ਕਾਰਜਕਾਰੀ ਦਫਤਰ ਵਲੋਂ ਮੰਗਾਂ ਦਾ ਹੱਲ ਨਾਂ ਕੀਤਾ ਗਿਆ ਤਾਂ 12 ਤੋਂ ਲਗਾਤਾਰ ਭੁੱਖ ਹੜਤਾਲ ਕੀਤੀ ਜਾਵੇਗੀ

ss1

ਕਾਰਜਕਾਰੀ ਦਫਤਰ ਵਲੋਂ ਮੰਗਾਂ ਦਾ ਹੱਲ ਨਾਂ ਕੀਤਾ ਗਿਆ ਤਾਂ 12 ਤੋਂ ਲਗਾਤਾਰ ਭੁੱਖ ਹੜਤਾਲ ਕੀਤੀ ਜਾਵੇਗੀ

badvaਸ੍ਰੀ ਅਨੰਦਪੁਰ ਸਾਹਿਬ, 4 ਅਕਤੂਬਰ (ਦਵਿੰਦਰਪਾਲ ਸਿੰਘ/ਅੰਕੁਸ਼) ਪੀ ਡਬਲੀਊ ਡੀ ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਜਿਲਾ ਰੂਪਨਗਰ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਅਨੰਦਪੁਰ ਸਾਹਿਬ ਦੇ ਦਫਤਰ ਵਿਖੇ ਬਲਬੀਰ ਸੈਣੀ ਜਿਲਾ ਪ੍ਰਧਾਨ ਦੀ ਪ੍ਰਧਾਨਗੀ ਵਿਚ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੌਧਨ ਕਰਦਿਆਂ ਜਿਲਾ ਜਨ ਸਕੱਤਰ ਦਰਸ਼ਨ ਸਿੰਘ ਬੜਵਾ ਸੀਨਅਿਰਨ ਮੀਤ ਪਰਧਾਨ ਹਰਜਾਪ ਸਿੰਘ, ਜਰਨੈਲ ਸਿੰਘ ਅਤੇ ਚੇਅਰਮੈਨ ਚਰਨਜੀਤ ਸਿੰਘ ਠਾਣਾ ਨੇ ਕਿਹਾ ਕਿ ਕਾਰਜਕਾਰੀ ਇੰਜੀਨੀਅਰਾਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਲੋਂ ਕਰਮਚਾਰੀਆਂ ਦੀਆਂ ਮੰਗਾਂ ਸੰਬੰਧੀ ਲਗਾਤਾਰ ਅਣਦੇਖੀ ਕੀਤੀ ਜਾ ਰਹੀ। ਕਰਮਚਾਰੀਆਂ ਦੀਆਂ ਤਨਖਾਹਾਂ ਸਰਕਾਰ ਦੀਆਂ ਹਦਾਇਤਾਂ ਅਨੂਸਾਰ ਫਿਕਸ ਕੀਤੀਆਂ ਜਾ ਰਹਅਿਾਂ ਹਨ। ਤਨਖਾਹਾਂ ਵਿਚ ਵਸਡੀ ਪੱਧਰ ਤੇ ਹੇਰਾਫੇਰੀ ਕੀਤੀ ਜਾ ਰਹੀ ਹੈ। ਵਵੱਕ ਵੱਖ ਸਕੀਮਾਂ ਦੀ ਮਸ਼ੀਨਰੀ ਪ੍ਰਾਇਵੇਟ ਵਰਕਰ ਵਿਚ ਰੁਲ ਰਹੀ ਹੈ ਜੋ ਠੀਕ ਨਹੀਂ ਕਰਵਾਈ ਜਾ ਰਹੀ। ਕੰਡਕਟਰ ਕਾਮਿਆਂ ਨੂੰ ਯੋਗਤਾ ਅਨੂਸਾਰ ਤਨਖਾਹ ਨਹੀ ਦਿੱਤੀ ਜਾ ਰਹੀ। ਧਰਨੇ ਨੂੰ ਸੰਬੌਧਨ ਕਰਦਿਆਂ ਮਹੇਸ਼ ਕੁਮਾਰ ਝੱਜ, ਕਰਮ ਸਿੰਘ ਜੇਤੇਵਾਲ, ਸਤਪਾਲ ਸਸਕੋਰ, ਭੁਪਿੰਦਰ ਕੁਮਾਰ, ਕੇਵਲ ਕ੍ਰਿਸ਼ਨ, ਜਗਤਾਰ ਸਿੰਘ ਮੁਸਾਪੁਰ ਆਦਿ ਆਗੂਆਂ ਨੇ ਕਿਹਾ ਕਿ ਕਾਰਜਕਾਰੀ ਦਫਤਰ ਵਲੋਂ ਜੇਕਰ 11 ਤਰੀਕ ਤੱਕ ਮੰਗਾਂ ਦਾ ਹੱਲ ਨਾਂ ਕੀਤਾ ਤਾਂ ਇੰਜੀਨੀਅਰ 12 ਤਰੀਕ ਤੋਂ ਕਾਰਜਕਾਰੀ ਇੰਜੀਨੀਅਰ ਦਫਤਰ ਅੱਗੇ ਲਗਾਤਾਰ ਭੁੱਖ ਹੜਤਾਲ ਕਰਨਗੇ।

Share Button

Leave a Reply

Your email address will not be published. Required fields are marked *