Thu. Apr 18th, 2019

ਕਾਂਗਰਸ ਦੀ ਕਰਜਾ ਮੁਕਤੀ ਮੁਹਿੰਮ ਸਿਆਸੀ ਸ਼ੋਸ਼ੇਬਾਜ਼ੀ ਹੀ ਹੈ-ਅਜਮੇਰ ਸਿੰਘ ਮਹਿਲ ਕਲਾਂ

ਕਾਂਗਰਸ ਦੀ ਕਰਜਾ ਮੁਕਤੀ ਮੁਹਿੰਮ ਸਿਆਸੀ ਸ਼ੋਸ਼ੇਬਾਜ਼ੀ ਹੀ ਹੈ-ਅਜਮੇਰ ਸਿੰਘ ਮਹਿਲ ਕਲਾਂ

ਕਾਂਗਰਸ ਆਪਣੀ ਡੁੱਬਦੀ ਬੇੜੀ ਨੂੰ ਬਚਾਉਣ ਲਈ ਝੂਠ ਦਾ ਸਹਾਰਾ ਲੈ ਰਹੀ ਹੈ

ਮਹਿਲ ਕਲਾਂ 16 ਅਕਤੂਬਰ (ਪ੍ਰਦੀਪ ਕੁਮਾਰ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਸ਼ੁਰੂ ਕੀਤੀ ਕਰਜ਼ਾ ਕੁਰਕੀ ਖਤਮ,ਫਸਲ ਦੀ ਪੂਰੀ ਰਕਮ ਮੁਹਿੰਮ ਸ਼ੋਸ਼ੇਬਾਜ਼ੀ ਤੋਂ ਵੱਧ ਕੁਝ ਵੀ ਨਹੀਂ ਹੈ,ਅਸਲ ਵਿੱਚ ਕਾਂਗਰਸ ਆਪਣੀ ਡੁੱਬਦੀ ਬੇੜੀ ਨੂੰ ਬਚਾਉਣ ਲਈ ਝੂਠ ਦੇ ਚੂੱੋਆਂ ਦਾ ਸਹਾਰਾ ਲੈ ਰਹੀ ਹੈ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਵੱਲੋਂ ਕੀਤੇ ਤਾਬੜਤੋੜ ਵਿਕਾਸ ਦੀ ਹਨੇਰੀ ਅੱਗੇ ਹੁਣ ਕਾਂਗਰਸ ਦੈ ਸਿਆਸੀ ਬੇੜੀ ਬਚ ਨਹੀਂ ਸਕੇਗੀ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੀ ਕੌਮੀ ਜਨਰਲ ਕੌਂਸਲ ਦੇ ਮੈਂਬਰ ਅਤੇ ਪਾਰਟੀ ਦੇ ਬੇਬਾਕ ਬੁਲਾਰੇ ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।ਉਨ੍ਹਾਂ ਦੱਸਿਆ ਕਿ 1978 ਤੋਂ ਪਹਿਲਾਂ ਪੰਜਾਬ ਸਿਰ ਕੋਈ ਕਰਜ਼ਾ ਨਹੀਂ ਸੀ,ਪੰਜਾਬ ਪੂਰੀ ਤਰਾਂ ਖੁਸ਼ਹਾਲ ਸੀ ਅਤੇ ਹਰ ਖੇਤਰ ਵਿੱਚ ਆਤਮ ਨਿਰਭਰ ਸੀ ਪ੍ਰੰਤੂ ਕਾਂਗਰਸ ਦੀਆ ਪੰਜਾਬ ਅਤੇ ਖਾਸ ਕਰਕੇ ਸਿੱਖ ਕੌਮ ਵਿਰੋਧੀ ਨੀਤੀਆਂ ਕਾਰਨ ਪੰਜਾਬ ਨੂੰ ਲੰਮਾਂ ਸਮਾਂ ਕਾਲੇ ਦੌਰ ਵਿੱਚੋਂ ਗੁਜ਼ਰਨਾ ਪਿਆ ਅਤੇ ਇਸ ਦੌਰ ਦੌਰਾਨ ਪੰਜਾਬ ਵਿੱਚ ਤਾਇਨਾਤ ਰਹੀ ਬੀ ਐੱਸ ਐੱਫ ਅਤੇ ਫੌਜ ਦਾ ਸਾਰਾ ਖਰਚਾ ਮੌਕੇ ਦੀਆਂ ਕਾਂਗਰਸ ਸਰਕਾਰਾਂ ਨੇ ਪੰਜਾਬ ਸਿਰ ਮੜ ਦਿੱਤਾ ਜੋ ਅੱਜ ਕਰਜੇ ਦੇ ਰੂਪ ਵਿੱਚ ਲੱਗਭੱਗ 1 ਲੱਖ 20 ਹਜ਼ਾਰ ਕਰੋੜ ਤੱਕ ਪੁੱਜ ਚੁੱਕਾ ਹੈ।ਫਿਰ ਕਾਂਗਰਸ ਕਿਹੜੇ ਮੂੰਹ ਨਾਲ ਕਰਜ਼ਾ ਮੁਆਫੀ ਦੀਆ ਗੱਲਾਂ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਜਦੋਂ ਸ੍ਰੀ ਇੰਦਰ ਕੁਮਾਰ ਗੁਜਰਾਲ ਨੇ ਪ੍ਰਧਾਨ ਮੰਤਰੀ ਹੁੰਦੇ ਹੋਏ ਪੰਜਾਬ ਦਾ ਕੂਝ ਕਰਜ਼ਾ ਮੁਆਫ ਕੀਤਾ ਤਾਂ ਕਾਂਗਰਸ ਨੇ ਸ੍ਰੀ ਗੁਜਰਾਲ ਦੀ ਸਰਕਾਰ ਡੇਗ ਦਿੱਤੀ।ਕਾਂਗਰਸ ਪੂਰੀ ਤਰਾਂ ਪੰਜਾਬ ਵਿਰੋਧੀ ਹੈ ਅਤੇ ਕਾਂਗਰਸ ਤੋਂ ਕਦੇ ਵੀ ਪੰਜਾਬ ਦੇ ਭਲੇ ਦੀ ਆਸ ਨਹੀਂ ਰੱਖੀ ਜਾ ਸਕਦੀ।ਜਥੇਦਾਰ ਮਹਿਲ ਕਲਾਂ ਨੇ ਕਿਹਾ ਕਿ 1982 ਵਿੱਚ ਸੰਤ ਹਰਚੰਦ ਸਿੰਘ ਜੀ ਲੌਗੋਵਾਲ ਦੀ ਅਗਵਾਈ ਹੇਠ ਸੂਬਿਆਂ ਨੂੰ ਵੱਧ ਅਧਿਕਾਰ ਦਿਵਾਉਣ ਲਈ ਅਕਾਲੀ ਦਲ ਨੇ ਸਫਲ ਮੋਰਚਾ ਲਗਾਇਆ ਤਾਂ ਜੋ ਸੂਬੇ ਆਪਣੀ ਤਰੱਕੀ ਅਤੇ ਬਿਹਤਰੀ ਲਈ ਆਪਣੀ ਹੈਸੀਅਤ ਅਨੁਸਾਰ ਆਪ ਫੈਸਲੇ ਲੈ ਸਕਣ।ਉਨਾਂ ਕਿਹਾ ਕਿ ਪੰਜਾਬ ਦਾ ਕਰਜਾ ਮਾੜੇ ਦਿਨਾਂ ਦੌਰਾਨ ਸਮੇਂ ਦੀਆਂ ਕਾਂਗਰਸ ਸਰਕਾਰਾ ਵੱਲੋਂ ਪੰਜਾਬ ਅੰਦਰ ਕੀਤੀਆਂ ਆਪ ਹੁਦਰੀਆਂ ਦਾ ਨਤੀਜਾ ਹੀ ਹੈ।ਜੱਥੇਦਾਰ ਮਹਿਲ ਕਲਾਂ ਨੇ ਨਵੀਂ ਉੱਠੀ ਆਮ ਆਦਮੀ ਪਾਰਟੀ ਬਾਰੇ ਟਿੱਪਣੀ ਕਰਦੇ ਹੋਏ ਕਿਹਾ ਕਿ ਆਪ ਦਾ ਪਿਛੋਕੜ ਅੰਮ੍ਰਿਤਸਰ ਵਿਖੇ ਵਾਪਰੇ ਖੂਨੀ ਕਾਂਡ ਨਾਲ ਜੁੜਿਆ ਹੋਇਆ ਹੈ,ਜਿਥੇ ਨਿਰੰਕਾਰੀਆਂ ਨੇ ਨਿਹੱਥੇ ਸਿੰਘਾਂ ਤੇ ਹਮਲਾ ਕਰਕੇ ਸ਼ਹੀਦ ਕਰ ਦਿੱਤਾ ਸੀ।