Thu. Jul 18th, 2019

ਕਾਂਗਰਸ ਵੱਲੋ ਬੁਰਜ ਵਿਖੇ ਕਿਸਾਨਾ ਦੇ ਕਰਜਾ ਫਾਰਮ ਭਰੇ ਗਏ

ਕਾਂਗਰਸ ਵੱਲੋ ਬੁਰਜ ਵਿਖੇ ਕਿਸਾਨਾ ਦੇ ਕਰਜਾ ਫਾਰਮ ਭਰੇ ਗਏ

21-nikkuwal-2-rprਸ਼੍ਰੀ ਅਨੰਦਪੁਰ ਸਾਹਿਬ 21 ਅਕਤੂਬਰ: ਜਿਲਾ ਕਾਂਗਰਸ ਕਮੇਟੀ ਵੱਲੋ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਮੈਬਰ ਅਤੇ ਸਾਬਕਾ ਵਿਧਾਇਕ ਰਾਣਾ ਕਵਰਪਾਲ ਸਿੰਘ ਦੀ ਅਗਵਾਈ ਹੇਠ ਨੇੜਲੇ ਪਿੰਡ ਬੁਰਜ ਵਿਖੇ ਕਰਜਾ ਕੁਰਕੀ ਖਤਮ ਫਸਲ ਦੀ ਪੂਰੀ ਰਕਮ ਦੇ ਉਦੇਸ਼ ਨਾਲ ਕਿਸਾਨਾ ਦੇ ਕਰਜਾ ਫਾਰਮ ਭਰੇ ਗਏ। ਕੋਸਲਰ ਹਰਜੀਤ ਸਿੰਘ ਜੀਤਾ ਨੇ ਦੱਸਿਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋ ਕਿਸਾਨਾ ਦੀ ਕਰਜਾ ਮੁਆਫੀ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਹਰੇਕ ਪਾਸੇ ਭਰਵਾ ਹੁੰਗਾਰਾ ਮਿਲ ਰਿਹਾ ਹੈ। ਅਤੇ ਪਿੰਡ ਬੁਰਜ ਵਿੱਚ ਵੱਡੀ ਗਿਣਤੀ ਕਿਸਾਨਾ ਦੇ ਫਾਰਮ ਭਰੇ ਗਏ। ਉਹਨਾ ਕਿਹਾ ਕਿ ਕਾਂਗਰਸ ਸਰਕਾਰ ਵੱਲੋ 2008 ਵਿੱਚ 73 ਹਜਾਰ ਕਰੋੜ ਦਾ ਕਿਰਸਾਨੀ ਕਰਜਾ ਮੁਆਫ ਕੀਤਾ ਗਿਆ ਸੀ ਤੇ ਪੰਜਾਬ ਵਿੱਚ ਵੀ ਕਾਂਗਰਸ ਦੀ ਸਰਕਾਰ ਆਉਣ ਤੇ ਕਰਜਾ ਮੁਆਫ ਕੀਤਾ ਜਾਵੇਗਾ। ਇਸ ਮੋਕੇ ਗੁਰਚਰਨ ਸਿੰਘ ਕਟਵਾਲ, ਵਿਜੈ ਕੁਮਾਰ, ਬਿਕਰਮਜੀਤ ਸਿੰਘ, ਸਵਰਣ ਸਿੰਘ ਲੋਧੀਪੁਰ, ਪਵਨ ਕੁਮਾਰ, ਕੋਸਲਰ ਨਰਿੰਦਰ ਸੈਣੀ, ਕਮਲਜੀਤ ਸਿੰਘ, ਪ੍ਰਵੇਸ਼ ਮਹਿਤਾ, ਜਰਨੈਲ ਸਿੰਘ, ਵਿਸ਼ਾਲ ਸ਼ਰਮਾ, ਅਮਰੀਕ ਸਿੰਘ, ਚੰਦਰ ਸ਼ਰਮਾ, ਜੋਗਿੰਦਰ ਸਿੰਘ, ਨੱਥਾ ਸਿੰਘ, ਪਿਆਰੇ ਲਾਲ, ਹਰਜਿੰਦਰ ਸਿੰਘ, ਗੁਰਮੀਤ ਸਿੰਘ, ਜਸਪਾਲ ਸਿੰਘ, ਸ਼ਰਨਪਾਲ, ਹਰਮੇਲ ਸਿੰਘ, ਆਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: