ਕਾਂਗਰਸ ਪਾਰਟੀ ਨੇ ਝੁਨੀਰ ਚ ਖੋਲ਼ਿਆ ਦਫਤਰ

ss1

ਕਾਂਗਰਸ ਪਾਰਟੀ ਨੇ ਝੁਨੀਰ ਚ ਖੋਲ਼ਿਆ ਦਫਤਰ
ਸਰਦੂਲਗੜ੍ਹ ਹਲਕੇ ਚ ਅਕਾਲੀ ਭਾਜਪਾ ਸਰਕਾਰ ਦੇ ਰਾਜ ਅੰਦਰ ਰੱਤੀ ਭਰ ਵਿਕਾਸ ਨਹੀ ਹੋਇਆ:ਮੋਫਰ

ਝੁਨੀਰ 19 ਦਸੰਬਰ(ਗੁਰਜੀਤ ਸ਼ੀਂਹ) ਵਿਧਾਨ ਸਭਾ ਹਲਕਾ ਸਰਦੂਲਗੜ੍ਹ ਚ ਚੋਣ ਪ੍ਰਚਾਰ ਤੇਜ ਕਰਨ ਲਈ ਅਤੇ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਲਈ ਸਰਸਾ ਮਾਨਸਾ ਮੁੱਖ ਮਾਰਗ ਤੇ ਮਿਸਤਰੀ ਭਾਈਚਾਰੇ ਦੀਆਂ ਦੁਕਾਨਾਂ ਚ ਕਾਂਗਰਸ ਪਾਰਟੀ ਵੱਲੋ ਦਫਤਰ ਖੋਲਿਆ ਗਿਆ।ਇਸ ਚੋਣ ਦਫਤਰ ਦਾ ਉਦਘਾਟਨ ਹਲਕੇ ਦੇ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ.ਅਜੀਤਇੰਦਰ ਸਿੰਘ ਮੋਫਰ ਨੇ ਕੀਤਾ।ਇਸ ਮੌਕੇ ਸ਼੍ਰੀ ਮੋਫਰ ਨੇ ਕਿਹਾ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਆਪਣੇ 10 ਸਾਲਾਂ ਦੇ ਰਾਜ ਚ ਲੋਕਾਂ ਦਾ ਵਿਕਾਸ ਕਰਨ ਦੀ ਬਜਾਏ ਹੁਣ ਤੱਕ ਵਿਨਾਸ ਹੀ ਕੀਤਾ ਹੈ।ਉਹਨਾਂ ਸਰਦੂਲਗੜ੍ਹ ਹਲਕੇ ਚ ਕੋਈ ਵਿਕਾਸ ਨਾ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਅੱਜ ਜੋ ਉਜਵਲ ਸਕੀਮ ਤਹਿਤ ਲੋਕਾਂ ਨੂੰ ਗੈਸ ਕੁਨੈਕਸ਼ਨ ਅਤੇ ਆਟਾ ਦਾਲ ਵੰਡੀ ਜਾ ਰਹੀ ਹੈ ਇਹ ਸਿਰਫ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਦਮਗਜੀ ਮਾਰੀ ਜਾ ਰਹੀ ਹੈ।ਜਦਕਿ ਲੋਕ ਇਸ ਤੋ ਭਲੀ ਭਾਂਤ ਜਾਣੂੰ ਹਨ ਕਿ ਇਹ ਸਕੀਮ ਕੇਂਦਰ ਦੀ ਕਾਂਗਰਸ ਸਰਕਾਰ ਨੇ ਹੀ ਲਾਗੂ ਕੀਤੀ ਸੀ।ਜੋ ਕਿ ਅੱਜ ਤੱਕ ਚੱਲ ਰਹੀ ਹੈ।ਉਹਨਾਂ ਕਿਹਾ ਕਿ ਸਰਦੂਲਗੜ੍ਹ ਹਲਕਾ ਵਾਸੀ ਇੱਥੋ ਦੇ ਅਕਾਲੀ ਨੇਤਾ ਬਲਵਿੰਦਰ ਸਿੰਘ ਭੂੰਦੜ ਅਤੇ ਉਹਨਾਂ ਦੇ ਬੇਟੇ ਦਿਲਰਾਜ ਸਿੰਘ ਭੂੰਦੜ ਵੱਲੋ ਕੀਤੇ ਵਿਕਾਸ ਦੇ ਫੋਕੇ ਦਾਅਵਿਆਂ ਤੋ ਅਸੰਤੁਸ਼ਟ ਹਨ।ਜਿਸ ਕਰਕੇ ਇਸ ਵਾਰ ਇੱਥੋ ਅਕਾਲੀ ਭਾਜਪਾ ਅਤੇ ਆਪ ਪਾਰਟੀ ਦੇ ਉਮੀਦਵਾਰ ਨੂੰ ਬੁਰੀ ਤਰਾਂ ਚਿਤ ਕਰਨਗੇ।ਇਸ ਮੌਕੇ ਪਾਰਟੀ ਦੇ ਸੂਬਾ ਸਕੱਤਰ ਅਮਰੀਕ ਸਿੰਘ ਢਿੱਲੋ ,ਕਾਂਗਰਸ ਪ੍ਰਧਾਨ ਬਲਵੰਤ ਸਿੰਘ ਕੋਰਵਾਲਾ ,ਹਰੀਚੰਦ ਸਿੰਗਲਾ ,ਖੁਸ਼ਵਿੰਦਰ ਕਾਟੂ ,ਦੀਪ ਝੁਨੀਰ ,ਭਿੰਦਰ ਝੁਨੀਰ ,ਕਾਲਾ ਦਸੌਧੀਆ ,ਜਸਵਿੰਦਰ ਕੋਰਵਾਲਾ ,ਬਿੱਲੂ ਬੁਰਜ ਆਦਿ ਤੋ ਇਲਾਵਾ ਵੱਡੀ ਗਿਣਤੀ ਚ ਕਾਂਗਰਸੀ ਹਾਜਰ ਸਨ।

Share Button

Leave a Reply

Your email address will not be published. Required fields are marked *