ਕਾਂਗਰਸ ਕਮੇਟੀ ਮੋਗਾ ‘ਚ ਜਸਵੀਰ ਬਰਾੜ ਖੋਟੇ ਜਿਲ੍ਹਾ ਵਾਈਸ ਪ੍ਰਧਾਨ ਤੇ ਮਨੀ ਬਰਾੜ ਖੋਟੇ ਨੂੰ ਜਰਨਲ ਸਕੱਤਰ ਨਿਯੁਕਤ ਕੀਤਾ

ss1

ਕਾਂਗਰਸ ਕਮੇਟੀ ਮੋਗਾ ‘ਚ ਜਸਵੀਰ ਬਰਾੜ ਖੋਟੇ ਜਿਲ੍ਹਾ ਵਾਈਸ ਪ੍ਰਧਾਨ ਤੇ ਮਨੀ ਬਰਾੜ ਖੋਟੇ ਨੂੰ ਜਰਨਲ ਸਕੱਤਰ ਨਿਯੁਕਤ ਕੀਤਾ

19-9gholia-02ਬਾਘਾ ਪੁਰਾਣਾ, 19 ਸਤੰਬਰ ( ਕੁਲਦੀਪ ਘੋਲੀਆ/ ਸਭਾਜੀਤ ਪੱਪੂ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਪਾਰਟੀ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਵੇਖਦੇ ਹੋਏ ਜਿਲ੍ਹਾ ਪ੍ਰਧਾਨ ਕਰਨਲ ਬਾਬੂ ਸਿੰਘ ਤੇ ਪ੍ਰਧਾਨ ਹਰੀ ਸਿੰਘ ਖਾਈ ਦੇ ਦਿਸ਼ਾ ਨਿਰਦੇਸ਼ਾਂ ਹੇਠ ਯੂਥ ਕਾਂਗਰਸ ਸੀਨੀਅਰ ਆਗੂ ਜਸਵੀਰ ਬਰਾੜ ਖੋਟੇ ਨੂੰ ਕਾਂਗਰਸ ਕਮੇਟੀ ਮੋਗਾ ਦਾ ਵਾਈਸ ਪ੍ਰਧਾਨ ਅਤੇ ਮਨੀ ਬਰਾੜ ਖੋਟੇ ਨੂੰ ਜਿਲ੍ਹਾ ਜਰਨਲ ਸਕੱਤਰ ਨਿਯੁਕਤ ਕਰਕੇ ਨਿਯੁਕਤੀ ਪੱਤਰ ਦਿੱਤੇ ਗਏ । ਇਸ ਸਮੇਂ ਨਵ ਨਿਯੁਕਤ ਜਿਲ੍ਹਾ ਵਾਈਸ ਪ੍ਰਧਾਨ ਜਸਵੀਰ ਬਰਾੜ ਖੋਟੇ ਤੇ ਜਿਲ੍ਹਾ ਜਰਨਲ ਸਕੱਤਰ ਮਨੀ ਬਰਾੜ ਖੋਟੇ ਨੇ ਜਿਲ੍ਹਾ ਪ੍ਰਧਾਨ ਕਰਨਲ ਬਾਬੂ ਸਿੰਘ ਅਤੇ ਪ੍ਰਧਾਨ ਹਰੀ ਸਿੰਘ ਖਾਈ ਅਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ । ਇਸ ਮੌਕੇ ਜਗਮੋਹਨ ਸਿੰਘ ਗਿੱਲ, ਤੇਜਪਾਲ ਬਰਾੜ, ਸੋਨੂੰ ਬਰਾੜ, ਬਿੰਦਰ ਧੂੜਕੋਟ, ਨਵਜੀਤ ਮੋਗਾ, ਪਰਵਿੰਦਰ ਖੋਟੇ, ਮਨੀ ਗੰਜੀ ਗੁਲਾਬ ਸਿੰਘ ਵਾਲਾ, ਗੋਰਾ ਸਿੰਘ ਗੰਜੀ, ਘਾਲੀ ਗੰਜੀ, ਬਲਵਿੰਦਰ ਸਿੰਘ ਬਰਾੜ, ੁਲਦੀਪ ਸਿੰਗ ਖਾਈ, ਜਸਵੀਰ ਸਿੰਘ ਬਾਦਲ, ਹਰਦੀਪ ਸਿੰਗ ਦੀਨਾ, ਆਸੂ ਸਿੰਗਲਾ, ਨਵੀ ਨਿਹਾਲ ਸਿੰਘ ਵਾਲਾ, ਲਖਵੀਰ ਸਿੰਘ, ਲੱਖਾ ਘੋਲੀਆ, ਉਪਿੰਦਰਜੀਤ ਸਿੰਘਗਿੱਲ, ਇੰਦਰਜੀਤ ਸਿੰਘ ਬੀੜ ਚੜਿੱਕ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *