ਕਾਂਗਰਸ ਨੇ ਗੁਰਪ੍ਰੀਤ ਕਾਂਗੜ ਨੂੰ ਉਮੀਦਵਾਰ ਐਲਾਨਿਆ

ss1

ਕਾਂਗਰਸ ਨੇ ਗੁਰਪ੍ਰੀਤ ਕਾਂਗੜ ਨੂੰ ਉਮੀਦਵਾਰ ਐਲਾਨਿਆ

ਬਠਿੰਡਾ 15 ਦਸੰਬਰ (ਜਸਵੰਤ ਦਰਦ ਪ੍ਰੀਤ ) ਕਾਂਗਰਸ ਵਲੋ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਹਲਕਾ ਰਾਮਪੁਰਾ ਫੂਲ ਤੋ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਗੁਰਪ੍ਰੀਤ ਕਾਂਗੜ ਨੂੰ ਉਮੀਦਵਾਰ ਐਲਾਨਿਆ ਹੈ ।ਕਾਂਗੜ ਨੂੰ ਉਮੀਦਵਾਰ ਬਣਾਏ ਜਾਣ ਦੀ ਖਬਰ ਸੁਣਦਿਆਂ ਹੀ ਹਲਕਾ ਰਾਮਪੁਰਾ ਫੂਲ ਦੇ ਕਾਂਗਰਸੀ ਵਰਕਰਾਂ ਚ ਖੁਸ਼ੀ ਦੀ ਲਹਿਰ ਦੌੜ ਗਈ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਟੀ ਪ੍ਰਧਾਨ ਸੰਜੀਵ ਢੀਗੜਾਂ ਟੀਨਾ , ਜਨਰਲ ਸਕੱਤਰ ਰਮੇਸ਼ ਮੱਕੜ , ਯੂਥ ਪ੍ਰਧਾਨ ਅਮਰਿੰਦਰ ਰਾਜਾ , ਜੋਗਿੰਦਰ ਸਿੰਘ , ਬੁਟਾ ਸਿੰਘ , ਤਿੱਤਰ ਮਾਨ , ਨੇ ਕਿਹਾ ਕਾਂਗਰਸ ਹਾਈਕਮਾਂਡ ਨੇ ਕਾਂਗੜ ਜੀ ਨੂੰ ਟਿਕਟ ਦੇਕੇ ਸਹੀ ਉਮੀਦਵਾਰ ਨੂੰ ਬਣਦਾ ਸਨਮਾਨ ਦਿੱਤਾ ਹੈ ।ਉਹਨਾਂ ਕਿਹਾ ਕਿ ਕਾਂਗੜ ਸਾਹਿਬ ਅਕਾਲੀ ਤੇ ਆਪ ਵਰਕਰਾਂ ਨੂੰ ਚੰਗੀ ਟੱਕਰ ਦੇਕੇ ਜਿੱਤ ਹਾਸਲ ਕਰਨਗੇ ।ਉੱਧਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਕਾਂਗੜ ਨੇ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਪਾਰਟੀ ਨੇ ਉਨਾਂ ਨੂੰ ਟਿਕਟ ਦੇਕੇ ਬਹੁਤ ਵੱਡੀ ਜਿੰਮੇਵਾਰੀ ਉਹਨਾਂ ਨੂੰ ਸੌਂਪੀ ਹੈ ,ਜਿਸ ਨੂੰ ਉਹ ਲੋਕਾਂ ਦੇ ਪਿਆਰ ਸਦਕਾ ਜਿੱਤ ਦੇ ਰੂਪ ਵਿਚ ਹਾਈਕਮਾਂਡ ਦੀ ਝੋਲੀ ਪਾਉਣਗੇ ।ਉਹਨਾਂ ਕਿਹਾ ਇਸ ਵੇਲੇ ਪੰਜਾਬ ਦੇ ਸਮੁੱਚੇ ਲੋਕ ਕਾਂਗਰਸ ਸਰਕਾਰ ਆਉਣ ਦਾ ਇੰਤਜਾਰ ਕਰ ਰਹੇ ਹਨ ।

Share Button

Leave a Reply

Your email address will not be published. Required fields are marked *