ਕਾਂਗਰਸ ਸਰਕਾਰ ਆਉਂਣ ਤੇ ਗਰੀਬ ਲੋਕਾਂ ਦਾ ਖਾਸ ਧਿਆਨ ਰੱਖਿਆ ਜਾਵੇਗਾ: ਗਗਨ ਧਾਲੀਵਾਲ

ss1

ਕਾਂਗਰਸ ਸਰਕਾਰ ਆਉਂਣ ਤੇ ਗਰੀਬ ਲੋਕਾਂ ਦਾ ਖਾਸ ਧਿਆਨ ਰੱਖਿਆ ਜਾਵੇਗਾ: ਗਗਨ ਧਾਲੀਵਾਲ

photoਸਾਦਿਕ, 30 ਨਵੰਬਰ (ਗੁਲਜ਼ਾਰ ਮਦੀਨਾ)-ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰੱਖਦਿਆਂ ਹਰ ਇਕ ਪਾਰਟੀ ਆਪੋ ਆਪਣੀ ਜੋਰੋ ਅਜ਼ਮਾਇਸ ਕਰ ਰਹੀਆਂ ਹਨ ਜਿਸ ਤਹਿਤ ਸਾਦਿਕ ਵਿਖੇ ਵੀ ਕਾਂਗਰਸ ਦੀ ਮੀਟਿੰਗ ਹੋਈ ਜਿਸ ਵਿੱਚ ਕਾਂਗਰਸ ਪਾਰਟੀ ਦੇ ਜਾਟ ਮਹਾਂ ਸਭਾ ਦੇ ਸੂਬਾ ਜਨਰਲ ਸਕੱਤਰ ਗਗਨਦੀਪ ਸਿੰਘ ਧਾਲੀਵਾਲ ਨੇ ਇਕੱਠ ਨੂੰ ਸਬੋਧਿਨ ਕਰਦਿਆਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਂਣ ਤੇ ਹਰ ਵਰਗ ਦਾ ਧਿਆਨ ਰੱਖਿਆ ਜਾਵੇਗਾ ਤੇ ਕਾਂਗਰਸ ਪਾਰਟੀ ਵੱਲੋਂ ਵੱਖ-ਵੱਖ ਪ੍ਰੋਗਰਾਮ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਨੇ ਜਾ ਚੁੱਕੇ ਹਨ ਜਿੰਨਾਂ ਵਿੱਚ ਕੈਪਟਨ ਸਮਾਰਟ ਫ਼ੋਨ ਸਕੀਮ ਜਿਸ ਤਹਿਤ ਨੌਜਵਾਨਾਂ ਨੂੰ ਸਮਾਰਟ ਫ਼ੋਨ ਦਿੱਤੇ ਜਾਣਗੇ ਤੇ ਹੁਣ ਹਰ ਘਰ ਵਿੱਚ ਕੈਪਟਨ ਸਕੀਮ ਦਾ ਅਗਾਜ਼ ਕੀਤਾ ਗਿਆ ਹੈ ਅਤੇ ਜੋ ਘਰ ਵਿੱਚ ਪੜੇ-ਲਿਖੇ ਬੇਰੋਜ਼ੁਗਾਰ ਹਨ ਨੂੰ ਹਰ ਘਰ ਦੇ ਇਕ ਵਿਆਕਤੀ ਨੂੰ ਨੌਕਰੀ ਦਿੱਤੀ ਜਾਵੇਗੀ ਤੇ ਸਰਕਾਰ ਬਣਨ ਤੋਂ ਬਆਦ 100 ਦਿਨਾਂ ਦੇ ਅੰਦਰ -ਅਦਰ ਇਸ ਦੀ ਸੁਰੂਆਤ ਹੋਵੇਗੀ ਉਦੋਂ ਤੱਕ 2500 ਰੁਪਏ ਪ੍ਰਤੀ ਮਹੀਨਾ ਦਿਤਾ ਜਾਵੇਗਾ। ਗਗਨ ਧਾਲੀਵਾਲ ਨੇ ਅੱਗੇ ਕਿਹਾ ਕਿ ਇਸ ਵਾਰ ਮੈਨੀਫੈਸਟੋ ਬਹੁਤ ਹੀ ਕਾਬਲ ਤੇ ਪੜੇ ਲਿਖੇ ਇਨਸਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਇਸ ਦੀ ਜ਼ਿਮੇਵਾਰੀ ਦਿੱਤੀ ਹੈ ਜਿਸ ਵਿੱਚ ਗਰੀਬਾਂ ਦਾ ਬਹੁਤ ਧਿਆਨ ਰੱਖਿਆ ਗਿਆ ਹੈ ਜਿਵੇਂ ਕਿ ਆਟਾ ਦਾਲ ਸਕੀਮ ਦੇ ਨਾਲ ਚਾਹ ਪੱਤੀ ਅਤੇ ਖੰਡ ਵੀ ਦਿੱਤੀ ਜਾਵੇਗੀ ਅਤੇ ਕਿਸਾਨਾਂ ਦਾ ਕਰਜਾ ਮੁਆਫ਼ ਕੀਤਾ ਜਾਵੇਗਾ। ਇਸ ਮੌਕੇ ਉਨਾਂ ਨਾਲ ਲਖਵੀਰ ਸਿੰਘ ਲੱਖਾ ਮੀਤ ਪ੍ਰਧਾਨ ਕਾਂਗਰਸ, ਬਲਦੇਵ ਸਿੰਘ ਸੀਨੀਅਰ ਆਗੂ, ਬਿੱਕਰ ਸਿੰਘ ਸੀਨੀਅਰ ਆਗੂ, ਹਰਦੇਵ ਸਿੰਘ, ਪਰਮਜੀਤ ਸਿੰਘ ਢਿਲੋਂ, ਸੁਰਜੀਤ ਸਿੰਘ, ਬਲਵੀਰ ਸਿੰਘ, ਵਿਜੇ ਕੁਮਾਰ ਨਿਸ਼ਾਨ ਸਿੰਘ ਅਤੇ ਗੁਰਦੇਵ ਸਿੰਘ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿੱਚ ਕਾਂਗਰਸ ਵਰਕਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *