਿਪਟੀ ਡਾਇਰਕਟਰ, ਖੁਰਾਕ ਸਪਲਾਈ ਨੂੰ ਲਿਖਿਤ ਤੌਰ ਤੇ ਮਾਰਕਫੈੱਡ ਦੀ ਖਰੀਦ ਬੰਦ ਕਰਨ ਤੇ ਐਲਾਟ ਹੋਏ ਸ਼ੈਲ਼ਰ ਕਿਸੇ ਹੋਰ ਏਜੰਸੀਆਂ ਨੂੰ ਐਲਾਟ ਕਰਨ ਲਈ ਮੰਗ ਪੱਤਰ ਵੀ ਦਿਤਾ ਹੈ।ਇਸ ਮੌਕੇ ਆੜਤੀ ਐਸੋਸ਼ੀਏਸ਼ਨ ਦੇ ਸਾਬਕਾ ਪ੍ਰਧਾਨ ਲਲਿਤ ਡਾਹਰਾ, ਖਜਾਨ ਸਿੰਘ ਲਾਲੀ, ਅਜਮੇਰ ਸਿੰਘ, ਮੇਜਰ ਸਿੰਘ, ਹੈਪੀ ਢੀਂਡਸਾ, ਸੁਰੇਸ਼ ਪਪੀ, ਰਾਜਿੰਦਰ ਪੋਪਲੀ, ਸ਼ੰਟੀ ਅਤੇ ਹੋਰ ਆੜਤੀ ਐਸੋਸ਼ੀਏਸ਼ਨ ਦੇ ਮੈਂਬਰ ਮੌਜੂਦ ਸਨ।

Share Button

Leave a Reply

Your email address will not be published. Required fields are marked *