Wed. Jun 19th, 2019

ਕਿਸਾਨਾ ਦੀ ਦਿਵਾਲੀ ਲੰਘੇਗੀ ਮੰਡੀਆਂ ਚ

ਕਿਸਾਨਾ ਦੀ ਦਿਵਾਲੀ ਲੰਘੇਗੀ ਮੰਡੀਆਂ ਚ
ਬਿਕਰਮ ਮੋਫਰ ਨੇ ਮੰਡੀਆਂ ਚ, ਕਿਸਾਨਾ ਦੀਆਂ ਮੁਸਕਲਾ ਸੁਣੀਆਂ

20161028_163439ਗੁਰਜੀਤ ਸ਼ੀਂਹ ,ਸਰਦੂਲਗੜ 28 ਅਕਤੂਬਰ: ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਅਤੇ ਜਿਲਾ ਪ੍ਰਸਾਸਨ ਵੱਲੋ ਝੋਨੇ ਦੀ ਬੋਲੀ ਅਤੇ ਲਿਫਟਿੰਗ ਸਬੰਧੀ ਮੁਕੰਮਲ ਪ੍ਰਬੰਧਾਂ ਦੇ ਕੀਤੇ ਜਾ ਰਹੇ ਦਾਅਵਿਆਂ ਤੇ ਸਵਲੀਆਂ ਚਿੰਨ੍ਹ ਲਗਦਾ ਦਿਖਾਈ ਦਿੰਦਾ ਹੈ।ਹਲਕਾ ਸਰਦੂਲਗੜ ਦੇ ਪਿੰਡ ਜੌੜਕੀਆਂ ਦੀ ਅਨਾਜ ਮੰਡੀ ਵਿੱਚ ਜਿਲਾ ਪ੍ਰਸਾਸਨ ਵੱਲੋ ਚੱਲ ਰਹੀ ਝੋਨੇ ਦੀ ਲਿਫਟਿੰਗ ਅਤੇ ਬੋਲੀ ਦੀ ਢਿੱਲੀ ਕਾਰਗੁਜਾਰੀ ਸਬੰਧੀ ਅੱਜ ਕਾਂਗਰਸ ਦੇ ਜਿਲਾ ਪ੍ਰਧਾਂਨ ਬਿਕਰਮ ਮੋਫਰ ਨੇ ਮੰਡੀਆਂ ਦਾ ਦੌਰਾ ਕਰਕੇ ਕਿਸਾਨਾ ਦੀਆਂ ਮੁਸਕਲਾ ਸੁਣੀਆਂ।ਕਿਸਾਨਾ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਖਰੀਦ ਏਜੰਸੀਆਂ ਦੇ ਅਧਿਕਾਰੀ ਸੈਲਰ ਮਾਲਕਾ ਨਾਲ ਮਿਲ ਕੇ ਕਿਸਾਨਾ ਨੂੰ ਚੂਨਾ ਲਗਾ ਰਹੇ ਹਨ।ਕਿਉਕਿ ਝੋਨੇ ਦੀ ਨਮੀ ਜਾਚਣ ਵਾਲੀਆਂ ਮਸ਼ੀਨਾ ਦੋ-ਦੋ ਹਨ।ਦੋਵਾ ਮਸੀਨਾ ਚ, ਨਮੀ ਦੀ ਮਾਤਰਾ ਅਲੱਗ-ਅਲੱਗ ਆਂਉਦੀ ਹੈ।ਪ੍ਰਤੀ ਗੱਟਾ ਕਾਟ ਕੱਟਣ ਲਈ ਜਾਣ ਬੁਝ ਕੇ ਨਮੀ ਦੀ ਮਾਤਰਾ ਜਿਆਂਦਾ ਦੱਸੀ ਜਾਦੀ ਹੈ।ਕਿਸਾਨਾ ਨੇ ਦੁਖੀ ਮਨ ਨਾਲ ਕਿਹਾ ਕਿ ਅਸੀ ਤਾ ਹਰ ਸਾਲ ਦਿਵਾਲੀ ਅਨਾਜ ਮੰਡੀਆਂ ਚ, ਹੀ ਗੁਜਾਰਦੇ ਹਾ।ਇਸ ਮੋਕੇ ਸ੍ਰੀ ਮੋਫਰ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਕਿਸਾਨਾ ,ਮਜਦੂਰਾ ਆਦਿ ਵਰਗਾ ਦਾ ਆਪਣੇ ਦਸ ਸਾਲਾ ਰਾਜ ਅੰਦਰ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ ਅਤੇ ਅੱਜ ਪੰਜਾਬ ਦੀ ਇਸ ਅਕਾਲੀ ਭਾਜਪਾ ਸਰਕਾਰ ਤੋ ਹਰ ਵਰਗ ਦੁੱਖੀ ਹੈ।ਇਸ ਮੋਕੇ ਉਨਾ ਕਿਹਾ ਕਿਕਿਸਾਨਾ ਵੱਲੋ ਪੁੱਤਾ ਵਾਗ ਪਾਲੀ ਫਸਲ ਦਾ ਸਹੀ ਮੁੱਲ ਮਿਲੇ ਤੇ ਸਮੇ ਸਿਰ ਝੋਨੇ ਦੀ ਖਰੀਦ ਤੇ ਢੋਆਂ ਢੁਆਂਈ ਦਾ ਪ੍ਰਬੰਧ ਸਹੀ ਤਰੀਕੇ ਨਾਲ ਕੀਤਾ ਜਾਵੇ।ਉਨਾ ਕਿਹਾ ਕਿ ਜੇਕਰ ਇੱਕ-ਦੋ ਦਿਨਾ ਅੰਦਰ ਖਰੀਦ ਕੇਰਦ ਵਿੱਚ ਬੋਲੀ ਅਤੇ ਲਿਫਟਿੰਗ ਜਲਦੀ ਨਾ ਕੀਤੀ ਗਈ ਤਾ ਕਾਂਗਰਸ ਪਾਰਟੀ ਦੇ ਵਰਕਰ ਅਤੇ ਆਂਗੂ ਚੱਕਾ ਜਾਮ ਕਰਕੇ ਸੰਘਰਸ ਕਰਨ ਲਈ ਮਜਬੂਰ ਹੋਣਗੇ।ਇਸ ਮੋਕੇ ਉਨਾ ਨਾਲ ਜਸਵਿੰਦਰ ਸਿੰਘ ਜੌੜਕੀਆਂ,ਜੀਵਨ ਸਿੰਘ ਨੰਬਰਦਾਰ,ਗੁਰਤੇਜ ਸਿੰਘ,ਸੁੱਖੀ ਭੰਮਾ,ਜੱਗਾ ਬੁਰਜ,ਆਦਿ ਕਿਸਾਨ ਹਾਜਰ ਸਨ।

Leave a Reply

Your email address will not be published. Required fields are marked *

%d bloggers like this: