Thu. May 23rd, 2019

ਕਾਂਗਰਸ ਦੀ ਜਵਾਨੀ ਸੰਭਾਲ ਯਾਤਰਾ ਦੋਰਾਨ ਜਵਾਨੀ ਹੋੲੌੀ ਬੇਕਾਬੂ

ਕਾਂਗਰਸ ਦੀ ਜਵਾਨੀ ਸੰਭਾਲ ਯਾਤਰਾ ਦੋਰਾਨ ਜਵਾਨੀ ਹੋੲੌੀ ਬੇਕਾਬੂ
ਚਹਿਲ ਤੇ ਜਟਾਣਾ ਗੁਰੱਪ ‘ਚ ਹੋਈ ਹੱਥੋਪਾਈ ਦੌਰਾਨ ਚੱਲੀਆਂ ਗੋਲੀਆਂ
ਚਰਨਜੀਤ ਚੰਨੀ ਘਟਨਾ ਦੇ ਸੰਬੰਧ ‘ਚ ਮੀਡੀਆਂ ਨੂੰ ਦੇਖ ਘਬਰਾਏ
ਚੰਨੀ ਨੇ ਦੋਵਾਂ ਧੜਿਆਂ ਦੀ ਤਖਤ ਸਾਹਿਬ ਪਵਾਈ ਸਹੁੰ

talwandi-sabo-ranjit-raju-03-4
ਤਲਵੰਡੀ ਸਾਬੋ, 3 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਡਿੱਗ ਰਹੀ ਕਾਂਗ ਨੂੰ ਬਚਾਉਣ ਲਈ ਕੱਢੀਆਂ ਜਾ ਰਹੀਆਂ ਯਾਤਰਾਵਾਂ ਦੇ ਚਲਦਿਆਂ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਚਰਨਜੀਤ ਚੰਨੀ ਵੱਲੋਂ ਕੱਢੀ ਜਾ ਰਹੀ ਜਵਾਨੀ ਸੰਭਾਲ ਯਾਤਰਾ ਨੂੰ ਅੱਜ ਉਸ ਵੇਲੇ ਜਵਾਨੀ ਬੇਕਾਬੂ ਹੋ ਗਈ ਜਦੋਂ ਕੋਟ ਸ਼ਮੀਰ ਤੋਂ ਚੱਲ ਕੇ ਭਾਗੀਵਾਂਦਰ ਦੇ ਨੇੜੇ ਪਹੁੰਚਦਿਆਂ ਆਪਣੇ ਆਪ ਨੂੰ ਤਲਵੰਡੀ ਸਾਬੋ ਵਿਧਾਨ ਸਭਾ ਸੀਟ ਦੇ ਦਾਅਵੇਦਾਰ ਕਹਾਉਂਦੇ ਖੁਸ਼ਬਾਜ਼ ਸਿੰਘ ਜਟਾਣਾ ਅਤੇ ਸੁਖਦੇਵ ਸਿੰਘ ਚਹਿਲ ਦਰਮਿਆਨ ਛੋਟੀ ਜਿਹੀ ਘਟਨਾ ਤੋਂ ਤੂੰ-ਤੂੰ, ਮੈਂ-ਮੈਂ ਹੋ ਗਈ ਅਤੇ ਦੋਵੇਂ ਧਿਰਾਂ ਥੱਪੜੋ-ਥਪੜੀ ਹੋ ਗਈਆਂ। ਮਾਮਲਾ ਇਸ ਕਦਰ ਵਧ ਗਿਆ ਕਿ ਫਾਇਰਿੰਗ ਹੋਣੀ ਸ਼ੁਰੂ ਗਈ ਅਤੇ ਕਈ ਗੱਡੀਆਂ ਵੀ ਨੁਕਸਾਨੀਆਂ ਗਈਆਂ।
ਭਰੋਸੇਯੋਗ ਸੂਤਰਾਂ ਤੇ ਕੁਝ ਕਾਂਗਰਸੀ ਵਰਕਰਾਂ ਤੋਂ ਮਿਲੀ ਸੂਚਨਾ ਅਨੁਦਾਰ ਜਦੋਂ ਸਾਈਕਲ ਯਾਤਰਾ ਪਿੰਡ ਭਾਗੀਵਾਂਦਰ ਕੋਲ ਪੁੱਜੀ ਤਾਂ ਕਿਸੇ ਨੇ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਤੇ ਪੰਜਾਬ ਕਾਂਗਰਸ ਦੇ ਜਨ:ਸਕੱ: ਸੁਖਦੇਵ ਸਿੰਘ ਚਹਿਲ ਦੇ ਭਤੀਜੇ ਦੀ ਪੱਗ ਲਾਹ ਦਿੱਤੀ ਜਿਸ ਤੋਂ ਹਲਕੇ ਚ ਟਿਕਟ ਦੇ ਦੋਵਾਂ ਦਾਆਵੇਦਾਰ ਸੁਖਦੇਵ ਚਹਿਲ ਅਤੇ ਹਲਕਾ ਇੰਚਾਰਜ ਖੁਸ਼ਬਾਜ ਜਟਾਣਾ ਦੇ ਧੜਿਆਂ ਵਿੱਚ ਤੂੰ ਤੂੰ ਮੈਂ ਮੈਂ ਹੁੰਦੀ ਹੁੰਦੀ ਗੱਲ ਫਾਇਰਿੰਗ ਤੱਕ ਪੁੱਜ ਗਈ ਭਾਵੇ ਫਾਇਰਿੰਗ ਦੀ ਪੁਸ਼ਟੀ ਕਿਸੇ ਅਧਿਕਾਰੀ ਨੇ ਨਹੀ ਕੀਤੀ ਪ੍ਰੰਤੂ ਨਾਲ ਚੱਲ ਰਹੇ ਕੁਝ ਕਾਂਗਰਸੀ ਵਰਕਰਾਂ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਦੋਵਾਂ ਧਿਰਾ ਵਿੱਚ ਅੱਧੀ ਦਰਜਨ ਦੇ ਕਰੀਬ ਗੋਲੀਆਂ ਚੱਲੀਆਂ ਹਨ ਤੇ ਪਤਾ ਇਹ ਵੀ ਲੱਗਾ ਹੈ ਕਿ ਇੱਕ ਧੜੇ ਦੀਆਂ ਦੋ ਗੱਡੀਆਂ ਵੀ ਭੰਨੀਆਂ ਗਈਆਂ ਹਨ ਜਿਨ੍ਹਾਂ ਦੇ ਮਗਰ ਪੱਤਰਕਾਰਾਂ ਨੇ ਮੋਟਰਸਾਈਕਲ ਵੀ ਲਾਏ ਪ੍ਰੰਤੂ ਉਕਤ ਗੱਡੀਆਂ ਤਲਵੰਡੀ ਸਾਬੋ ਦੇ ਇੱਕ ਨੌਜਵਾਨ ਕਾਂਗਰਸੀ ਦੇ ਘਰ ਵਾੜ ਕੇ ਦਰਵਾਜਾ ਬੰਦ ਕਰ ਦਿੱਤਾ ਗਿਆ।
ਉੱਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵਿੱਚ ਹੜਕੰਪ ਮੱਚ ਗਿਆ ਤੇ ਸਭ ਤੋਂ ਪਹਿਲਾਂ ਥਾਣਾ ਤਲਵੰਡੀ ਸਾਬੋ ਮੁਖੀ ਮਨੋਜ ਕੁਮਾਰ,ਫਿਰ ਡੀ ਐੱਸ ਪੀ ਤਲਵੰਡੀ ਸਾਬੋ ਪ੍ਰਲਾਦ ਸਿੰਘ ਅਟਵਾਲ ਤੇ ਫਿਰ ਐੱਸ ਪੀ ਆਪਰੇਸ਼ਨ ਕੁਲਦੀਪ ਸਿੰਘ ਘਟਨਾ ਸਥਾਨ ਤੇ ਪੁੱਜ ਗਏ। ਘਟਨਾ ਤੋਂ ਬਾਅਦ ਤਖਤ ਸਾਹਿਬ ਨੇੜੇ ਚੰਨੀ ਤੇ ਆਲੇ ਦੁਆਲੇ ਵੀ ਸਖਤ ਸੁਰੱਖਿਆ ਘੇਰਾ ਦੇਖਣ ਨੂੰ ਮਿਲਿਆ।ਦੂਜੇ ਪਾਸੇ ਤਖਤ ਸਾਹਿਬ ਮੱਥਾ ਟੇਕ ਕੇ ਯਾਤਰਾ ਦੀ ਸਮਾਪਤੀ ਦਾ ਐਲਾਨ ਕਰਨ ਤੋਂ ਬਾਦ ਜਦੋਂ ਚੰਨੀ ਨੂੰ ਲੜਾਈ ਬਾਰੇ ਪੁੱਛਿਆ ਗਿਆ ਤਾਂ ਉਹ ਇਸ ਤੋਂ ਸਾਫ ਮੁੱਕਰ ਗਏ ਤੇ ਕਿਹਾ ਕਿ ਹੋ ਸਕਦੈ ਬਾਅਦ ਵਿੱਚ ਅਕਾਲੀਆਂ ਨੇ ਕੋਈ ਗੜਬੜ ਕਰਵਾ ਦਿੱਤੀ ਹੈ।
ਇਸ ਮੌਕੇ ਮੌਜੂਦ ਸੁਖਦੇਵ ਚਹਿਲ ਤੇ ਖੁਸ਼ਬਾਜ ਜਟਾਣਾ ਨੇ ਵੀ ਕਿਸੇ ਕਿਸਮ ਦੀ ਲੜਾਈ ਤੋਂ ਇਨਕਾਰ ਕਰ ਦਿੱਤਾ। ਪ੍ਰੰਤੂ ਫਿਰ ਵਾਪਰੇ ਘਟਰਨਾਕ੍ਰਮ ਵਿੱਚ ਘਰੋਂ ਘਰੀ ਜਾ ਚੁੱਕੇ ਪੱਤਰਕਾਰਾਂ ਨੂੰ ਚੰਨੀ ਵੱਲੋਂ ਵਾਪਿਸ ਬੁਲਾ ਕੇ ਦੱਸਿਆ ਗਿਆ ਕਿ ਦੋਵਾਂ ਜਟਾਣਾ ਤੇ ਚਹਿਲ ਦੀ ਲੜਾਈ ਸਮਾਪਤ ਕਰਵਾ ਕੇ ਦੋਵਾਂ ਦੀ ਸਹੁੰ ਪਵਾ ਦਿੱਤੀ ਗਈ ਹੈ ਕਿ ਜਿਸ ਨੂੰ ਵੀ ਟਿਕਟ ਮਿਲੇਗੀ ਦੂਜਾ ਧੜਾ ਉਸਦਾ ਸਾਥ ਦੇਵੇਗਾ। ਉੱਧਰ ਪੁਲਿਸ ਅਧਿਕਾਰੀਆਂ ਨੇ ਦੱਬੀ ਜੁਬਾਨ ਵਿੱਚ ਮੰਨਿਆ ਕਿ ਲੜਾਈ ਹੋਈ ਹੈ ਪ੍ਰੰਤੂ ਗੱਡੀਆਂ ਦੀ ਭੰਨਤੋੜ ਅਤੇ ਗੋਲੀ ਚੱਲਣ ਦੀ ਘਟਨਾਵਾਂ ਦੀ ਜਾਂਚ ਚੱਲ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕੇਗਾ।

Leave a Reply

Your email address will not be published. Required fields are marked *

%d bloggers like this: