ਕਾਂਗਰਸੀ ਵਰਕਰਾ ਵਲੋ ਵਾਰਡ ਨੰ.65 ਵਿੱਚ ਸਮਾਰੋਹ

ਕਾਂਗਰਸੀ ਵਰਕਰਾ ਵਲੋ ਵਾਰਡ ਨੰ.65 ਵਿੱਚ ਸਮਾਰੋਹ

kh-5ਛੇਹਰਟਾ, 23 ਨਵੰਬਰ (ਜੇ. ਐਸ. ਖਾਲਸਾ): ਨਗਰ ਨਿਗਮ ਅਧੀਨ ਆਉਦੀ ਵਾਰਡ ਨੰ.65 ਵਿੱਚ ਆਲ ਇੰਡਿਆ ਕਾਂਗਰਸ ਦੇ ਅਹੁਦੇਦਾਰਾ ਦੀ ਦੇਖ ਰੇਖ ਹੇਠ ਇਕ ਸਮਾਰੋਹ ਕਰਵਾਇਆ ਗਿਆ। ਇਸ ਮੋਕੇ ਵਿਸ਼ੇਸ਼ ਤੋਰ ਤੇ ਪੁੱਜੇ ਇੰਟਕ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਸ਼ਮੀਰ ਸਿੰਘ ਨੂੰ ਜਿਲਾ ਵਾਈਸ ਪ੍ਰਧਾਨ ਅਤੇ ਹੋਰਨਾਂ ਨੂੰ ਵਾਰਡ ਨੰ.65 ਵਿੱਚ ਅਹਦੁੇਦਾਰੀਆਂ ਦੇ ਕੇ ਸਨਮਾਨਤ ਕੀਤਾ ਗਿਆ। ਇਸ ਦੋਰਾਨ ਕਸ਼ਮੀਰ ਸਿੰਘ, ਦਿਲਬਾਗ ਸਿੰਘ, ਰਿੰਕੂ ਆਦਿ ਵਲੋ ਪ੍ਰਧਾਨ ਸ਼ਰਮਾ ਨੂੰ ਸਨਮਾਨਤ ਕੀਤਾ ਗਿਆ। ਸਮਾਰੋਹ ਦੋਰਾਨ ਭਾਰੀ ਇਕਠ ਨੂੰ ਸਬੋਧਨ ਕਰਦਿਆ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਧੱਕੇ ਸ਼ਾਹੀਆਂ ਤੋ ਪਰੇਸ਼ਾਨ ਲੋਕ ਤੰਗ ਆ ਚੁੱਕੇ ਹਨ ਤੇ ਪੰਜਾਬ ਦੀ ਗਠਜੋੜ ਸਰਕਾਰ ਨੂੰ ਅਲਵਿਦਾ ਕਹਿਣ ਲਈ ਵਿਧਾਨ ਸਭਾ ਦੀਆ ਚੋਣਾ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ ਤੇ ਪੰਜਾਬ ਸਰਕਾਰ ਦਾ ਤਖਤਾ ਪਲਟਨ ਲਈ ਉਤਾਵਲੇ ਨਜਰ ਆ ਰਹੇ ਹਨ। ਇਸ ਮੋਕੇ ਰਣਜੀਤ ਸਪੋਲੀਆ, ਬੀਬੀ ਸਰਬਜੀਤ ਕੋਰ, ਬੀਬੀ ਰਣਜੀਤ ਕੋਰ ਵੇਰਕਾ, ਬੀਬੀ ਕਾਂਤਾ, ਹਰਜਿੰਦਰ ਵੇਰਕਾ, ਬੀਬੀ ਸਦੇਸ਼ ਰਾਣੀ, ਦਿਹਾਤੀ ਪ੍ਰਧਾਨ ਦਿਲਬਾਗ ਸਿੰਘ, ਫਤਿਹ ਸਿੰਘ ਪੰਡੋਰੀ, ਕਸਤੂਰੀ ਲਾਲ, ਡਾ. ਹਰਪਾਲ ਸਿੰਘ, ਕੰਵਲਜੀਤ ਸਿੰਘ, ਹਰਦਿਆਲ ਸਿੰਘ, ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: