Thu. Apr 25th, 2019

ਕਾਰ-ਸਕੂਟਰੀ ਦੀ ਟੱਕਰ ਵਿਚ ਮਾਂ ਪੁੱਤ ਦੀ ਮੌਤ, ਪਤੀ ਪਤਨੀ ਗੰਭੀਰ ਜ਼ਖ਼ਮੀ

ਕਾਰ-ਸਕੂਟਰੀ ਦੀ ਟੱਕਰ ਵਿਚ ਮਾਂ ਪੁੱਤ ਦੀ ਮੌਤ, ਪਤੀ ਪਤਨੀ ਗੰਭੀਰ ਜ਼ਖ਼ਮੀ

a0019ਗੜਸ਼ੰਕਰ, 25 ਨਵੰਬਰ (ਅਸ਼ਵਨੀ ਸ਼ਰਮਾ)- ਸਥਾਨਕ ਚੰਡੀਗੜ ਹੁਸ਼ਿਆਰਪੁਰ ਮੁੱਖ ਮਾਰਗ ਉਤੇ ਪੈਂਦੇ ਕਸਬਾ ਸੈਲਾ ਖੁਰਦ ਨਜ਼ਦੀਕ ਪਿੰਡ ਨਰਿਆਲਾ ਵਿਖੇ ਅੱਜ ਕਰੀਬ ਤਿੰਨ ਵਜੇ ਇਕ ਕਾਰ ਅਤੇ ਸਕੂਟਰੀ ਦੀ ਆਹਮੋ-ਸਾਹਮਣੇ ਹੋਈ ਟੱਕਰ ਵਿਚ ਸਕੂਟਰੀ ਉੱਤੇ ਸਵਾਰ ਮਾਂ ਪੁੱਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦ ਕਿ ਕਾਰ ਵਿਚ ਸਵਾਰ ਪਤੀ-ਪਤਨੀ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਏ ਕਾਰ ਸਵਾਰਾਂ ਨੂੰ ਲੰਘਦੇ ਰਾਹਗੀਰਾਂ ਨੇ ਤੁਰੰਤ ਸਿਵਲ ਹਸਪਤਾਲ ਗੜਸ਼ੰਕਰ ਪੁਜਾਇਆ ਜਦ ਕਿ ਸਕੂਟਰੀ ਉੱਤੇ ਸਵਾਰ ਮਾਂ ਪੁੱਤ ਦੀ ਮੌਕੇ ‘ਤੇ ਹੀ ਮੌਤ ਹੋ ਗਈ।

        ਪ੍ਰਾਪਤ ਜਾਣਕਾਰੀ ਮੁਤਾਬਕ ਚੰਡੀਗੜ-ਹੁਸ਼ਿਆਰਪੁਰ ਮੁੱਖ ਮਾਰਗ ਉਤੇ ਗੜਸੰਕਰ ਤੋਂ ਮਾਹਿਲਪੁਰ ਵੱਲ ਜਾ ਰਹੀ ਕਾਰ ਨੰਬਰ ਯੂ.ਕੇ.07 ਏ.6066 ਪਿੰਡ ਨਰਿਆਲਾ ਵਿਖੇ ਇਕ ਟਰੱਕ ਤੋਂ ਅੱਗੇ ਨਿਕਲਣ ਦਾ ਯਤਨ ਕਰਦੀ ਹੋਈ ਸਾਹਮਣੇ ਤੋਂ ਆ ਰਹੀ ਟੀ.ਵੀ.ਐਸ. ਸਕੂਟਰੀ ਨੰਬਰ ਪੀ.ਬੀ.ਐਫ.ਜ਼ੈੱਡ 7155 ਨਾਲ ਸਿੱਧੀ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਸਕੂਟਰੀ ਉੱਤੇ ਸਵਾਰ ਮਾਂ ਪੁੱਤ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਦੋਵੇਂ ਵਾਹਨ ਬੁਰੀ ਤਰਾਂ ਨੁਕਸਾਨੇ ਗਏ । ਮ੍ਰਿਤਕਾਂ ਦੀ ਪਛਾਣ ਸੰਤੋਖ ਕੁਮਾਰ ਉਮਰ 35 ਸਾਲ ਪੁੱਤਰ ਹਰਮੇਸ਼ ਅਤੇ ਮਾਤਾ ਅਮਰਜੀਤ ਕੌਰ (66) ਪਤਨੀ ਹਰਮੇਸ਼ ਲਾਲ ਵਾਸੀ ਲੁਧਿਆਣਾ ਵਜੋਂ ਹੋਈ । ਦੋਵੇਂ ਮਾਂ ਪੁੱਤ ਮਾਹਿਲਪੁਰ ਨੇੜੇ ਪਿੰਡ ਭਾਰਟਾ ਵਿਖੇ ਇਕ ਵਿਆਹ ਸਮਾਗਮ ਤਵਿਚ ਸ਼ਾਮਿਲ ਹੋ ਕੇ ਵਾਪਿਸ ਲੁਧਿਆਣਾ ਜਾ ਰਹੇ ਸਨ। ਹਾਦਸੇ ਦੌਰਾਨ ਕਾਰ ਵਿਚ ਸਵਾਰ ਪਤੀ-ਪਤਨੀ ਕ੍ਰਿਸ਼ਨ ਕੁਮਾਰ ਪੁੱਤਰ ਸ਼ਾਮ ਸੁੰਦਰ ਲਾਲ ਵਾਸੀ ਮੇਰਠ ਅਤੇ ਮਧੂ ਗੁਪਤਾ ਪਤਨੀ ਕਿਸ਼੍ਰਨ ਕੁਮਾਰ ਦੀਆਂ ਲੱਤਾਂ ਬਾਹਵਾਂ ਅਤੇ ਚਿਹਰੇ ਉੱਤੇ ਗੰਭੀਰ ਸੱਟਾਂ ਲੱਗੀਆਂ ਜਿਨਾਂ ਨੂੰ ਸਿਵਲ ਹਸਪਤਾਲ ਗੜ੍ਵਸ਼ੰਕਰ ਵਿਖੇ ਦਾਖ਼ਿਲ ਕਰਵਾਇਆ ਗਿਆ। ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ. ਅਜੇਪਾਲ ਸਿੰਘ ਨੇ ਦੱਸਿਆ ਕਿ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟ ਮਾਰਟਮ ਲਈ ਗੜਸ਼ੰਕਰ ਦੇ ਸਿਵਲ ਹਸਪਤਾਲ ਵਿਖੇ ਰੱਖੀਆਂ ਗਈਆਂ ਹਨ।

Share Button

Leave a Reply

Your email address will not be published. Required fields are marked *

%d bloggers like this: