ਕਾਂਗਰਸ ਪਾਰਟੀ ਨੇ ਗੁਰਪ੍ਰੀਤ ਕਾਂਗੜ ਨੂੰ ਰਾਮਪੁਰਾ ਫੂਲ ਤੋ ਉਮੀਦਵਾਰ ਚੁਣਿਆ
ਕਾਂਗਰਸ ਪਾਰਟੀ ਨੇ ਗੁਰਪ੍ਰੀਤ ਕਾਂਗੜ ਨੂੰ ਰਾਮਪੁਰਾ ਫੂਲ ਤੋ ਉਮੀਦਵਾਰ ਚੁਣਿਆ
ਰਾਮਪੁਰਾ ਫੂਲ 15 ਦਸੰਬਰ (ਕੁਲਜੀਤ ਸਿੰਘ ਢੀਗਰਾ): ਕਾਂਗਰਸ ਪਾਰਟੀ ਨੇ ਵਿਧਾਨ ਸਭਾ ਚੋਣਾ ਚ, ਆਪਣੇ 61 ਉਮੀਦਵਾਰਾ ਨੂੰ ਚੋਣ ਅਖਾੜੇ ਵਿੱਚ ਭੇਜ ਦਿੱਤਾ ਹੈ । ਕਾਂਗਰਸ ਵੱਲੋ ਇਹ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ । ਕਾਂਗਰਸ ਵੱਲੋ ਰਾਮਪੁਰਾ ਵਿਧਾਨ ਸਭਾ ਹਲਕੇ ਲਈ ਗੁਰਪ੍ਰੀਤ ਸਿੰਘ ਕਾਂਗੜ ਤੇ ਭਰੋਸਾ ਜਤਾਇਆ ਗਿਆ ਹੈ । ਜਿਕਰਯੋਗ ਹੈ ਕਿ ਗੁਰਪ੍ਰੀਤ ਕਾਂਗੜ ਇਸ ਹਲਕੇ ਤੋ ਤਿੰਨ ਵਾਰ ਚੋਣ ਲੜ ਚੁੱਕੇ ਹਨ ਜਿਸ ਵਿੱਚ ਲਗਾਤਾਰ ਦੋ ਵਾਰ ਸਫਲਤਾ ਉਹਨਾਂ ਦੇ ਹੱਥ ਲੱਗੀ ਹੈ ਅਤੇ ਪਿਛਲੀਆਂ ਚੋਣਾ ਚ, ਪੀ ਪੀ ਪੀ ਪਾਰਟੀ ਕਾਰਨ ਆਪਣੀ ਜਿੱਤ ਦੀ ਹੈਟ੍ਰਿਕ ਮਾਰਨ ਚ, ਅਸਫਲ ਰਹੇ । ਉਹਨਾਂ ਨਾਲ ਸੰਪਰਕ ਕਰਨ ਤੇ ਧੰਨਬਾਦ ਕਰਦਿਆਂ ਕਾਂਗਰਸ ਹਾਈ ਕਮਾਂਡ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਦਿੱਤੀ ਜਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਪੂਰਾ ਕਰਨਗੇ ਅਤੇ ਹਲਕੇ ਦੇ ਲੋਕਾ ਦੇ ਕਾਂਗਰਸ ਪ੍ਰਤੀ ਝੂਕਾਅ ਹੋਣ ਕਾਰਨ ਅਤੇ ਲੋਕਾ ਦੇ ਮਿਲ ਰਹੇ ਪਿਆਰ ਸਦਕਾ ਇਹ ਸੀਟ ਜਿੱਤਕੇ ਕਾਂਗਰਸ ਦੀ ਝੋਲੀ ਪਾਉਣਗੇ ।