ਕਾਮਰੇਡ ਕਾਸਟਰੋ ਨੂੰ ਸ਼ਰਧਾਂਜਲੀ ਭੇਂਟ

ss1

ਕਾਮਰੇਡ ਕਾਸਟਰੋ ਨੂੰ ਸ਼ਰਧਾਂਜਲੀ ਭੇਂਟ

img-20161126-wa0017ਮਾਨਸਾ 26 ਨਵੰਬਰ ( ਜਗਦੀਸ,ਰੀਤਵਾਲ) ਸਾਮਰਾਜੀ ਅਤੇ ਤਾਨਾਸ਼ਾਹੀ ਤਾਕਤਾਂ ਖਿਲਾਫ ਉਮਰ ਭਰ ਬੇਝਿਜਕ ਸੰਘਰਸ਼ ਕਰਨ ਵਾਲੇ ਇਨਕਲਾਬੀ ਯੋਧੇ ਕਿਊਬਾ ਦੇ ਸਾਬਕਾ ਰਾਸ਼ਟਰਪਤੀ ਫੀਦੇਲ ਕਾਸਟਰੋ ਦੇ ਸਦੀਵੀ ਵਿਛੋੜਾ ਦੇਣ ਤੇ ਇਨਕਲਾਬੀ ਪਾਰਟੀ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਅਤੇ ਉਸਦੀਆਂ ਜਨਤਕ ਜਥੇਬੰਦੀਆਂ ਵੱਲੋਂ 2 ਮਿੰਟ ਦਾ ਮੌਨ ਧਾਰਕੇ ਵਿਛੜੇ ਨੇਤਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪੁੱਜੇ ਆਗੂਆਂ ਨੇ ਕਿਹਾ ਕਿ ਕਾਮਰੇਡ ਕਾਸਟਰੋ ਨੇ ਚੀਗਵੇਰਾ ਅਤੇ ਹੋਰ ਸਾਥੀਆਂ ਦੇ ਸਹਿਯੋਗ ਨਾਲ 1959 ਵਿੱਚ ਇਨਕਲਾਬੀ ਸਰਕਾਰ ਦੇ ਗਠਨ ਉਪਰੰਤ ਸਮਾਜਵਾਦੀ ਅਤੇ ਮਨੁੱਖਤਾ ਵਾਦੀ ਆਵਾਜ਼ ਦਾ ਝੰਡਾ ਬੁਲੰਦ ਕੀਤਾ । ਉਹਨਾਂ ਨੇ ਆਪਣੀ ਸਾਰੀ ਜਿੰਦਗੀ ਦੁਨੀਆਂ ਭਰ ਦੀ ਮਿਹਨਤਕਸ਼ ਜਨਤਾ ਦੀ ਆਵਾਜ਼ ਨਿਡਰ ਹੋਕੇ ਬੁਲੰਦ ਕੀਤੀ। ਅਮਰੀਕਨ ਸਾਮਰਾਜਵਾਦ ਵੱਲੋਂ ਕਿਊਬਾ ਦੀ ਕੀਤੀ ਗਈ ਗੈਰਕਾਨੂੰਨੀ ਅਤੇ ਗੈਰ ਇਖਲਾਕੀ ਆਰਥਿਕ ਨਾਕੇਬੰਦੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਮੁਲਕ ਵਿੱਚ 100% ਸਾਖਰਤਾ ਜਨਤਾ ਨੂੰ ਪੀਣ ਵਾਲਾ ਸਾਫ ਪਾਣੀ ਸਿਹਤ ਸਹੂਲਤਾਂ ਦੁਨੀਆਂ ਵਿਕਸਤ ਦੇਸ਼ਾਂ ਨਾਲੋਂ ਸਸਤੀਆਂ ਅਤੇ ਵਧੀਆ ਮੁਹੱਈਆ ਕਰਵਾਈਆਂ। ਕਾਮਰੇਡ ਕਾਸਟਰੋ ਨੇ ਸੰਸਾਰ ਭਰ ਵਿੱਚ ਹਰ ਕਿਸਮ ਦੀ ਕੁਦਰਤੀ ਕਰੋਪੀ ਦਾ ਟਾਕਰਾ ਕਰਨ ਲਈ ਡਾਕਟਰਾਂ ਅਤੇ ਟੈਕਨੀਸ਼ੀਅਨਾਂ ਦੀਆਂ ਟੀਮਾਂ ਬਿਨਾਂ ਕਿਸੇ ਭੇਦਭਾਵ ਦੇ ਸੰਗਠਿਤ ਕੀਤੀਆਂ।

          ਸ਼ਰਧਾਂਜਲੀ ਭੇਂਟ ਕਰਨ ਸਮੇਂ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉਂ, ਪੰਜਾਬ ਕਿਸਾਨ ਯੂਨੀਅਨ ਦੇ ਰੁਲਦੂ ਸਿੰਘ ਮਾਨਸਾ, ਬਾਬਾ ਬੂਝਾ ਸਿੰਘ ਯਾਦਗਾਰੀ ਭਵਨ ਦੇ ਚੇਅਰਮੈਨ ਕਾਮਰੇਡ ਨਛੱਤਰ ਸਿੰਘ ਖੀਵਾ, ਰੈਡੀਕਲ ਪੀਪਲ ਫਾਰਮ ਦੇ ਜਸਪਾਲ ਖੋਖਰ, ਏਕਟੂ ਦੇ ਜਿਲ੍ਹਾ ਕਨਵੀਨਰ ਕਾਮਰੇਡ ਅਮਰੀਕ ਸਿੰਘ ਸਮਾਉਂ, ਲਿਬਰੇਸ਼ਨ ਦੇ ਸੁਰਜੀਤ ਸਿੰਘ ਕੋਟ ਧਰਮੁ ਅਤੇ ਬਜ਼ੁਰਗ ਕਮਿਊਨਿਸਟ ਆਗੂ ਕ੍ਰਿਪਾਲ ਬੀਰ, ਗੁਰਪ੍ਰੀਤ ਰੁੜੇਕੇ, ਕਾਮਰੇਡ ਹਰਵਿੰਦਰ ਸੇਮਾਂ, ਗੋਬਿੰਦ ਛਾਜਲੀ, ਆਇਸਾ ਦੇ ਪ੍ਰਦੀਪ ਗੁਰੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *