ਕਾਂਗਰਸ ਸੇਵਾ ਦਲ ਨੇ ਸਹੀਦੇ ਆਜ਼ਮ ਸ : ਭਗਤ ਸਿੰਘ ਜੀ ਦਾ 109 ਵਾਂ ਜਨਮ ਦਿਵਸ ਮਨਾਇਆ

ss1

ਕਾਂਗਰਸ ਸੇਵਾ ਦਲ ਨੇ ਸਹੀਦੇ ਆਜ਼ਮ ਸ : ਭਗਤ ਸਿੰਘ ਜੀ ਦਾ 109 ਵਾਂ ਜਨਮ ਦਿਵਸ ਮਨਾਇਆ

ਲੁਧਿਆਣਾ (ਪ੍ਰੀਤੀ ਸ਼ਰਮਾ) ਅੱਜ ਕਾਂਗਰਸ ਸੇਵਾ ਦਲ ਦੇ ਮੁੱਖ ਦਫਤਰ ਬਸਤੀ ਅਬਦੁੱਲਾਪੁਰ ਵਿੱਖੇ ਨਿਰਮਲ ਸਿੰਘ ਕੈੜਾ ਪ੍ਰਧਾਨ ਕਾਂਗਰਸ ਸੇਵਾ ਦਲ ਲੁਧਿਆਣਾ ਸ਼ਹਿਰੀ ਦੀ ਅਗਵਾਈ ਹੇਠ ਸ਼ਹੀਦੇ-ਆਜ਼ਮ ਸ. ਭਗਤ ਸਿੰਘ ਜੀ ਦੇ 109 ਜਨਮ ਦਿਵਸ ਤੇ ਉਹਨਾਂ ਦੀ ਤਸਵੀਰ ਉਪਰ ਫੁੱਲ ਮਲਾਵਾਂ ਪਾ ਕੇ ਯਾਦ ਕੀਤਾ ਗਿਆ । ਇਸ ਸਮੇਂ ਤਿਲਕ ਰਾਜ ਸੋਨੂੰ ਵਾਇਸ ਪ੍ਰਧਾਨ, ਰਾਜੇਸ਼ ਨਾਗਪਾਲ, ਅਜੈ ਡੰਗ, ਬਲਜਿੰਦਰ ਭਾਰਤੀ, ਰਵਿੰਦਰ ਸਾਹਨੀ, ਤੇਜਪਾਲ ਸਿੰਘ ਪਨੇਸ਼ਰ, ਸੁਨੀਲ ਕੁਮਾਰ, ਦਿਲਬਹਾਰ ਸਿੰਘ ਢਿੱਲੋਂ, ਰਾਜ ਕੁਮਾਰ, ਬਾਬਾ ਰਣਜੀਤ ਸਿੰਘ, ਮਨਪ੍ਰੀਤ ਮੰਨੀ, ਇਮਰਾਨ ਅਲਵੀ, ਹਰਮੀਤ ਸਿੰਘ ਬੋਬੀ ਆਦਿ ਮੌਜੂਦ ਸਨ । ਇਸ ਸਮੇਂ ਕੈੜਾ ਨੇ ਕਿਹਾ ਕਿ ਅੱਜ ਅਸੀ ਉਸ ਮਹਾਨ ਸ਼ਹੀਦ ਦਾ ਜਨਮ ਦਿਨ ਮਨਾ ਰਹੇ ਹਾਂ ਜਿਨਾਂ ਦੀ ਕੁਰਬਾਨੀ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ । ਉਨਾਂ ਨੇ ਕਿਹਾ ਸ. ਭਗਤ ਸਿੰਘ ਨੇ ਛੋਟੀ ਉਮਰ ਵਿੱਚ ਹੀ ਦੇਸ਼ ਦੀ ਆਜ਼ਾਦੀ ਦੀ ਖਾਤਰ ਫਾਂਸੀ ਦਾ ਰੱਸਾ ਚੁੰਮ ਕੇ ਗਲ ਵਿੱਚ ਪਾਇਆ ਅਤੇ ਉਸ ਸਮੇਂ ਦੇ ਨੌਜ਼ਵਾਨਾ ਵਿੱਚ ਦੇਸ਼ ਭਗਤੀ ਦਾ ਜ਼ਜਬਾ ਪੈਂਦਾ ਕੀਤਾ । ਉਨਾਂ ਕਿਹਾ ਕਿ ਅੱਜ ਅਕਾਲੀ ਭਾਜਪਾ ਸਰਕਾਰ ਦੇ ਰਾਜ ਅੰਦਰ ਪੰਜਾਬ ਦਾ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਧੱਸਦਾ ਜਾ ਰਿਹਾ ਹੈ । ਉਨਾਂ ਕਿਹਾ ਕਿ ਅੱਜ ਦਾ ਨੌਜਵਾਨ ਬੇਰੁਜਗਾਰੀ ਕਾਰਨ ਗਲਤ ਰਸਤੇ ਤੇ ਤੁਰ ਪੈਂਦਾ ਹੈ । ਅਕਾਲੀ ਭਾਜਪਾ ਸਰਕਾਰ ਨੇ ਨੌਜਵਾਨ ਵਰਗ ਲਈ ਕੋਈ ਵੀ ਰੋਜ਼ਗਾਰ ਪੈਂਦਾ ਕਰਨ ਵਿੱਚ ਨਾਕਾਮ ਰਹੀ ਹੈ । ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨ ਵਰਗ ਨਾਲ ਵਾਅਦਾ ਕੀਤਾ ਹੈ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹਰ ਘਰ ਵਿੱਚ ਇਕ ਨੌਜਵਾਨ ਨੂੰ ਨੌਕਰੀ ਦਿੱਤੀ ਜਾਵੇ । ਉਨਾਂ ਕਿਹਾ ਕਿ ਆਉਣ ਵਾਲੇ 2017 ਦੀਆਂ ਚੋਣਾ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਣੀ ਪੱਕੀ ਹੈ ।

Share Button

Leave a Reply

Your email address will not be published. Required fields are marked *