ਕਿਵੇਂ ਕੰਮ ਕਰਦੇ ਹਨ ਅੇੈਕਸ-ਰੇ ਤੇ ਇਸ ਦੇ ਵਿਕਸਿਤ ਰੂਪ

ss1

ਕਿਵੇਂ ਕੰਮ ਕਰਦੇ ਹਨ ਅੇੈਕਸ-ਰੇ ਤੇ ਇਸ ਦੇ ਵਿਕਸਿਤ ਰੂਪ
ਹੈਰਾਨੀਜਨਕ ਖੋਜ ਹੈ ਐਕਸ-ਰੇ ਤੇ ਇਸ ਦੇ ਵਿਕਸਿਤ ਰੂਪਾਂ ਦੀ

downloadਬੜੀ ਹੈਰਾਨੀ ਹੁੰਦੀ ਹੈ ਜਦੋ ਕੋਈ ਚੀਜ਼ ਜਿਹਦਾ ਸਾਨੂੰ ਨਾਮ ਵੀ ਪਤਾ ਨਾ ਹੋਵੇ ਕੋਈ ਅੇੇੇੈਸਾ ਕੰਮ ਕਰ ਜਾਵੇ ਜੋ ਸਾਡੀ ਸੋਚ ਨੂੰ ਕੁਝ ਪਲਾਂ ਲਈ ਰੋੋਕ ਕਿ ਆਪਣੇ ਬਾਰੇ ਸੋਚਣ ਲਈ ਮਜਬੂਰ ਕਰ ਦੇਵੇ ਇਸ ਤਰ੍ਹਾਂ ਹੀ ਹੋਇਆ ਇੱਕ ਵਿਗਿਆਨੀ ਨਾਲ ਜੋ ਅਪਣੀ ਲੈਬ ਵਿੱਚ ਗੈਸਾਂ ਦੇ ਬਿਜਲੀ ਖਾਰਜ ਕਰਨ ਵਾਲੀ ਅਰਧ-ਖਲਾ ਵਾਲੀ ਕੱਚ ਦੀ ਜਾਂ ਕੈਥੋਡ-ਰੇ ਟਿਊਬ(ਚੳਟਹੋਦ ਰੳੇ ਟੁਬੲ) ਨਾਲ ਪ੍ਰਯੋਗ ਕਰ ਰਿਹਾ ਸੀ।ਉਸ ਸਮੇਂ ਲੈਬ ਵਿੱਚ ਪੂਰਾ ਹਨੇਰਾ ਸੀ।ਅਤੇ ਕੈਥੋਡ-ਰੇ ਟਿਊਬ ਨੂੰ ਕਾਲੇ ਰੰਗ ਦੇ ਪੇਪਰ ਨਾਲ ਚੰਗੀ ਤਰ੍ਹਾਂ ਢਕਿਆ ਹੋਇਆ ਸੀ।ਜਦੋਂ ਹੀ ਵਿਗਿਆਨੀ ਨੇ ਬਿਜਲੀ ਦਾ ਸਵਿੱਚ ਆਨ ਕੀਤਾ ਤਾਂ ਉਸ ਨੇ ਦੇਖਿਆ ਕਿ ਟਿਊਬ ਦੇ ਅੰਦਰੋਂ ਇਲੈਕਟ੍ਰੋਨਾਂ ਦੀ ਲੜੀ ਇੱਕ ਸਿਰੇ ਤੋਂ ਦੂਜੇ ਸਿਰੇ ਵੱਲ ਵੱਧਣ ਲੱਗੀ।ਲੈਬ ਦੀ ਇੱਕ ਨੁਕਰ ਵਿੱਚ ਪਿਆ ਬੇਰੀਅਮ ਪਲੇਟੀਨੋ-ਸਾਇਆਨਾਈਡ ਦਾ ਕ੍ਰਿਸਟਲ ਚਮਕ ਉਠੀਆ।ਵਿਗਿਆਨੀ ਨੇ ਸੋਚੀਆ ਕਿ ਕੋਈ ਅਣਜਾਣੀਆਂ ਕਿਰਨਾਂ ਟਿਊਬ ਵਿੱਚੋਂ ਬਾਹਰ ਨਿਕਲ ਕੇ ਬੇਰੀਅਮ ਪਲੇਟੀਨੋਸਾਇਆਨਾਈਡ ਦੇ ਕ੍ਰਿਸਟਲਾਂ ਨਾਲ ਟਕਰਾ ਰਹੀਆ ਹਨ।ਇਨ੍ਹਾਂ ਅਦਭੁੱਤ ਕਿਰਨਾਂ ਨਾਲ ਟਕਰਾਉਣ ਨਾਲ ਕ੍ਰਿਸਟਲ ਚਮਕ ਰਹੇ ਸਨ।
ਵਿਗਿਆਨੀ ਨੇ ਸੋਚਿਆ ਕਿ ਇਹ ਕਿਰਨਾਂ ਉਸ ਨੂੰ ਦਿਖਾਈ ਤਾਂ ਨਹੀ ਦੇ ਰਹੀਆਂ,ਪਰ ਜੇ ਇਹ ਕਿਰਨਾਂ ਹੈ ਤਾਂ ਕੈਥੋਡ-ਰੇ ਟਿਊਬ ਵਿੱਚੋਂ ਬਾਹਰ ਕਿਵੇਂ ਆ ਰਹੀਆਂ ਕਿਉਂਕਿ ਕੈਥੋਡ-ਰੇ ਟਿਊਬ ਨੂੰ ਪੁੂਰੀ ਤਰ੍ਹਾਂ ਕਾਲੇ ਪੇਪਰ ਨਾਲ ਢਕਿਆ ਹੋਇਆ ਹੇੇੈ।ਉਸ ਨੇ ਇਹ ਨੇ ਇਹ ਨਤੀਜਾ ਕੱਢਿਆ ਇਹ ਅਦ੍ਰਿਸ਼ ਕਿਰਨਾਂ(ਨਿਵਬਿਬਿਲੲ ਰੳੇਸ) ਪੇਪਰ, ਲਕੜੀ ਅਤੇ ਧਾਤਾਂ ਦੀਆਂ ਪਤਲੀਆਂ ਸ਼ੀਟਾਂ ਨੂੰ ਪਾਰ ਕਰਨ ਦੀ ਸਮਰਥਾ ਰਖਦੀਆਂ ਹਨ।ਤਾਂ ਕਿਉ ਨਾਂ ਇਨ੍ਹਾਂ ਕਿਰਨਾਂ ਦੀ ਮੌਜੁਦਗੀ ਦਾ ਪ੍ਰਭਾਵ ਇਕ ਫੋਟੋਗ੍ਰਾਫਿਕ ਫਿਲਮ ਉੱਪਰ ਦੇਖਿਆ ਜਾਵੇ।ਇਸ ਮੰਤਵ ਲਈ ਵਿਗਿਆਨੀ ਨੇ ਅਪਣੀ ਪਤਨੀ ਨੂੰ ਲੈਬ ਵਿੱਚ ਬੁਲਾਇਆ।ਉਸ ਨੇ ਅਪਣੀ ਪਤਨੀ ਦਾ ਹੱਥ ਇੱਕ ਫੋਟੋਗ੍ਰਾਫਿਕ ਪਲੇਟ ਉੱਪਰ ਰੱਖਣ ਉਪਰੰਤ ਇਸ ਵਿੱਚੋਂ ਅਦ੍ਰਿਸ਼ ਕਿਰਨਾਂ ਨੂੰ ਛੱਡਿਆ।ਅਤੇ ਬਾਅਦ ਵਿੱਚ ਇਸ ਫੋਟੋਗ੍ਰਾਫਿਕ ਪਲੇਟ ਨੁੂੰ ਡਿਵੈਲਪ ਕਰ ਕੇ ਦੇਖਿਆ।ਵਿਗਿਆਨੀ ਤੇ ਉਸ ਦੀ ਪਤਨੀ ਬਹੁਤ ਹੈਰਾਨ ਹੋਏ ਜਦੋਂ ਉਨ੍ਹਾਂ ਨੇ ਦੇਖਿਆ ਕਿ ਇਸ ਫੋਟੋਗ੍ਰਾਫਿਕ ਪਲੇਟ ਉੱਪਰ ਹੱਥ ਦੀਆਂ ਹੱਡੀਆਂ ਦਾ ਇੱਕ ਸ਼ਾਨਦਾਰ ਚਿੱਤਰ ਉਕਰ ਆਇਆ।ਇਹ ਚਿੱਤਰ ਇੰਂਨਾ ਸ਼ਪਸਟ ਸੀ ਕਿ ਵਿਗਿਆਨੀ ਦੀ ਪਤਨੀ ਨੇ ਜੋ ਅੰਗੂਠੀ ਅਪਣੀ ਉਗਲ਼ੀਂ ਵਿੱਚ ਪਹਿਨੀ ਹੋਈ ਸੀ ਉਹ ਵੀ ਸਾਫ ਨਜ਼ਰ ਆ ਰਹੀ ਸੀ।
ਇਹ ਕਮਾਲ ਸੀ ਉਨ੍ਹਾਂ ਕਿਰਨਾਂ ਦਾ ਜਿਹਦਾ ਨਾ ਵਿਗਿਆਨੀ ਨੇ ਅੇੈਕਸ ਕਿਰਨਾਂ ਰੱਖਿਆ।ਅੇੈਕਸ ਦਾ ਵਿਗਿਆਨ ਵਿੱਚ ਮਤਲਬ ਹੈ ਜਿਸ ਬਾਰੇ ਪਤਾ ਨਾ ਹੋਵੇ ਜਾਂ ਜਿਸ ਬਾਰੇ ਜਾਣਿਆ ਨਾ ਗਿਆ ਹੋਵੇ।ਵਿਗਿਆਨੀ ਨੇ ਜੋ ਚਿੱਤਰ ਅਪਨੀ ਪਤਨੀ ਦਾ ਫੋਟੋਗ੍ਰਾਫਿਕ ਪਲੇਟ ਉੱਪਰ ਦੇਖਿਆ ਉਸ ਨੇ ਇਸ ਦਾ ਨਾ ਅੇੈਕਸ-ਰੇ ਰੱਖਿਆ ਇਹ ਸੀ ਦੁਨੀਆਂ ਦਾ ਪਹਿਲਾ ਅੇੈਕਸ-ਰੇ।ਇਸ ਅੇਕਸ-ਰੇ ਦੀ ਖੋਜ਼ ਕਰਨ ਵਾਲੇ ਮਹਾਨ ਵਿਗਿਆਨੀ ਦਾ ਨਾ ਵਿਲਹੇਲਮ ਰੋਇੰਨਟਜਨ ਹੈ ਜੋ ਵੁਜਰਬਰਗ ਯੁਨੀਵਰਸਿਟੀ ਦੇ ਭੋਤਿਕ ਵਿਗਿਆਨ ਇੰਸਟੀਚਿਊਟ ਦਾ ਪ੍ਰਫੈਸਰ ਸੀ।ਇਸ ਲਈ ਅਸੀਂ ਅੇੈਕਸ-ਰੇ ਨੂੰ ਰੋਇੰਨਟਜਨ ਅੇੈਕਸ-ਰੇ ਵੀ ਆਖਦੇ ਹਾਂ।ਰੋਇੰਨਟਜਨ ਵਲੋਂ ਕੀਤੀ ਖੋਜ ਤੋਂ ਸਿਰਫ ਦੋ ਮਹੀਨੇ ਬਾਅਦ ਹੀ ਇਨ੍ਹਾਂ ਕਿਰਨਾਂ ਨੂੰ ਹੈਮਪਸ਼ਾਇਰ ਹਸਪਤਾਲ ਵਿੱਚ ਟੁੱਟੀਆਂ ਹੱਡੀਆਂ ਦਾ ਪਤਾ ਲਗਾੳਣ ਲਈ ਵਰਤੋਂ ਵਿੱਚ ਲਿਆਂਦਾ ਜਾਣ ਲੱਗਾ।ਅੱਜ ਅਸੀਂ ਸਾਰੇ ਅੇੈਕਸ-ਰੇ ਤੋਂ ਵਾਕਫ ਹਾਂ।
ਹੱਡੀਆਂ ਦੀ ਟੁੱਟ ਭੱਜ,ਦੰਦਾ,ਛਾਤੀ ਅਤੇ ਸਰੀਰ ਦੇ ਅੰਦਰੂਨੀ ਭਾਗਾਂ ਦੀ ਚੈੱਕ-ਅੱਪ ਗੁਰਦੀਆਂ ਅਤੇ ਗਾਲ ਬਲੈਡਰ ਵਿੱਚ ਪਥਰੀਆਂ ਦਾ ਪਤਾ ਲਗਾਉਣ ਲਈ ਅੇਕਸ-ਰੇ ਮਦੱਦ ਕਰਦਾ ਹੈ।ਐੇਕਸ-ਰੇ ਨੂੰ ਮੈਡੀਕਲ ਖੇਤਰ
ਦੇ ਨਾਲ ਨਾਲ ਫੈਕਟਰੀਆਂ ਵਿੱਚ ਵੀ ਅੇਲਮ,ਡਾਇਮੰਡ ਅਤੇ ਕਈ ਹੋਰ ਪਦਾਰਥਾਂ ਦੀ ਅੰਦਰੂਨੀ ਬਣਤਰ ਬਾਰੇ ਜਾਣਨ ਲਈ ਐੇਕਸ-ਰੇ ਦੀ ਵਰਤੋਂ ਕੀਤੀ ਜਾਦੀ ਹੈ।
ਅੇੈਕਸ-ਰੇ ਦੀ ਜਿਆਦਾ ਵਰਤੋਂ ਨਾਲ ਸਰੀਰ ਤੇ ਮਾੜਾ ਪ੍ਰਭਾਵ ਪੇੈਂਦਾ ਹੈ।ਅੇੈਕਸ-ਰੇ ਵਿੱਚ ਸਰੀਰ ਦੇ ਅੰਦਰੂਨੀ ਅੰਗਾਂ ਦੀ ਹਿਲ-ਜੁਲ ਅਤੇ ਅਵਾਜ਼ ਨੂੰ ਸੁਣੀਆ ਨਹੀ ਜਾ ਸਕਦਾ।ਅੱਜ ਅਸੀਂ ਐੇਕਸ-ਰੇ ਦੇ ਹੋਰ ਵਿਕਸਿਤ ਰੂਪ ਖੋਜਣ ਵਿੱਚ ਕਾਮਯਾਬ ਹੋਏ ਹਾਂ।ਅੇੈਕਸ-ਰੇ ਦੇ ਵਿਕਸਿਤ ਰੂਪ ਹਨ:

  • ਅਲਟਰਾਸਾਊਂਡ
  •  ਸੀ.ਟੀ.ਸਕੈਨ ਜਾਂ ਕੰਪਿਊਟਰਾਈਜ਼ਡ ਟੋਮੋਗ੍ਰਾਫਿਕ ਸਕੈਨ
  •  ਸੀ.ਏ.ਟੀ ਸਕੈਨਰ
  • ਈ.ਸੀ.ਜੀ (ਇਲੈਕਟ੍ਰੋਕਾਰਡਿਓਗ੍ਰਾਫ)
  • ਈ.ਈ.ਜੀ (ਇਲੈਕਟ੍ਰੋਇਨਸੀਫੈਲੋੋਗ੍ਰਾਫ)

 

ਅਲਟਰਾਸਾਊਂਡ:
ਐੇਕਸ-ਰੇ ਦੀ ਤਰ੍ਹਾਂ ਹੀ ਅਲਟਰਾਸਾਊਂਡ ਦਾ ਟੇੈਸਟ ਕੀਤਾ ਜਾਦਾ ਹੇੈ।ਜਿਸ ਵਿਆਕਤੀ ਦਾ ਅਲਟਰਾਸਾਉੂਂਡ ਟੈਸਟ ਕਰਨਾ ਹੂੰਦਾ ਹੈ ਉਸ ਨੂੰ ਲਿਟਾਇਆ ਜਾਦਾ ਹੈੈ।ਫਿਰ ਉਸ ਦੇ ਸਰੀਰ ਦੇ ਜਿਸ ਭਾਗ ਦਾ ਅਲਟਰਾਸਾਉੂਂਡ ਕਰਨਾ ਹੁੰਦਾ ਹੈ,ਉਸ ਵਿੱਚੋਂ ਅਲਟਰਾਸਾਉਂਡ ਤਰੰਗਾਂ ਲੰਘਾਈਆਂ ਜਾਦੀਆਂ ਹਨ।ਸੰਬੰਧਤ ਅੰਗ ਨਾਲ ਟਕਰਾ ਕੇ ਜਦੋਂ ਤਰੰਗਾ ਵਾਪਸ ਆਉਂਦੀਆ ਹਨ।ਤਾਂ ਇਨ੍ਹਾਂ ਨੂੰ ਇੱਕ ਚਿੱਤਰ ਦੇ ਰੂਪ ਵਿੱਚ ਕੰਪਿਉੂਟਰ ਦੀ ਸਕਰੀਨ ਉੱਤੇ ਦੇਖੀਆ ਜਾ ਸਕਦਾ ਹੈ।ਇਸ ਚਿੱਤਰ ਨੂੰ ਫੋਟੋ ਦੇ ਰੂਪ ਵਿੱਚ ਪ੍ਰਿੰਟ ਵੀ ਕੀਤਾ ਜਾ ਸਕਦਾ ਹੇੈ।ਇਹ ਚਿੱਤਰ ਅੇਕਸ-ਰੇੇ ਨਾਲੋਂ ਕਿਤੇ ਵਧੀਆ ਹੁੰਦਾ ਹੈ।ਅਲਟਰਾਸਾਊਂਡ ਤਰੰਗਾਂ ਦਾ ਸਰੀਰ ਉੱਤੇ ਕੋਈ ਬੁਰਾ ਪ੍ਰਭਾਵ ਨਹੀ ਪੈਦਾਂ।ਅਲਟਰਾਸਾਊਂਡ ਦੀ ਮਦਦ ਨਾਲ ਗੁਰਦੀਆਂ ਦੀਆਂ ਪੱਥਰੀਆਂ,ਜਿਗਰ ਅਤੇ ਅੰਤੜੀਆਂ ਦੀਆਂ ਬਿਮਾਰੀਆਂ,ਅੰਡਕੋਸ਼,ਬੱਚੇਦਾਨੀ ਦੀ ਹਾਲਤ ਦਾ ਪਤਾ ਲਗਾਉਣ ਲਈ ਵਰਤੀਆ ਜਾਦਾ ਹੈ।ਲੈਵਲ-2 ਅਲਟਰਾਸਾਊਂਡ ਨਾਲ ਗਰਬ ਵਿੱਚ ਪਲ ਰਿਹੇ ਬੱਚੇ ਦੀਆਂ ਹਰਕਤਾਂ ਅਤੇ ਬਣਤਰ ਦਾ ਪੁੂਰਾ ਪਤਾ ਲਗਾਇਆ ਜਾ ਸਕਦਾ ਹੈ।

ਸੀ.ਟੀ.ਸਕੈਨ ਜਾਂ ਕੰਪਿਊਟਰਾਈਜ਼ਡ ਟੋਮੋਗ੍ਰਾਫਿਕ ਸਕੈਨ:
ਸੀ.ਟੀ.ਸਕੈਨ ਵੀ ਐੇਕਸ-ਰੇ ਦੀ ਸੁਧਰੀ ਹੋਈ ਕਿਸਮ ਹੈ।ਸੀ.ਟੀ ਸਕੈਨ ਟੈਸਟ ਕਰਨ ਲਈ ਐੇਕਸ-ਰੇ ਸਰੋਤ ਨੂੰ ਰੋਗੀ ਦੇ ਸਰੀਰ ਦੇ ਸੰਬੰਧਤ ਹਿੱਸੇ ਦੁਆਲੇ ਲਗਾਇਆ ਜਾਦਾ ਹੈ ਅਤੇ ਐੇਕਸ ਕਿਰਨਾਂ ਲਗਾਤਾਰ ਉਸ ਦੇ ਸਰੀਰ ਅੰਦਰ ਭੇਜੀਆਂ ਜਾਂਦੀਆਂ ਹਨ।ਜਦੋਂ ਐੇਕਸ ਕਿਰਨਾਂ ਰੋਗੀ ਦੇ ਸਰੀਰ ਅੰਦਰ ਜਾਦੀਆਂ ਹਨ ਤਾਂ ਸਰੀਰ ਦੇ ਅੰਦਰਲੇ ਭਾਂਗਾਂ ਦਾ ਚਿੱਤਰ ਬਣਨ ਲੱਗਦਾ ਹੈ।ਜਿਸ ਭਾਗ ਦਾ ਸੀ.ਟੀ ਸਕੈਨ ਕਰਨਾ ਹੰਦਾ ਹੈ।ਦਿਮਾਗ, ਸੁਖਮਨਾ ਨਾੜੀ,ਛਾਤੀ,ਪੇਟ ਦੇ ਅੰਦਰਲੇ ਅੰਗਾ ਦੀ ਬਣਤਰ,ਸਰੀਰ ਅੰਦਰ ਮੌਜੂਦ ਰਸੋੌਲੀਆਂ ਅਤੇ ਕੈਂਸਰ ਦੀਆਂ ਗੰਢਾਂ ਦਾ ਪਤਾ ਲਗਾਉਣ ਲਈ ਇਸ ਟੈਸਟ ਦੀ ਵਰਤੋ ਕੀਤੀ ਜਾਦੀ ਹੈ।ਅੇੈਕਸ-ਰੇ ਤੇ ਸੀ.ਟੀ. ਸਕੈਨ ਵਿੱਚ ਦੋ ਭਿਨਤਾਵਾਂ ਹਨ।ਪਹਿਲੀ ਭਿੰਨਤਾ ਹੈ ਕਿ ਸੀ.ਟੀ. ਸਕੈਨ ਦੁਆਰਾ ਬਣਿਆ ਚਿੱਤਰ ਤ੍ਰੈ-ਪਸਾਰੀ ਹੰਦਾ ਹੈੈ।ਜਿਸ ਨਾਲ ਅੰਗ ਦੀ ਲੰਬਾਈ,ਚੋੜਾਈ,ਗਹਿਰਾਈ ਮਾਪਣੀ ਸੰਭਵ ਹੰਦੀ ਹੈ। ਦੂਜਾ ਅੰਤਰ ਇਹ ਹੈ ਕਿ ਬਹੁਤ ਘੱਟ ਭਿੰਨਤਾ ਵਾਲੇ ਅੰਗ ਜਿਵੇਂ ਜਿਗਰ ਅਤੇ ਗੁਰਦੀਆਂ ਦੇ ਨਰਮ ਤੰਤੂਆਂ ਨੂੰ ਵੀ ਦੇਖ ਸਕਣ ਦੇ ਸਮੱਰਥ ਹੁੰਦਾ ਹੈ।

ਸੀ.ਏ.ਟੀ ਸਕੈਨਰ:
ਸੀ.ਏ.ਟੀ ਸਕੈਨਰ ਦੀ ਮਦਦ ਨਾਲ ਖੋਪੜੀ ਅੰਦਰ ਦਿਮਾਗ ਦੀ ਹੂ-ਬ-ਹੂ ਹਾਲਤ ਬਾਰੇ ਜਾਣ ਸਕਣਾ ਸੰਭਵ ਹੁੰਦਾ ਹੈ।ਇਸ ਟੈਸਟ ਨਾਲ ਦਿਮਾਗ ਦੇ ਕਿਸ ਹਿੱਸੇ ਵਿੱਚ ਰਸੌਲੀ ਜਾਂ ਹੋਰ ਕੋਈ ਨੁੁਕਸ ਹੋਵ ਪਤਾ ਲਗਾਇਆ ਜਾ ਸਕਦਾ ਹੇੈ।ਇਹ ਚਿੱਤਰ ਅਸੀ ਕੰਪਿਊਟਰ ਦੀ ਸਕਰੀਨ ੳੱਤੇ ਦੇਖ ਸਕਦੇ ਹਾਂ।ਸੀ.ਏ.ਟੀ ਸਕੈਨਿੰਗ ਟੈਸਟ ਕੁਝ ਸੈਕਿੰਡਾਂ ਵਿੱਚ ਪੂਰਾ ਹੋਣ ਵਾਲਾ ਟੈਸਟ ਹੈ।

ਈ.ਸੀ.ਜੀ (ਇਲੈਕਟ੍ਰੋਕਾਰਡਿਓਗ੍ਰਾਫ):
ਈ.ਸੀ.ਜੀ ਟੈਸਟ ਵਿਆਕਤੀ ਦੇ ਦਿਲ ਦੀ ਪੂਰੀ ਹਰਕਤ ਜਾਣਨ ਬਾਰੇ ਕੀਤਾ ਜਾਦਾ ਹੈ।ਦਿਲ ਦੀ ਧੜਕਣ ਨਾਲ ਪੈਦਾ ਹਈਆਂ ਬਿਜਲੀ ਤਰੰਗਾਂ ਨੂੰ ਈ.ਸੀ.ਜੀ ਦੇ ਭਿੰਨ ਭਿੰੰਨ ਇਲੈੱਕਟ੍ਰੋਡ ਸਿਰੀਆਂ ਨੂੰ ਵਿਆਕਤੀ ਦੀ ਛਾਤੀ ਦੇ ਹਿੱਸੀਆਂ,ਦੋਵੇ ਬਾਂਹਾ ਅਤੇ ਇੱਕ ਲੱਤ ਉੱਪਰ ਲੱਗਾ ਦਿੱਤਾ ਜਾਂਦਾ ਹੈ।ਇਸ ਤਰ੍ਹਾਂ ਦਿਲ ਦੀਆਂ ਮਾਸਪੇਸ਼ੀਆ ਵਿੱਚੋਂ ਉਠੀਆਂ ਤੰਰਗਾਂ ਨੂੰ ਇੱਕ ਗ੍ਰਾਫ ਪੇਪਰ ਉੱਪਰ ਉੱਤਾਰ ਲਿਆ ਜਾਦਾ ਹੈ।ਇਸ ਤਿਆਰ ਹੋਏ ਗ੍ਰਾਫ ਪੇਪਰ ਨੂੰ ਈ.ਸੀ ਜੀ ਕਿਹਾ ਜਾਦਾ ਹੈ।ਇਸ ਗ੍ਰਾਫ ਦੁਆਰਾ ਦਿਲ ਦੀਆਂ ਬਿਮਾਰੀਆਂ ਜਿਵੇਂ ਉੱਚ ਲਹੂ ਦਬਾਅ(ਭਲੋੋਦ ਫਰੲਸਸੁਰੲ),ਦਿਲ ਦੀਆਂ ਧਮਣੀਆਂ ਦਾ ਰੋਗ,ਦਿਲ ਦੀਆਂ ਮਾਸਪੇਸ਼ੀਆਂ ਵਿੱਚ ਥਕਾਵਟ,ਜਨਮ ਤੋਂ ਦਿਲ ਦਾ ਨੁਕਸ, ਵਾਲਵ ਦਾ ਨੁਕਸ,ਦਿਲ ਦੀ ਧੜਕਣ ਦੀ ਦਰ,ਅਤੇ ਹੋਰ ਦਿਲ ਨਾਲ ਸੰਬੰਧਤ ਕਈ ਬਿਮਾਰੀਆਂ ਦਾ ਪਤਾ ਈ.ਸੀ.ਜੀ ਟੈਸਟ ਨਾਲ ਲਗਾਇਆ ਜਾਦਾ ਹੈ।ਦਿਲ ਦੀ ਕੰਮ ਕਾਜ ਦੀ ਵਿਧੀ ਵਿੱਚ ਜੇ ਕੋਈ ਨੁਕਸ ਹੋਵੇ ਤਾਂ ਈ.ਸੀ.ਜੀ ਗ੍ਰਾਫ ਕੁਝ ਅਸਧਾਰਣ ਕਿਸਮ ਦਾ ਬਣ ਜਾਦਾ ਹੈ।ਜਿਸ ਨੂੰ ਦੇਖ ਕੇ ਡਾਕਟਰ ਦਿਲ ਦੇ ਕਿਹੜੇ ਹਿਸੇ ਵਿੱਚ ਨੁਕਸ ਹੈ ਪਤਾ ਲਗਾ ਲੈਦੇਂ ਹਨ।ਈ.ਸੀ.ਜੀ ਦੀ ਖੋਜ ਨੀਦਰਲੈਂਡ ਦੇ ਵਿਗਿਆਨੀ ਵਿਲੀਅਮ ਇਨਥੋਵਨ ਨੇ 1903 ਈ ਵਿੱਚ ਕੀਤੀ।ਉਸ ਨੂੰ ਇਸ ਖੋਜ ਬਦਲੇ 1924 ਈਸਵੀ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਈ.ਈ.ਜੀ (ਇਲੈਕਟ੍ਰੋਇਨਸੀਫੈਲੋੋਗ੍ਰਾਫ):
ਈ.ਈ.ਜੀ ਟੈਸਟ ਦਿਮਾਗ ਦੀ ਹਾਲਤ ਅਤੇ ਉਸਦੀ ਚੇਤਨਤਾ ਦੀ ਦਸ਼ਾ ਬਾਰੇ ਕੀਤਾ ਜਾਦਾਂ ਹੈ।ਇਸ ਟੈਸਟ ਦੀ ਮਦਦ ਨਾਲ ਦਿਮਾਗ ਦੀ ਰਸੌਲੀ,ਮਿਰਗੀ ਰੋਗ,ਅਤੇ ਹੋਰ ਦਿਮਾਗੀ ਬਿਮਾਰੀਆਂ ਦਾ ਪਤਾ ਲਗਾਉਣ ਲਈ ਕੀਤਾ ਜਾਦਾ ਹੈ।ਮਨੁੱਖ ਦੇ ਦਿਮਾਗ ਦੇ ਭਿੰਨ-ਭਿੰਨ ਹਿੱਸੀਆਂ ਉੱਤੇ 16-30 ਇਲੈਕਟ੍ਰੋਡ ਕਸ ਕੇ ਲਗਾ ਦਿੱਤੇ ਜਾਦੇ ਹਨ।ਜਿਸ ਨਾਲ ਦਿਮਾਗ ਦੇ ਭਿੰਨ-ਭਿੰਨ ਤੰਤੂ ਸੈੱਲਾਂ ਵਿੱਚ ਪੇੈਦਾ ਹੋ ਰਹੀਆਂ ਬਿਜਲੀ ਤਰੰਗਾਂ ਨੂੰ ਮਾਪ ਕੇ ਇੱਕ ਗ੍ਰਾਫ ਉੱਤੇ ਰਿਕਾਰਡ ਕੀਤਾ ਜਾਦਾ ਹੈ।ਇਹ ਟੈਸਟ ਨੂੰ ਪੂਰਾ ਹੋਣ ਲਈ 45 ਕੁ ਮਿੰਟ ਦਾ ਸਮਾ ਲਗਦਾ ਹੈ।ਇਸ ਟੈਸਟ ਨਾਲ ਮਨੁੱਖ ਨੂੂੰ ਨਾ ਤਾਂ ਕੋਈ ਦਰਦ ਹੁੰਦੀ ਹੈ ਨਾ ਇਸ ਦਾ ਕੋਈ ਬੁਰਾ ਪ੍ਰਭਾਵ ਪੈਦਾ ਹੈ।
