ਕਿਸਾਨਾਂ ਅਤੇ ਆੜਤੀਆਂ ਦੇ ਹੱਕ ਵਿੱਚ ਆਪ ਪਾਰਟੀ ਵੱਲੋਂ ਮਾਰਕੀਟ ਕਮੇਟੀ ਭਦੌੜ ਵਿਖੇ ਰੋਸ ਧਰਨਾ

ss1

ਕਿਸਾਨਾਂ ਅਤੇ ਆੜਤੀਆਂ ਦੇ ਹੱਕ ਵਿੱਚ ਆਪ ਪਾਰਟੀ ਵੱਲੋਂ ਮਾਰਕੀਟ ਕਮੇਟੀ ਭਦੌੜ ਵਿਖੇ ਰੋਸ ਧਰਨਾ
ਅਖੌਤੀ ਕਿਸਾਨ ਹਿਤੈਸ਼ੀ ਬਾਦਲ ਸਰਕਾਰ ਦੇ ਰਾਜ ਵਿੱਚ ਸਭ ਤੋਂ ਵੱਧ ਕਿਸਾਨਾਂ ਨੇ ਖੁਦਕਸ਼ੀਆਂ ਕੀਤੀਆਂ : ਪਿਰਮਲ ਧੌਲਾ

vikrant-bansalਭਦੌੜ 08 ਨਵੰਬਰ (ਵਿਕਰਾਂਤ ਬਾਂਸਲ) ਪੰਜਾਬ ਵਿੱਚ ਝੋਨੇ ਦੀ ਫ਼ਸਲ ਦੀ ਅਦਾਇਗੀ ਅਤੇ ਲਿਫ਼ਟਿੰਗ ਨੂੰ ਲੈ ਕੇ ਕਿਸਾਨਾਂ, ਮਜਦੂਰਾਂ ਅਤੇ ਆੜਤੀਆਂ ਦੀ ਬਾਦਲ ਅਤੇ ਮੋਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਖੱਜਲ ਖੁਆਰੀ ਦੇ ਰੋਸ ਵਿੱਚ ਅੱਜ ਆਮ ਆਦਮੀ ਪਾਰਟੀ ਹਲਕਾ ਭਦੌੜ ਵੱਲੋਂ ਪਾਰਟੀ ਉਮੀਦਵਾਰ ਪਿਰਮਲ ਸਿੰਘ ਧੌਲਾ ਦੀ ਅਗਵਾਈ ਵਿੱਚ ਮਾਰਕੀਟ ਕਮੇਟੀ ਭਦੌੜ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਪਿਰਮਲ ਸਿੰਘ ਨੇ ਕਿਹਾ ਕਿ ਬਾਦਲ ਸਰਕਾਰ ਅਖੌਤੀ ਕਿਸਾਨ ਹਿਤੈਸ਼ੀ ਸਰਕਾਰ ਹੈ, ਕਿਉਂਕਿ ਇਸ ਸਰਕਾਰ ਦੇ ਰਾਜ ਵਿੱਚ ਸਭ ਤੋਂ ਵੱਧ ਕਿਸਾਨਾਂ ਤੇ ਮਜਦੂਰਾਂ ਨੇ ਕਰਜ਼ੇ ਕਾਰਨ ਖੁਦਕਸ਼ੀ ਕੀਤੀ ਹੈ। ਅੱਜ ਬਾਦਲ ਸਰਕਾਰ ਦੇ 24ਘੰਟਿਆਂ ਵਿੱਚ ਫ਼ਸਲ ਖਰੀਦਣ ਅਤੇ 72 ਘੰਟਿਆਂ ਵਿੱਚ ਅਦਾਇਗੀ ਦੇ ਦਾਅਵੇ ਫੋਕੇ ਹਨ, ਕਿਉਂਕਿ ਝੋਨੇ ਦੀ ਫ਼ਸਲ ਦੀ ਖ਼ਰੀਦ ਵਿੱਚ ਵੀ ਪਹਿਲਾਂ ਤਾਂ ਕਿਸਾਨਾਂ ਨੂੰ ਖੱਜਲ ਖੁਆਰ ਕੀਤਾ ਗਿਆ ਅਤੇ ਹੁਣ ਫ਼ਸਲ ਦੀ ਅਦਾਇਗੀ ਲਈ ਖੱਜਲ ਹੋਣਾ ਪੈ ਰਿਹਾ ਹੈ। ਆਪ ਉਮੀਦਵਾਰ ਨੇ ਕਿਹਾ ਕਿ ਹੁਣ ਤਾਂ ਕੇਂਦਰ ਵਿੱਚ ਵੀ ਬਾਦਲਾਂ ਦੀ ਆਪਣੀ ਸਕੀ ਮਾਂ ਭਾਜਪਾ ਸਰਕਾਰ ਹੈ ਅਤੇ ਇਸੇ ਸਰਕਾਰ ਵਿੱਚ ਇਨਾਂ ਦੇ ਟੱਬਰ ਦੀ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਵੀ ਹੈ, ਪ੍ਰੰਤੂ ਇਸ ਸਭ ਦੇ ਬਾਵਜੂਦ ਬਾਦਲਕੇ ਨਾ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਵਾ ਸਕੇ ਅਤੇ ਨਾ ਹੀ ਸਮੇਂ ਸਿਰ ਕਿਸਾਨਾਂ, ਆੜਤੀਆਂ ਦੀਆਂ ਫ਼ਸਲਾਂ ਦੀ ਅਦਾਇਗੀ ਕਰਵਾ ਸਕੇ। ਉਨਾਂ ਕਿਹਾ ਕਿ ਬਾਦਲ ਸਰਕਾਰ ਦੇ ਉਲਟ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਥੋੜੇ ਸਮੇਂ ਦੇ ਰਾਜ ਵਿੱਚ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਕਿਸਾਨ, ਵਪਾਰੀ, ਮਜਦੂਰ ਸਭ ਖੁਸ਼ ਹਨ। ਕਿਸਾਨਾਂ ਨੂੰ ਉਨਾਂ ਦੀਆਂ ਫ਼ਸਲਾਂ ਦੇ ਸਮੇਂ ਸਿਰ ਅਦਾਇਗੀਆਂ, ਕੁਦਰਤੀ ਮਾਰ ਪੀੜਤ ਫ਼ਸਲਾਂ ਦੇ 20 ਹਜ਼ਾਰ ਪ੍ਰਤੀ ਏਕੜ ਮੁਆਵਜ਼ੇ ਦਿੱਤੇ ਗਏ। ਊਨਾਂ ਕਿਹਾ ਕਿ ਆਪ ਪਾਰਟੀ ਦੇ ਕਿਸਾਨ ਮੈਨੀਫ਼ੈਸਟੋ ਵਿੱਚ ਵੀ ਕਿਸਾਨਾਂ ਦੀਆਂ ਫ਼ਸਲਾਂ ਦੇ 24 ਘੰਟਿਆਂ ਵਿੱਚ ਖਰੀਦ ਅਤੇ 72 ਘੰਟਿਆਂ ਵਿੱਚ ਅਦਾਇਗੀ ਦਾ ਵਾਅਦਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਵੀ ਕੋਈ ਕਿਸਾਨ ਹਿਤੈਸ਼ੀ ਨਹੀਂ ਹੈ, ਕਿਉਂਕਿ ਕਾਂਗਰਸ ਦੇ ਰਾਜ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸ਼ਹਿ ਤੇ ਬਰਨਾਲਾ ਜ਼ਿਲੇ ਦੇ ਕਿਸਾਨਾਂ ਦੀਆਂ ਟ੍ਰਾਈਡੈਂਟ ਦੇ ਗੁਪਤੇ ਵੱਲੋਂ ਧੱਕੇ ਨਾਲ ਐਕਵਾਇਰ ਕੀਤੀਆਂ ਗਈਆਂ ਸਨ। ਉਨਾਂ ਪੰਜਾਬ ਦੇ ਕਿਸਾਨ ਮਜਦੂਰ ਨੂੰ ਮੁੜ ਖੁਸ਼ਹਾਲ ਕਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਨਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਸਮੇਂ ਪਾਰਟੀ ਦੇ ਭਦੌੜ ਸਰਕਲ ਇੰਚਾਰਜ ਸੁਖਚੈਨ ਸਿੰਘ ਚੈਨਾ, ਐਡਵੋਕੇਟ ਕੀਰਤ ਸਿੰਗਲਾ, ਹਰਪ੍ਰੀਤ ਕੌਰ ਭਦੌੜ, ਮੈਡਮ ਜਸਵੰਤ ਕੌਰ, ਮਹਿਮ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਸੁਖਦੀਪ ਸਿੰਘ ਸੋਹੀ ਮੱਝੂਕੇ ਜੁਆਇੰਟ ਸੈਕਟਰੀ ਯੂਥ ਵਿੰਗ ਸੰਗਰੂਰ ਜ਼ੋਨ, ਹੇਮ ਰਾਜ, ਮੱਖਣ ਸਿੰਘ ਉਗੋਕੇ, ਰੇਸ਼ਮ ਸਿੰਘ ਜੰਗੀਆਣਾ, ਗੱਗਾ ਸਿੰਘ ਜੰਗੀਆਣਾ, ਡਾ. ਬਲਵੀਰ ਸਿੰਘ ਠੰਢੂ, ਜੱਸੀ ਮਾਨ ਕਾਲੇਕੇ, ਗੁਰਜੀਤ ਬੁੱਟਰ, ਚਮਕੌਰ ਕਾਕਾ ਭਲੇਰੀਆ, ਗੁਰਪ੍ਰੀਤ ਸਿੰਘ ਨੰਬਰਦਾਰ, ਨਿੱਕਾ ਸਿੰਘ, ਤਲਵਿੰਦਰ ਸਿੰਘ ਸ਼ਹਿਣਾ, ਪਲਵਿੰਦਰ ਸਿੰਘ, ਸੋਮ ਸਿੰਘ ਭੜੋ, ਗੁਰਪ੍ਰੀਤ ਸਿੰਘ, ਸਵਰਨ ਸਿੰਘ ਜੰਡਸਰ, ਪਰਮਜੀਤ ਸਿੰਘ ਗਿੱਲ ਕੋਠੇ ਆਦਿ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *