ਕਾਂਗੜ ਨੂੰ ਟਿਕਟ ਮਿਲਣ ਤੇ ਸੇਲਬਰਾਹ ਵਿੱਚ ਵੰਡੇ ਗਏ ਲੱਡੂ

ss1

ਕਾਂਗੜ ਨੂੰ ਟਿਕਟ ਮਿਲਣ ਤੇ ਸੇਲਬਰਾਹ ਵਿੱਚ ਵੰਡੇ ਗਏ ਲੱਡੂ

ਰਾਮਪੁਰਾ ਫੂਲ, ੧੯ ਦਸੰਬਰ(ਕੁਲਜੀਤ ਸਿੰਘ ਢੀਂਗਰਾ): ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਕਾਂਗਰਸ ਪਾਰਟੀ ਵੱਲੋਂ ਗੁਰਪ੍ਰੀਤ ਸਿੰਘ ਕਾਂਗੜ ਨੂੰ ਟਿਕਟ ਮਿਲਣ ਤੇ ਪਿੰਡਾ ਅਤੇ ਸ਼ਹਿਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ । ਕਾਂਗਰਸੀ ਵਰਕਰ ਵੱਖ ਵੱਖ ਤਰੀਕਿਆ ਨਾਲ ਖੁਸ਼ੀ ਦਾ ਇਜਹਾਰ ਕਰ ਰਹੇ ਹਨ। ਇਸੇ ਕੜੀ ਤਹਿਤ ਅੱਜ ਪਿੰਡ ਸੇਲਵਰਾ ਵਿਖੇ ਲੱਡੂ ਵੰਡੇ ਗਏ।
ਕਾਂਗਰਸ ਇਕਾਈ ਦੇ ਪਿੰਡ ਸੇਲਬਰਾਹ ਇਕਾਈ ਦੇ ਪ੍ਰਧਾਨ ਗੁਰਜੰਟ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸੀਟ ਤੋਂ ਕਾਂਗਰਸ ਭਾਰੀ ਬਹੁਮੱਤ ਨਾਲ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਜੂਥ ਆਗੂ ਸੰਦੀਪ ਸਿੰਘ ਬਾਠ, ਮੈਂਬਰ ਬਿੱਕਰ ਸਿੰਘ, ਨਿਰਮਲ ਸਿੰਘ, ਕਾਕਾ ਸ਼ਰਮਾ , ਸੁਰਜੀਤ ਸਿੰਘ , ਮਾਟਾ, ਮਿੱਠੂ ਸਿੰਘ ਸਿੱਧੂ , ਮਹਿੰਦਰ ਸਿੰਘ ਭੱਟੀ , ਬਲੌਰ ਸਿੰਘ, ਗੁਰਮੇਲ ਸਿੰਘ , ਮਾ ਅਮਰ ਸਿੰਘ, ਕੌਰਾ ਸਿੰਘ , ਪੰਚ ਮੋਹਿੰਦਰ ਕੌਰ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *