ਕਾਲੇ ਪੀਲੀਏ ਦਾ ਮੁਫ਼ਤ ਚੈੱਕ ਅੱਪ ਕੈਂਪ ‘ਤੇ ਲੰਗਰ ਲਾਇਆ, 85 ਮਰੀਜ਼ਾਂ ਦੀ ਜਾਂਚ 15 ਪਾਜੇਟਿਵ

ss1

ਕਾਲੇ ਪੀਲੀਏ ਦਾ ਮੁਫ਼ਤ ਚੈੱਕ ਅੱਪ ਕੈਂਪ ‘ਤੇ ਲੰਗਰ ਲਾਇਆ, 85 ਮਰੀਜ਼ਾਂ ਦੀ ਜਾਂਚ 15 ਪਾਜੇਟਿਵ

7-3
ਸਾਦਿਕ, 6 ਜੂਨ (ਗੁਲਜ਼ਾਰ ਮਦੀਨਾ)-ਮੱਸਿਆ ਦੇ ਦਿਹਾੜੇ ਤੇ ਸੰਗਤ ਦੇ ਸਹਿਯੋਗ ਨਾਲ ਪੀਰ ਈਸ਼ਾ ਜੀ ਵੈੱਲਫੇਅਰ ਸੁਸਾਇਟੀ ਸਾਦਿਕ ਵੱਲੋਂ ਮਹੀਨਾਵਾਰ ਲੰਗਰ ਲਾਉਣ ਅਤੇ ਸਮਾਗਮ ਕਰਵਾਉਣ ਦੇ ਉਲੀਕੇ ਗਏ ਪ੍ਰੋਗਰਾਮ ਤਹਿਤ ਸਾਦਿਕ ਦੇ ਮੁੱਖ ਚੌਂਕ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਵੇਰ ਸਮੇਂ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਭਾਈ ਮਨਜੀਤ ਸਿੰਘ, ਭਾਈ ਬਲਵੀਰ ਸਿੰਘ ਫ਼ਰੀਦਕੋਟ ਵਾਲਿਆਂ ਦੇ ਰਾਗੀ ਜਥੇ ਨੇ ਗੁਰਬਾਣੀ ਜੱਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮਾਗਾਮ ਵਿਚ ਗੁਰਮੀਤ ਸਿੰਘ ਸੰਧੂ ਓਪ ਚੇਅਰਮੈਨ ਦੀ ਫ਼ਰੀਦਕੋਟ ਕੋਆਪਰੇਟਿਵ ਬੈਂਕ ਲਿਮ: ਫ਼ਰੀਦਕੋਟ, ਇਸਤਰੀ ਅਕਾਲੀ ਦਲ ਦੀ ਮੀਤ ਪ੍ਰਧਾਨ ਬੀਬੀ ਗੁਰਿੰਦਰ ਕੌਰ ਭੋਲੂਵਾਲਾ ਮੈਂਬਰ ਐਸ.ਜੀ.ਪੀ.ਸੀ, ਬੀਬੀ ਬਲਜੀਤ ਕੌਰ ਢਿੱਲੋਂ ਚੇਅਰਪਰਸਨ ਬਲਾਕ ਸੰਮਤੀ ਫ਼ਰੀਦਕੋਟ, ਸ਼ਿਵਰਾਜ ਸਿੰਘ ਢਿੱਲੋਂ ਮੀਤ ਪ੍ਰਧਾਨ ਆੜਤੀਆ ਯੂਨੀਅਨ ਸਾਦਿਕ, ਭੁਪਿੰਦਰ ਸਿੰਘ ਥਾਣਾ ਮੁਖੀ ਸਾਦਿਕ, ਰਤਨ ਲਾਲ ਮੁੱਖ ਮੁਨਸ਼ੀ , ਡਾ. ਸੰਤੋਖ ਸਿੰਘ ਸੰਧੂ, ਡਾ. ਗੁਰਤੇਜ ਮਚਾਕੀ, ਸੰਤੋਖ ਸਿੰਘ ਮੱਕੜ, ਰਤਨ ਲਾਲ ਨਾਰੰਗ ਤੋਂ ਇਲਾਵਾ ਪਰਮਜੀਤ ਸੋਨੀ, ਰਾਜਬੀਰ ਬਰਾੜ, (ਸਾਰੇ ਪੱਤਰਕਾਰ) ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਬਾਬਾ ਭੋਲਾ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸਿੰਘ ਸਭਾ ਸਾਦਿਕ ਅਤੇ ਬਾਬਾ ਜਸਵਿੰਦਰ ਸਿੰਘ ਸੋਨੂੰ ਦੁਆਰਾ ਅਰਦਾਸ ਬੇਨਤੀ ਕੀਤੀ ਗਈ। ਇਸ ਸੁਸਾਇਟੀ ਦੇ ਮੁੱਖ ਪ੍ਰਬੰਧਕ ਆਰ.ਐਸ.ਧੁੰਨਾ ਨੇ ਦੱਸਿਆ ਕਿ ਉਹਨਾਂ ਦੀ ਸੁਸਾਇਟੀ ਵੱਲੋਂ ਪਹਿਲਾਂ ਵੀ ਸਮਾਜ ਭਲਾਈ ਦੇ ਕੰਮ ਕਰਦਿਆਂ 2 ਮੈਡੀਕਲ ਚੈੱਕ ਅੱਪ ਕੈਂਪ ਲਾਏ ਗਏ ਹਨ ਅਤੇ ਹਰ ਮੱਸਿਆ ਦੇ ਦਿਹਾੜੇ ‘ਤੇ ਲੰਗਰ ਲਾਉਣ ਦਾ ਫੈਸਲਾ ਕੀਤਾ ਗਿਆ ਹੈ।

ਇਸ ਉਪਰੰਤ ਬੀਬੀ ਗੁਰਿੰਦਰ ਕੌਰ ਭੋਲੂਵਾਲਾ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਅਜੋਕੀ ਤੇਜ਼ ਰਫ਼ਤਾਰ ਜਿੰਦਗੀ ਵਿਚ ਲੋਕਾਂ ਕੋਲ ਬਹੁਤ ਘਟ ਸਮਾਂ ਹੁੰਦਾ ਹੈ ਕਿ ਉਹ ਆਪਣੀ ਸਿਹਤ ਦੀ ਸਾਂਭ ਸੰਭਾਲ ਕਰਨ ਪਰ ਇਸ ਸੁਸਾਇਟੀ ਵੱਲੋਂ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਸੰਗਤ ਦੇ ਸਹਿਯੋਗ ਨਾਲ ਚੁੱਕਿਆ ਗਿਆ ਕਦਮ ਆਪਣੇ ਆਪ ਵਿਚ ਇਕ ਮਿਸਾਲ ਹੈ। ਇਸ ਸਮੇਂ ਸੁਸਾਇਟੀ ਵੱਲੋਂ ਕਾਲੇ ਪੀਲੀਏ ਦੇ ਮੁੱਢਲੇ ਟੈਸਟ ਦੀ ਮੁਫ਼ਤ ਜਾਂਚ ਦੇ ਲਾਏ ਗਏ ਕੈਂਪ ਵਿਚ ਆਏ 85 ਦੇ ਕਰੀਬ ਮਰੀਜ਼ਾਂ ਦੀ ਜਾਂਚ ਡਾ. ਗਗਨਦੀਪ ਗੋਇਲ ਐਮ.ਬੀ.ਬੀ.ਐਸ, ਐਮ. ਡੀ (ਗੈਸਟਰੋ) ਬਠਿੰਡਾ ਵਾਲਿਆਂ ਵੱਲੋਂ ਕੁਲਵਿੰਦਰ ਸਿੰਘ, ਪਲਵਿੰਦਰ ਸਿੰਘ ਅਤੇ ਅਜੈ ਕੁਮਾਰ ‘ਤੇ ਅਧਾਰਿਤ ਟੀਮ ਨੇ ਸਿਪਲਾ ਕੰਪਨੀ ਦੇ ਸਹਿਯੋਗ ਨਾਲ ਕੀਤੀ। ਇਸ ਚੈੱਕ ਅੱਪ ਦੌਰਾਨ 15 ਮਰੀਜ਼ਾਂ ਦੇ ਕੇਸ ਪਾਜ਼ੇਟਿਵ ਪਾਏ ਗਏ ਜਿਹਨਾਂ ਨੂੰ ਅਜੇ ਇਸ ਬੀਮਾਰੀ ਨੇ ਛੂਹਿਆ ਹੈ। ਪੀਰ ਈਸ਼ਾ ਜੀ ਵੈੱਲਫੇਅਰ ਸੁਸਾਇਟੀ ਸਾਦਿਕ ਵੱਲੋਂ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸੁਸਾਇਟੀ ਵੱਲੋਂ ਚਾਹ ਅਤੇ ਪ੍ਰਸ਼ਾਦੇ ਦਾ ਲੰਗਰ ਲਾਇਆ ਗਿਆ। ਇਸ ਸਮੇਂ ਵਿਜੇ ਕੁਮਾਰ ਗੱਖੜ, ਪ੍ਰਵੀਨ ਕੁਮਾਰ ਬਾਂਸਲ, ਵਿੱਕੀ ਬਾਂਸਲ, ਕਰਨ ਬਾਂਸਲ, ਅਸ਼ੋਕ ਕੁਮਾਰ ਗੋਇਲ, ਰੋਬਿਨ ਨਰੂਲਾ, ਕੁਲਦੀਪ ਢਿੱਲਵਾਂ, ਵਿਜੇ ਕੁਮਾਰ ਅਰੋੜਾ, ਵਿੱਕੀ ਅਰੋੜਾ, ਰਾਜਨ ਨਰੂਲਾ, ਮਨਜੀਤ ਸਿੰਘ ਧੁੰਨਾ, ਮਨਜੀਤ ਸਿੰਘ ਕਾਕਾ ਆਦਿ ਨੇ ਸਮਾਗਮ ਨੂੰ ਸਫ਼ਲ ਬਣਾਉਣ ਵਿਚ ਆਪਣਾ ਪੂਰਨ ਯੋਗਦਾਨ ਪਾਇਆ।

Share Button

Leave a Reply

Your email address will not be published. Required fields are marked *