ਉਨਾਂ ਕਿਹਾ ਕਿ ਕੇਜਰੀਵਾਲ ਅੰਮ੍ਰਿਤਸਰ ਵਿਖੇ ਖੂਨੀ ਕਾਂਡ ਕਰਨ ਵਾਲੇ ਨਿਰੰਕਾਰੀ ਗੁਰਬਚਨੇ ਦਾ ਚੇਲਾ ਹੀ ਹੈ,ਇਸ ਲਈ ਕੇਜਰੀਵਾਲ ਤੋਂ ਪੰਜਾਬ ਲਈ ਕਿਸੇ ਚੰਗੇ ਕੰਮ ਦੀ ਉਮੀਦ ਕਰਨਾ ਮੂਰਖਤਾ ਵਾਲੀ ਗੱਲ ਹੀ ਹੈ ਉਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੀ ਫੋਟੋ ਉਪਰ ਆਪਣਾ ਚੋਣ ਨਿਸ਼ਾਨ ਝਾੜੂ ਲਗਾਉਣ ਦੀ ਬੱਜਰ ਗਲਤੀ ਅਤੇ ਸੁੱਚਾ ਸਿੰਘ ਛੋਟੇਪੁਰ ਦੀ ਬੇਇੱਜਤੀ ਕੇਜਰੀਵਾਲ ਦੀ ਸਿੱਖ ਕੌਮ ਵਿਰੋਧੀ ਮਾਨਸਿਕਤਾ ਨੂੰ ਪੂਰੀ ਤਰਾਂ ਉਜਾਗਰ ਕਰਦਾ ਹੈ ਜੇਕਰ ਹੁਣ ਵੀ ਪੰਜਾਬੀ ਕੇਜਰੀਵਾਲ ਦੀ ਦੋਗਲੀ ਨੀਤੀ ਨੂੰ ਨਾ ਸਮਝੇ ਤਾਂ ਪੰਜਾਬ ਦਾ ਨੁਕਸਾਨ ਹੀ ਹੋਵੇਗਾ।ਜਥੇਦਾਰ ਅਜਮੇਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਵਿਧਾਨ ਸਭਾ ਚੋਣਾਂ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਹੱਕ ਵਿੱਚ ਫਤਵਾ ਦੇ ਕੇ ਵਿਕਾਸ ਦੀ ਲਹਿਰ ਨੂੰ ਚਲਦਾ ਰੱਖਣ ਲਈ ਯੋਗਦਾਨ ਪਾਕੇ ਅਕਾਲੀ ਭਾਜਪਾ ਸਰਕਾਰ ਵੱਲੋਂ ਪੰਜਾਬ ਨੂੰ ਵਿਸ਼ਵ ਦੇ ਨਕਸ਼ੇ ਤੇ ਉਭਾਰਨ ਲਈ ਕੀਤੇ ਜਾ ਰਹੇ ਯਤਨਾਂ ਦਾ ਹਿੱਸਾ ਬਣਨ,ਜੋ ਸਮੇਂ ਦੀ ਲੋੜ ਵੀ ਹੈ।

Share Button

Leave a Reply

Your email address will not be published. Required fields are marked *

%d bloggers like this: