ਕਾਂਗਰਸ ਪਾਰਟੀ ਦੀ ਨੁਕੜ ਮੀਟਿੰਗ ਨੇ ਜਲਸੇ ਦਾ ਰੂਪ ਧਾਰਨ ਕੀਤਾ

ss1

ਕਾਂਗਰਸ ਪਾਰਟੀ ਦੀ ਨੁਕੜ ਮੀਟਿੰਗ ਨੇ ਜਲਸੇ ਦਾ ਰੂਪ ਧਾਰਨ ਕੀਤਾ

saini-meetingਰਾਜਪੁਰਾ (ਧਰਮਵੀਰ ਨਾਗਪਾਲ) ਸਭ ਤੋਂ ਵੱਡੀ ਪਾਰਟੀ ਹੋਣ ਦੇ ਨਾਤੇ ਸਾਡਾ ਫਰਜ ਹੈ ਕਿ ਤੁਹਾਨੂੰ ਜਾਣੂ ਕਰਵਾਇਏ ਕਿਉਂਕਿ ਸਰਕਾਰ ਨੇ ਸਮਾਜ ਵਿੱਚ ਨਸ਼ੇ ਤੇ ਹੋਰ ਬੁਰਾਈਆਂ ਵਰਗੀਆਂ ਬਿਮਾਰੀਆਂ ਫੈਲਾ ਦਿਤੀਆ ਹਨ ਕਿਉਂਕਿ ਪੰਜਾਬ ਵਿੱਚ ਚੰਗੀ ਖੇਤੀ ਤੇ ਖੁਸ਼ਹਾਲੀ ਹੈ ਤੇ ਪੰਜਾਬ ਦਾ ਹਰ ਇਨਸਾਨ ਬੀਤੇ 10 ਸਾਲਾ ਤੋਂ ਉਦਾਸ ਤੇ ਬੇਰੋਜਗਾਰ ਹੈ ਤੇ ਮਾਯੂਸ ਹੈ ਤੇ ਕਿਸਾਨਾ ਨੂੰ ਵੀ ਇਹਨਾਂ ਬੁਰਾਈਆਂ ਦੇ ਨਾਲ ਆਤਮ ਹਤਿਆਵਾ ਕਰ ਰਹੇ ਹਨ ਇਹ ਸਿਰਫ ਸਰਕਾਰ ਵਲੋਂ ਪੈਸਾ ਕਮਾਉਣ ਲਈ ਕੀਤਾ ਜਾ ਰਿਹਾ ਹੈ ਉਪਰੋਕਤ ਵਿੱਚ ਨਰਿੰਦਰ ਸ਼ਾਸਤਰੀ ਬਲਾਕ ਪ੍ਰਧਾਨ ਸ਼ਹਿਰੀ ਨੇ ਭੁਪਿੰਦਰ ਸਿੰਘ ਸੈਣੀ ਵਲੋਂ ਠਾਕੁਰ ਦੁਆਰੇ ਬੁਲਾਈ ਗਈ ਕਾਂਗਰਸ ਦੀ ਮੀਟਿੰਗ ਵਿੱਚ ਬੋਲਦਿਆ ਕਿਹਾ ਕਿ ਮੇਰਾ ਇੱਕ ਦੋਸਤ ਡੀ ਐਸ ਪੀ ਹੈ ਤੇ ਹੁਣ ਉਹ ਐਸ ਪੀ ਬਣ ਗਿਆ ਹੈ ਤੇ ਉਸਨੇ ਆਪਣਾ ਇਕਲੌਤਾ ਪੁੱਤਰ ਇਸ ਲਈ ਕਨੇਡਾ ਭੇਜਿਆ ਤਾਂ ਕਿ ਉਹ ਪੰਜਾਬ ਵਿੱਚ ਨਸ਼ਿਆ ਦਾ ਸ਼ਿਕਾਰ ਨਾ ਹੋ ਜਾਵੇ ਤੇ ਸਾਰੇ ਪੰਜਾਬ ਵਾਸੀ ਆਪਣੇ ਬਚਿਆ ਨੂੰ ਕਨੇਡਾ ਨਹੀਂ ਭੇਜ ਸਕਦੇ। ਸ੍ਰ. ਹਿਮਤ ਸਿੰਘ ਅੰਬਾਲਾ ਤੋਂ ਆਏ ਸਨ ਨੇ ਵੀ ਆਪਣੇ ਵਿਚਾਰ ਰਖੇ ਤੇ ਐਮ ਐਲ ਏ ਨਾਭਾ ਸ੍ਰ. ਸਾਧੂ ਸਿੰਘ ਧਰਮਸ੍ਰੋਤ ਨੇ ਕਿਹਾ ਕਿ ਖੁਸ਼ੀ ਹੁੰਦੀ ਹੈ ਕਿ ਛੋਟੀ ਜਿਹੀ ਬੁਲਾਈ ਗਈ ਮੀਟਿੰਗ ਜੋ ਕਿ ਜਲਸੇ ਦਾ ਰੂਪ ਧਾਰਨ ਕਰ ਚੁੱਕੀ ਹੈ ਤੇ ਇਹ ਮੀਟਿੰਗ ਕਾਂਗਰਸ ਲਈ ਇੱਕ ਝਾਗ ਦਾ ਕੰਮ ਕਰੇਗੀ।ਉਹਨਾਂ ਕਿਹਾ ਕਿ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਇਹ ਇਸ ਕਰਕੇ ਲਿਖਣਾ ਪਿਆ ਹੈ ਕਿ ਪੰਜਾਬ ਦਾ ਬੱਚਾ ਬਚਾ ਕੈਪਟਨ ਵਲੋਂ ਉਮੀਦ ਰਖਦਾ ਹੈ ਤੇ ਕੈਪਟਨ ਦੇ ਅੰਦਰ ਹੀ ਪੰਜਾਬ ਨੂੰ ਸੰਭਾਲਣ ਦੀ ਸ਼ਕਤੀ ਹੈ ਤੇ ਉਹ ਹਰ ਵੇਲੇ ਪੰਜਾਬ ਲਈ ਹਰ ਤਰਾਂ ਦੀ ਕੁਰਬਾਨੀ ਦੇਣ ਨੂੰ ਤਿਆਰ ਹਨ। ਉਹਨਾਂ ਕਿਹਾ ਕਿ ਬਾਦਲਾ ਵਲੋਂ ਲੁਟਿਆ ਗਿਆ ਸਾਰਾ ਮਾਲ ਪੰਜਾਬੀਆਂ ਨੂੰ ਵਾਪਸ ਕੀਤਾ ਜਾਵੇਗਾ। ਉਹਨਾਂ ਆਪ ਪਾਰਟੀ ਤੇ ਵਰਸਦੇ ਹੋਏ ਕਿਹਾ ਕਿ ਜਿਸਨੂੰ ਪੰਜਾਬ ਦੇ ਮਾਝੇ, ਮਾਲਵਾ ਜਾ ਹੋਰ ਕਿਸੇ ਬਾਰੇ ਵੀ ਪਤਾ ਨਹੀਂ ਉਹ ਪੰਜਾਬ ਨੂੰ ਕੀਵੇਂ ਸੰਭਾਲ ਸਕਣਗੇ ਤੇ ਜਿਸਨੇ ਦਿੱਲੀ ਉਜਾੜ ਦਿਤੀ ਹੈ ਉਹ ਪੰਜਾਬ ਨੂੰ ਕੀਵੇਂ ਸਭਾਲ ਸਕਣਗੇ ਤੇ ਉਹਨਾਂ ਕਿਹਾ ਕਿ ਟਿਕਟ ਲੈਣ ਲਈ 10-10 ਕਰੋੜ ਰੁਪਏ ਟਿਕਟਾ ਦੀ ਬੋਲੀ ਲੲਉਣੀ ਬਹੁਤ ਹੀ ਨਿੰਦਾ ਯੋਗ ਗੱਲ ਹੈ। ਸ੍ਰੀ ਸਰੋਤ ਨੇ ਕਿਹਾ ਕਿ ਇੱਕ ਦੇਸ਼ ਦਾ ਜਵਾਨ ਜੋ ਬਾਰਡਰ ਤੇ ਦੇਸ਼ ਦੀ ਸੇਵਾ ਕਰ ਰਿਹਾ ਹੈ ਠੀਕ ਈਵੈ ਹੀ ਪੱਤਰਕਾਰ ਜੋ ਕਿ ਸੱਚ ਦੀ ਆਵਾਜ ਬੁਲੰਦ ਕਰਦਾ ਹੈ ਵੀ ਦੇਸ਼ ਦੀ ਰਾਖੀ ਦੇ ਬਰਾਬਰ ਕੰਮ ਕਰ ਰਿਹਾ ਹੁੰਦਾ ਹੈ।ਉਹਨਾਂ ਨੇ ਭੁਪਿੰਦਰ ਸਿੰਘ ਸੈਣੀ ਵਾਈਸ ਪ੍ਰਧਾਨ ਵਲੋਂ ਬੁਲਾਈ ਗਈ ਨੁੱਕੜ ਮੀਟਿੰਗ ਜੋ ਜਿਸ ਵਿੱਚ ਬਹੁਤ ਵਡੀ ਤਾਦਾਦ ਵਿੱਚ ਭੈਣਾ ਤੇ ਮਾਵਾਂ ਦੇ ਨਾਲ ਵੀਰ ਪਹੁੰਚੇ ਹੋਏ ਸਨ ਦੀ ਸਲਾਘਾ ਕੀਤੀ ਤੇ ਕਿਹਾ ਕਿ ਆਉਣ ਵਾਲੀ ਸਰਕਾਰ ਸਿਰਫ ਕੈਪਟਨ ਦੀ ਹੀ ਸਰਕਾਰ ਹੋਵੇਗੀ ਤੇ ਉਹਨਾਂ ਕਿਹਾ ਕਿ ਬਸ ਵਿੱਚ ਜੋ ਲਿਖਿਆ ਹੋਇਆ ਹੈ ਕਹਿੰਦਾ ਪੰਜਾਬ ਕੈਪਟਨ ਦੀ ਸਰਕਾਰ ਤੇ ਇਸ ਬਸ ਰਾਹੀ ਉਹ ਰੋਜਾਨਾ ਚਾਰ ਜਾ ਪੰਜ ਪਿੰਡਾ ਦਾ ਦੌਰਾ ਕਰ ਰਹੇ ਹਨ ਤੇ ਉਹਨਾਂ ਕਿਹਾ ਕਿ ਪੰਜਾਬ ਤਰੱਕੀ ਦੀਆਂ ਲੀਹਾ ਤੇ ਆਵੇ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਲੋਕ ਚਾਹੂੰਦੇ ਹਨ । ਰਾਜਪੁਰਾ ਦੇ ਐਮ ਅੇਲ ਏ ਸ੍ਰ. ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਉਹ ਕਾਂਗਰਸ ਸਰਕਾਰ ਆਉਣ ਤੇ ਰਾਜਪੁਰਾ ਵਿੱਚ ਬੰਦ ਪਈ ਇੰਡਸਟਰੀ ਨੂੰ ਦੁਬਾਰਾ ਖੁਲਵਾਉਣਗੇ ਤਾਂ ਕਿ ਰਾਜਪੁਰਾ ਦੇ ਲੋਕ ਬੇਰੋਜਗਾਰੀ ਦੀ ਸਮਸਿਆ ਤੋਂ ਨਿਜਾਤ ਪਾਉਣ ਇਸੇ ਤਰਾਂ ਹਲਕਾ ਘਨੌਰ ਦੇ ਸਾਬਕਾ ਅੇਮ ਅੇਲ ਏ ਨੇ ਵੀ ਕਿਹਾ ਕਿ ਭਾਵੇ ਘਨੌਰ ਅਤੇ ਰਾਜਪੁਰਾ ਦੇ ਐਸ ਡੀ ਐਮ ਇੱਕੋ ਹੀ ਹਨ ਪਰ ਹਰ ਦਫਤਰ ਵਿੱਚ ਰਿਸ਼ਵਤਖੋਰੀ ਨੂੰ ਲਗਾਮ ਪਾਈ ਜਾਵੇਗੀ ਅਤੇ ਲੋਕਾ ਲਈ ਪੀਣ ਵਾਲਾ ਸਾਫ ਸੁਥਰਾ ਪਾਣੀ ਮੁਹਇਆ ਕਰਾਇਆ ਜਾਵੇਗਾ ਤੇ ਲੋਕਾ ਨੂੰ 2000 ਪ੍ਰਤੀ ਮਹੀਨਾ ਪੈਨਸ਼ਨ ਦਿਤੀ ਜਾਵੇਗੀ। ਇਸ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਮੁਰਲੀ ਅਰੋੜਾ, ੁਗਰਿੰਦਰ ਸਿੰਘ ਦੁਆ, ਬਲਾਕ ਕਾਂਗਰਸ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਬਲਦੇਵ ਸਿੰਘ ਗਦੋ ਮਾਜਰਾ ਤੇ ਬੀਬੀ ਗੁਰਮੀਤ ਕੌਰ ਜੀ ਕੰਬੋਜ ਅਤੇ ਬਹੁਤ ਵਡੀ ਤਾਦਾਦ ਵਿੱਚ ਭੈਣਾ ਹਾਜਰ ਸਨ ਜਿਹਨਾਂ ਦਾ ਭੁਪਿੰਦਰ ਸੈਣੀੂ ਵਾਈਸ ਪ੍ਰਧਾਨ ਬਲਾਕ ਕਾਂਗਰਸ ਸ਼ਹਿਰੀ ਨੇ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *