ਕਾਂਗਰਸ ਪਾਰਟੀ ਦੇ ਉਮੀਦਵਾਰ ਮੋਫਰ ਦੇ ਹੱਕ ਚ ਰੋਡ ਸ਼ੋਅ ਅੱਜ

ss1

ਕਾਂਗਰਸ ਪਾਰਟੀ ਦੇ ਉਮੀਦਵਾਰ ਮੋਫਰ ਦੇ ਹੱਕ ਚ ਰੋਡ ਸ਼ੋਅ ਅੱਜ

ਸਰਦੂਲਗੜ੍ਹ 17 ਦਸੰਬਰ (ਗੁਰਜੀਤ ਸ਼ੀਂਹ) ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋ ਕਾਂਗਰਸ ਪਾਰਟੀ ਦੀ ਚੋਣ ਲੜ ਰਹੇ ਉਮੀਦਵਾਰ ਅਜੀਤਇੰਦਰ ਸਿੰਘ ਮੋਫਰ ਦੇ ਹੱਕ ਚ ਪਿੰਡ ਕੋਟ ਧਰਮੂ ਵਿਖੇ ਬਣੇ ਗੁਰਦੁਆਰਾ ਸਾਹਿਬ ਤੋ ਇੱਕ ਰੋਡ ਸ਼ੋਅ ਕੀਤਾ ਜਾਵੇਗਾ।ਜਿਸ ਵਿੱਚ ਇਸ ਹਲਕੇ ਦੇ ਸਮੂਹ ਕਾਂਗਰਸੀ ਵਰਕਰਾਂ ਅਤੇ ਹਲਕਾ ਵਾਸੀਆਂ ਨੂੰ ਸੁਭਾ 9 ਵਜੇ ਪੁੱਜਣ ਦੀ ਅਪੀਲ ਕੀਤੀ ਹੈ।ਜ਼ਿਲਾਂ ਕਾਂਗਰਸ ਦੇ ਪ੍ਰਧਾਨ ਵਿਕਰਮ ਸਿੰਘ ਮੋਫਰ ਨੇ ਦੇਰ ਸ਼ਾਮ ਫੋਨ ਤੇ ਦੱਸਿਆ ਕਿ ਇਸ ਰੋਡ ਸ਼ੋਅ ਉੱਪਰ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਸੁਭਾ 9 ਵਜੇ ਕੋਟ ਧਰਮੂ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਪੁੱਜ ਰਹੇ ਹਨ।ਉਹਨਾਂ ਸਮੂਹ ਇਲਾਕੇ ਦੇ ਯੂਥ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਰੋਡ ਸ਼ੋਅ ਨੂੰ ਕਾਮਯਾਬ ਬਣਾਉਣ ਲਈ ਸਮੇ ਸਿਰ ਪੁੱਜਣ ਦੀ ਕ੍ਰਿਪਾਲਤਾ ਕਰਨ।ਇਹ ਰੋਡ ਸ਼ੋਅ ਸਵੇਰੇ ਕੋਟਧਰਮੂ ਦੇ ਗੁਰਦੁਆਰਾ ਸਾਹਿਬ ਤੋ ਸਰਦੂਲਗੜ੍ਹ ਤੱਕ ਹਜਾਰਾ ਵਹੀਕਲਾਂ ਨਾਲ ਰਵਾਨਾ ਹੋਵੇਗਾ।

Share Button

Leave a Reply

Your email address will not be published. Required fields are marked *