ਕਿਸਾਨਾ ਦੀ 400 ਏਕੜ ਹੋਈ ਫਸਲ ਤਬਾਹ

ss1

ਕਿਸਾਨਾ ਦੀ 400 ਏਕੜ ਹੋਈ ਫਸਲ ਤਬਾਹ

snap-2ਮਾਨਸਾ 23 ਨਵੰਬਰ (ਜਗਦੀਸ਼/ਰੀਤਵਾਲ)-ਮਾਨਸਾ ਦੇ ਪਿੰਡ ਘਰਾਗਣਾਂ ਦੇ ਨਜਦੀਕ ਲੰਘਦੇ ਨਹਿਰੀ ਸੂਏ (ਲਿੰਕ ਨਹਿਰ) ਦੇ ਟੁੱਟਣ ਕਾਰਨ ਪਿੰਡ ਘਰਾਗਣਾ ਅਤੇ ਨਜਦੀਕੀ ਪਿੰਡਾ ਦੇ ਕਿਸਾਨਾ ਦੀ 400 ਏਕੜ ਦੇ ਕਰੀਬ ਫਸਲ ਵਿੱਚ ਪਾਣੀ ਫਿਰਨ ਕਾਰਨ ਫਸਲ ਤਬਾਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 5 ਵਜੇ ਦੇ ਕਰੀਬ ਜਿਲੇ ਦੇ ਪਿੰਡ ਘਰਾਂਗਣਾ ਦੇ ਨਜਦੀਕ ਸੂਏ ਦੇ ਟੁੱਟਣ ਕਾਰਨ ਪਾਣੀ ਕਿਸਾਨਾ ਦੀ ਫਸਲ ਵਿੱਚ ਵੜ ਗਿਆ ਜਿਸ ਕਾਰਨ ਪਹਿਲਾ ਹੀ ਮੰਦਹਾਲੀ ਵਿੱਚੋ ਲੰਘ ਰਹੇ ਕਿਸਾਨਾ ਦੀ 400 ਏਕੜ ਦੇ ਕਰੀਬ ਫਸਲ ਤਬਾਹ ਹੋ ਗਈ ਕਿਸਾਨਾ ਨੇ ਦੱਸਿਆ ਕਿ ਫਸਲਾ ਬਰਬਾਦ ਕਰਨ ਦੇ ਨਾਲ ਨਾਲ ਪਾਣੀ ਪੂਰੇ ਪਿੰਡ ਵਿੱਚ ਆ ਕੇ ਲੋਕਾ ਦੇ ਘਰਾ ਵਿੱਚ ਦਾਖਲ ਹੋ ਗਿਆ ਉਨਾ ਦੱਸਿਆ ਕਿ ਕਿਸਾਨ ਕਈ ਘੰਟੇ ਖੁਦ ਹੀ ਪਾਣੀ ਨੂੰ ਰੋਕਣ ਲਈ ਜੱਦੋ ਜਹਿਦ ਕਰਦੇ ਰਹੇ ਪਰ ਪ੍ਰਸ਼ਾਸ਼ਨ ਦਾ ਕੋਈ ਵੀ ਅਧਿਕਾਰੀ ਨਹੀ ਪਹੁੱਚਿਆ ਜਿਸ ਕਾਰਨ ਗੁੱਸੇ ਵਿੱਚ ਆਏ ਕਿਸਾਨਾ ਨੇ ਸਰਸਾ ਮਾਨਸਾ ਮੇਨ ਰੋਡ ਤੇ ਧਰਨਾ ਲਗਾਕੇ ਰੋਡ ਜਾਮ ਕਰ ਦਿੱਤਾ।

       ਪਿੰਡ ਘਰਾਗਣਾ ਦੇ ਕਿਸਾਨ ਨੇ ਕਿਹਾ ਕਿ ਪਿੰਡ ਵਿੱਚੋ ਲੰਘਦੀ ਪਾਣੀ ਵਾਲੀ ਕੱਸੀ ਜਿਸ ਵਿੱਚ ਪਾਣੀ ਇਸੇ ਸੂਏ (ਲਿੰਕ ਨਹਿਰ ) ਵਿੱਚੋ ਆਉਦਾ ਹੈ ਦੀ ਕਾਫੀ ਸਮੇ ਤੋ ਸਫਾਈ ਨਾ ਕਰਵਾਈ ਹੋਣ ਕਾਰਨ ਅਸੀ ਨਹਿਰੀ ਵਿਭਾਗ ਨੂੰ ਪਹਿਲਾ ਹੀ ਦੱਸ ਦਿੱਤਾ ਸੀ ਕਿ ਜੇਕਰ ਇਸ ਕੱਸੀ ਵਿੱਚ ਪਾਣੀ ਛੱਡਿਆ ਗਿਆ ਤਾ ਉਹ ਨੁਕਸਾਨਦੇਹ ਹੋਵੇਗੀ ਪਰ ਮਹਿਕਮੇ ਨੇ ਸਾਡੀ ਕੋਈ ਗੱਲ ਨਹੀ ਸੁਣੀ ,ਅਤੇ ਮਹਿਕਮੇ ਦੀ ਬਦੋਲਤ 400 ਏਕੜ ਫਸਲ ਤਬਾਹ ਹੋ ਗਈ ਹੈ ਕਿਸਾਨਾ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਖਰਾਬ ਹੋਈ ਫਸਲ ਦਾ ਤੁਰੰਤ ਮੁਆਵਜਾ ਦਿੱਤਾ ਜਾਵੇ ਅਤੇ ਨਹਿਰੀ ਵਿਭਾਗ ਦੇ ਲਾਪਰਵਾਹ ਅਧਿਕਾਰੀਆ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।

Share Button

Leave a Reply

Your email address will not be published. Required fields are marked *