ਅੱਜ ਅਸੀਂ ਵਿਗਿਆਨਕ ਯੁੱਗ ਵਿੱਚ ਜੀ ਰਹੇ ਹਾਂ।ਵਿਗਿਆਨੀਆਂ ਨੇ ਮਨੁੱਖ ਦੀ ਅਨਮੋਲ ਜਿੰਦਗੀ ਨੂੰ ਬਿਮਾਰੀ ਦਾ ਪਤਾ ਲਗਾਉਣ ਲਈ ਅਤੇ ਬਿਮਾਰੀ ਤਂੋ ਬਚਾਉਣ ਲਈ ਅੱਲਗ ਅੱਲਗ ਕਿਸਮ ਦੀਆਂ ਮਸ਼ੀਨਾ ਮੁਹਈਆ ਕਰਵਾਈਆਂ ਹਨ।ਤਾਂ ਜੋ ਮਨੁੱਖ ਦਾ ਸਹੀ ਇਲਾਜ ਹੋ ਸਕੇ।
ਅਫਸੋਸ ਨਾਲ ਕਹਿਣਾ ਪੈ ਰਿਹਾ ਹੈ।ਕਿ ਅੱਜ ਇਹ ਟੈਸਟ ਏਨੇ ਮਹਿੰਗੇ ਹੋ ਗਏ ਹਨ।ਕਿ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਏ ਹਨ।ਤੇ ਲੋਕ ਬਿਨਾ ਟੈਸਟ ਤੋਂ ਦਿਵਾਈਆਂ ਖਾ ਕੇ ਰੋਜਾਨਾ ਮਰ ਰਹੇ ਹਨ।ਸਰਕਾਰਾਂ ਨੂੰ ਚਾਹਿਦਾ
ਹੈ ਕਿ ਇਹ ਟੈਸਟ ਸਸਤੇ ਹੋਣ ਤੇ ਆਮ ਲੋਕਾਂ ਦੀ ਪਕੜ ਵਿੱਚ ਹੋਵੇ ਤਾਂ ਜੋ ਬਿਮਾਰੀ ਦੀ ਟੈਸਟ ਦੁਆਰਾ ਸਹੀ ਪਹਿਚਾਣ ਹੋ ਸਕੇ।ਅਤੇ ਡਾਕਟਰ ਮਰੀਜ ਦਾ ਸਹੀ ਇਲਾਜ ਕਰ ਸਕੇ।
ਜੇਕਰ ਇਸ ਤਰ੍ਹਾਂ ਹੋ ਜਾਦਾ ਹੈ ਤਾਂ ਇਹ ਹੋਵੇਗੀ ਸਾਡੀ ਸੱਚੀ ਸਰਧਾਂਜਲੀ ਆਪਣੇ ਮਹਾਨ ਵਿਗਿਆਨੀਆਂ ਨੂੰ ਜਿਨ੍ਹਾਂ ਨੇ ਅਪਣੀ ਮਿਹਨਤ ਸਦਕਾ ਇਹ ਮਸ਼ੀਨਾ ਸਾਡੇ ਲਈ ਪੈਦਾ ਕੀਤੀਆਂ।

ਹਰਭਜਨ ਸਿੰਘ
ਸਰਕਾਰ ਪ੍ਰਾਇਮਰੀ ਸਕੂਲ ਜਿੰਦਵੜੀ,
ਬਲਾਕ ਸ਼੍ਰੀ ਅੰਨਦਪੁਰ ਸਾਹਿਬ,
ਜਿਲ੍ਹਾ ਰੂਪਨਗਰ (9592096064

Share Button

Leave a Reply

Your email address will not be published. Required fields are marked *