ਕਾਮਰਸ ਅਤੇ ਮੈਨੇਜਮੈਂਟ ਵਿਭਾਗ ਵੱਲੋਂ ‘ਐਪਲਿਕੇਸ਼ਨਜ਼ ਆਫ ਸੈਂਪਲਿੰਗ ਟੈਕਨੀਕਸ ਇੰਨ ਰਿਸਰਚ’ ‘ਤੇ ਲੈਕਚਰ ਦਾ ਆਯੋਜਨ

ਕਾਮਰਸ ਅਤੇ ਮੈਨੇਜਮੈਂਟ ਵਿਭਾਗ ਵੱਲੋਂ ‘ਐਪਲਿਕੇਸ਼ਨਜ਼ ਆਫ ਸੈਂਪਲਿੰਗ ਟੈਕਨੀਕਸ ਇੰਨ ਰਿਸਰਚ’ ‘ਤੇ ਲੈਕਚਰ ਦਾ ਆਯੋਜਨ

1-28
ਬੁਢਲਾਡਾ 30 ਮਈ (ਪ. ਪ.)ਸਥਾਨਕ ਗੁਰੂ ਨਾਨਕ ਕਾਲਜ ਵਿਖੇ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਵਿੱਚ ‘ਐਪਲਿਕੇਸ਼ਨਜ਼ ਆਫ ਸੈਂਪਲਿੰਗ ਟੈਕਨੀਕਸ ਇੰਨ ਰਿਸਰਚ’ ਵਿਸ਼ੇ ਤੇ ਇੱਕ ਰੋਜ਼ਾ ਲੈਕਚਰ ਦਾ ਆਯੋਜਨ ਕੀਤਾ ਗਿਆ। ਸਰਕਾਰੀ ਨਹਿਰੂ ਮੈਮੋਰੀਅਲ ਕਾਲਜ, ਮਾਨਸਾ ਦੇ ਕਾਮਰਸ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਰਜਨੀ ਬਾਲਾ ਨੇ ਬਤੌਰ ਗੈਸਟ ਲੈਕਚਰਾਰ ਸ਼ਿਰਕਤ ਕੀਤੀ। ਵਿਭਾਗ ਦੇ ਮੁਖੀ ਪ੍ਰੋ. ਜਸਪ੍ਰੀਤ ਸਿੰਘ ਨੇ ਆਏ ਹੋਏ ਮਹਿਮਾਨ ਨੂੰ ਜੀ ਆਇਆਂ ਕਿਹਾ ਤੇ ਵਿਦਿਆਰਥੀਆਂ ਦੇ ਰੂਬਰੂ ਕੀਤਾ। ਇਸ ਲੈਕਚਰ ਦਾ ਮਕਸਦ ਵਿਦਿਆਰਥੀਆਂ ਨੂੰ ਸੈਂਪਲਿੰਗ ਟੈਕਨੀਕਸ ਸਬੰਧੀ ਜਾਣਕਾਰੀ ਦੇਣਾ ਸੀ। ਪ੍ਰੋ. ਰਜਨੀ ਬਾਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਿਸਰਚ ਲਈ ਸਭ ਤੋਂ ਵਧੇਰੇ ਜਰੂਰੀ ਗਿਆਨ ਸੈਂਪਲਿੰਗ ਟੈਕਨੀਕਸ ਬਾਰੇ ਹੋਣਾ ਚਾਹੀਦਾ ਹੈ। ਜੇਕਰ ਸੈਂਪਲਿੰਗ ਟੈਕਨੀਕ ਸਹੀ ਹੋਵੇਗੀ ਤਾਂ ਹੀ ਰਿਸਰਚ ਅਗਲੇ ਪੱਧਰ ਤੇ ਪਹੁੰਚੇਗੀ। ਸੈਂਪਲਿੰਗ ਟੈਕਨੀਕ ਰਿਸਰਚ ਦੇ ਲਈ ਸਰਵੇ ਕਰਨ ਵਿੱਚ ਵਰਤੀ ਜਾਂਦੀ ਹੈ। ਸਰਵੇ ਵਿੱਚ ਵੱਖਵੱਖ ਸਾਧਨਾਂ ਤੋਂ ਕਿਸੇ ਰਿਸਰਚ ਸਬੰਧਤ ਵਿਸ਼ੇ ਤੇ ਜਾਣਕਾਰੀ ਹਾਸਿਲ ਕੀਤੀ ਜਾਂਦੀ ਹੈ ਪਰ ਇਹ ਮੁਮਕਿੰਨ ਨਹੀਂ ਕਿ ਸਬੰਧਤ ਸਾਰੇ ਸਾਧਨਾਂ ਤੋਂ ਜਾਣਕਾਰੀ ਲਈ ਜਾ ਸਕੇ। ਇਸ ਲਈ ਉਨ੍ਹਾਂ ਵਿਚੋਂ ਗਿਣਤੀ ਦੇ ਸਾਧਨਾਂ ਤੋਂ ਜਾਣਕਾਰੀ ਲੈ ਲਈ ਜਾਂਦੀ ਹੈ ਜਿਸ ਨੂੰ ਸੈਂਪਲ ਕਹਿੰਦੇ ਹਨ। ਸੈਂਪਲ ਦੀ ਚੋਣ ਰਿਸਰਚ ਵਿੱਚ ਬਹੁਤ ਮਹੱਤਵ ਰੱਖਦੀ ਹੈ। ਜੇਕਰ ਸੈਂਪਲ ਦੀ ਚੋਣ ਸਹੀ ਨਾ ਕੀਤੀ ਜਾਵੇ ਤਾਂ ਰਿਸਰਚ ਤੋਂ ਸਹੀ ਸਿੱਟੇ ਨਹੀਂ ਪ੍ਰਾਪਤ ਹੁੰਦੇ। ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਆਏ ਹੋਏ ਮਿਹਮਾਨ ਦਾ ਧੰਨਵਾਦ ਕੀਤਾ। ਇਸ ਸੈਮੀਨਾਰ ਵਿਚ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਦੇ ਪ੍ਰੋ. ਸ਼ੈਂਟੀ ਕੁਮਾਰ, ਪ੍ਰੋ. ਰਮਨਜੀਤ ਕੌਰ, ਪ੍ਰੋ. ਅਨੁਰਾਧਾ ਤੋਂ ਇਲਾਵਾ ਕਾਲਜ ਦਾ ਹੋਰ ਵੀ ਸਟਾਫ ਹਾਜ਼ਰ ਸੀ।

Share Button

Leave a Reply

Your email address will not be published. Required fields are marked *

%d bloggers like this: