ਕਾਂਗਰਸ ਪਾਰਟੀ ਵੱਲੋਂ ਕਰਜਈ ਕਿਸਾਨਾਂ ਦੇ ਫਾਰਮ ਭਰਨਾ ਮਹਿਜ ਡਰਾਮਾ -ਜਥੇਦਾਰ ਗੜੀ

ss1

ਕਾਂਗਰਸ ਪਾਰਟੀ ਵੱਲੋਂ ਕਰਜਈ ਕਿਸਾਨਾਂ ਦੇ ਫਾਰਮ ਭਰਨਾ ਮਹਿਜ ਡਰਾਮਾ -ਜਥੇਦਾਰ ਗੜੀ
ਕਿਹਾ: ਕੇਂਦਰ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਪਾਰਟੀ ਅਹੁਦੇਦਾਰ ਕਿਥੇ ਸਨ?

14-oct-saini-photo-1ਰਾਜਪੁਰਾ 14 ਅਕਤੂਬਰ (ਐਚ.ਐਸ.ਸੈਣੀ)-ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰਨੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜੀ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪੂਰੇ ਪੰਜਾਬ ਸੂਬੇ ਅੰਦਰ ‘ਕਰਜਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ’ ਦੇ ਬੈਨਰ ਹੇਠ ਕਰਜਈ ਕਿਸਾਨਾਂ ਦੀਆਂ ਤਿਆਰ ਕੀਤੀਆਂ ਜਾ ਰਹੀਆਂ ਲਿਸਟਾਂ ਮਹਿਜ ਡਰਾਮਾ ਹੈ, ਜਦ ਕਿ ਜਦੋਂ ਕੇਂਦਰ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਤਾਂ ਉਸ ਸਮੇਂ ਕਾਂਗਰਸ ਪਾਰਟੀ ਅਹੁਦੇਦਾਰਾਂ ਨੇ ਕਰਜਈ ਕਿਸਾਨਾ ਦਾ ਮੁੱਦਾ ਕਿਉਂ ਨਹੀ ਚੁੱਕਿਆ। ਹੁਣ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਦੇਖ ਕਾਂਗਰਸ ਪਾਰਟੀ ਡਰਾਮਾ ਰਚ ਕੇ ਲੋਕਾਂ ਨੂੰ ਗੁਮਰਾਹ ਕਰਨਾ ਚਾਹੁੰਦੀ ਹੈ। ਜਥੇਦਾਰ ਗੜੀ ਅੱਜ ਇਥੇ ਰਾਜਪੁਰਾ ਵਿੱਚ ਹਲਕਾ ਰਾਜਪੁਰਾ ਦੇ ਅਕਾਲੀ ਪਾਰਟੀ ਵਰਕਰਾਂ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਜਥੇਦਾਰ ਗੜੀ ਨੇ ਕਿਹਾ ਕਿ ਪੰਜਾਬ ਸੂਬੇ ਅੰਦਰ ਕਿਸਾਨਾਂ ਦੀਆਂ ਫਸਲਾਂ ਨੂੰ ਮੰਡੀਆਂ ਵਿੱਚ ਨਾ ਰੁਲਣ ਦੇਣਾ, ਫਸਲਾਂ ਦਾ ਸਹੀ ਭਾਅ ਸਣੇ ਪਿਛਲੇ ਸਾਢੇ 9 ਸਾਲਾਂ ਤੋਂ ਖੇਤਾਂ ਦੀਆਂ ਮੋਟਰਾਂ ਦੇ ਬਿੱਲ ਮਾਫ ਅਤੇ 5 ਏਕੜ ਤੋਂ ਘੱਟ ਜਮੀਨ ਵਾਲੇ ਕਿਸਾਨਾਂ ਨੂੰ ਬਿਜਲੀ ਮੋਟਰਾਂ ਦੇ ਕੁਨੈਕਸ਼ਨ ਜਾਰੀ ਕਰਨਾ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਮੁੱਖ ਮੰਤਰੀ ਪੰਜਾਬ ਸz ਪ੍ਰਕਾਸ਼ ਸਿੰਘ ਬਾਦਲ ਕਿਸਾਨ ਹਿਤੈਸ਼ੀ ਹਨ ਤੇ ਦੁਨੀਆਂ ਦਾ ਅੰਨਦਾਤਾ ਕਹਾਉਣ ਵਾਲੇ ਪੰਜਾਬ ਦੇ ਕਿਸਾਨਾਂ ਦਾ ਦਰਦ ਸਮਝਦੇ ਹਨ। ਜਿਹੜੇ ਕਾਂਗਰਸ ਪਾਰਟੀ ਅਹੁਦੇਦਾਰ ਕਿਸਾਨਾਂ ਦੇ ਕਰਜੇ ਮਾਫ ਕਰਵਾਉਣ ਸਬੰਧੀ ਫਾਰਮ ਭਰ ਰਹੇ ਹਨ ਪਰ ਹੁਣ ਲੋਕ ਉਨਾਂ ਦੀਆਂ ਲੂੰਬੜ ਚਾਲਾਂ ਵਿੱਚ ਆਉਣ ਵਾਲੇ ਨਹੀ ਹਨ। ਉਨਾਂ ਕਿਹਾ ਕਿ ਗੱਠਜੋੜ ਸਰਕਾਰ ਵੱਲੋਂ ਬੀਤੇ ਸਾਢੇ 9 ਸਾਲਾਂ ਦੇ ਵਿਕਾਸ ਕਾਰਜ਼ ਦੀ ਬਦੋਲਤ ਵਿਧਾਨ ਸਭਾ ਚੋਣਾਂ 2017 ਵਿੱਚ ਗੱਠਜੋੜ ਸਰਕਾਰ ਮੁੜ ਤੀਜੀ ਵਾਰ ਆਪਣੀ ਸਰਕਾਰ ਬਣਾਏਗੀ। ਇਸ ਮੌਕੇ ਮਾਰਕਿਟ ਕਮੇਟੀ ਰਾਜਪੁਰਾ ਦੇ ਵਾਇਸ ਚੇਅਰਮੈਨ ਬਹਾਦਰ ਸਿੰਘ ਉਪਲਹੇੜੀ, ਪੰਚਾਇਤ ਯੂਨੀਅਨ ਬਲਾਕ ਰਾਜਪੁਰਾ ਦੇ ਪ੍ਰਧਾਨ ਬਲਵਿੰਦਰ ਸਿੰਘ ਸਰਪੰਚ ਨੇਪਰਾਂ, ਗਿਆਨੀ ਭੁਪਿੰਦਰ ਸਿੰਘ ਗੋਲੂ, ਕੇਹਰ ਸਿੰਘ ਮਗਰ, ਸੁਰਿੰਦਰ ਸਿੰਘ ਘੁਮਾਣਾ ਸੀ. ਮੀਤ ਪ੍ਰਧਾਨ, ਜਗੀਰ ਸਿੰਘ ਪਹਿਰ ਪ੍ਰਧਾਨ ਕਿਸਾਨ ਵਿੰਗ, ਸੁਰਿੰਦਰ ਸਿੰਘ ਚੰਦੂਆ, ਕੁਲਵੀਰ ਸਿੰਘ ਹਾਸ਼ਮਪੁਰ ਸਮੇਤ ਹੋਰ ਆਗੂ ਹਾਜਰ ਸਨ।

Share Button

Leave a Reply

Your email address will not be published. Required fields are marked *