ਕਾਂਗਰਸੀ ਆਗ ਬੀਬੀ ਮਹਿਤਾ ਵਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਸਬੰਧੀ ਫਾਰਮ ਭਰੇ ਗਏ

ਕਾਂਗਰਸੀ ਆਗ ਬੀਬੀ ਮਹਿਤਾ ਵਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਸਬੰਧੀ ਫਾਰਮ ਭਰੇ ਗਏ

ਗੜਸ਼ੰਕਰ (ਅਸ਼ਵਨੀ ਸ਼ਰਮਾ): ਸਥਾਨਕ ਵਿਧਾਨ ਸਭਾ ਹਲਕਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰੀ ਦੇ ਦਾਅਵੇਦਾਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰਾ ਬੀਬੀ ਨਿਮਿਸ਼ਾ ਮਹਿਤਾ ਵਲੋਂ ਅੱਜ ਖੇਤਰ ਦੇ ਵੱਖ ਵੱਖ ਪਿੰਡਾਂ ਵਿਚ ਜਾ ਕੇ 18 ਸਾਲ ਤੋਂ 35 ਸਾਲ ਦੀ ਉਮਰ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਕਾਂਗਰਸ ਦੀ ਸੂਬਾ ਸਰਕਾਰ ਕਾਇਣ ਹੋਣ ‘ਤੇ ਪੱਕਾ ਰੁਜ਼ਗਾਰ ਦੇਣ ਦੇ ਵਾਅਦੇ ਤਹਿਤ ਵਿਸ਼ੇਸ਼ ਫਾਰਮ ਭਰੇ ਗਏ। ਇਸ ਮੌਕੇ ਉਨਵਾਂ ਨੇ ਪਿੰਡ ਰਾਮਪੁਰ,ਬਿਲੜੋਂ,ਨੈਨਵਾਂ ਆਦਿ ਸਮੇਤ ਬੀਤ ਦੇ ਕਈ ਪਿੰਡਾਂ ਵਿਚ ਅਜਿਹੇ ਫਾਰਮ ਭਰੇ ਅਤੇ ਜਨਤਕ ਇਕੱਠਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਬੀਬੀ ਮਹਿਤਾ ਨੇ ਪਿੰਡ ਰਾਮਪੁਰ ਬਿਲੜੋਂ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਦੀ ਸਰਕਾਰ ਕਾਇਮ ਹੋਣ ‘ਤੇ ਸੂਬੇ ਦੇ ਨੌਜਵਾਨਾਂ ਨੂੰ ਤਿੰਨ ਸਾਲਾਂ ਅੰਦਰ ਪੱਕਾ ਰੁਜ਼ਗਾਰ ਦਿੱਤਾ ਜਾਵੇਗਾ ਅਤੇ ਇਸ ਮੁਹਿੰਮ ਅਧੀਨ ਵੱਖ ਵੱਖ ਹਲਕਿਆਂ ਵਿਚ ਬੇਰੁਜ਼ਗਾਰਾਂ ਦੇ ਫਾਰਮ ਭਰੇ ਜਾ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਸੂਬੇ ਦੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਤਾਂ ਇਕ ਪਾਸੇ ਬੇਰੁਜ਼ਗਾਰੀ ਭੱਤਾ ਵੀ ਨਹੀਂ ਦੇ ਸਕੀ। ਉਨਾਂ ਦੋਸ਼ ਲਾਇਆ ਕਿ ਅਕਾਲੀ ਆਗੂਆਂ ਨੇ ਲੋਕਾਂ ਉੱਤੇ ਝੂਠੇ ਕੇਸ ਦਰਜ ਕਰਵਾਏ ਹਨ ਅਤੇ ਰਾਜ ਵਿਚ ਬੁਰਛਾਗਰਦੀ ਫੈਲਾਈ ਹੈ। ਉਨਾਂ ਕਿਹਾ ਕਿ ਗੜਸ਼ੰਕਰ ਹਲਕੇ ਵਿਚ ਵਿਸ਼ੇਸ਼ ਵਿਕਾਸ ਦੀ ਲੋੜ ਹੈ ਅਤੇ ਉਹ ਇਸ ਪਾਸੇ ਵਿਸ਼ੇਸ਼ ਉੱਦਮ ਕਰਕੇ ਲੋਕਾਂ ਨੂੰ ਰੁਜ਼ਗਾਰ,ਸਿੱਖਿਆ ,ਸਿਹਤ ਅਤੇ ਸਾਫ ਸੁਥਰਾ ਪ੍ਰਸ਼ਾਸ਼ਨ ਦੇਣ ਸਬੰਧੀ ਵਿਸ਼ੇਸ਼ ਉਦਮ ਕਰਨਗੇ। ਇਸ ਮੌਕੇ ਪਿੰਡ ਬਿਲੜੋਂ ਤੋਂ ਨੰਬਰਦਾਰ ਕਰਮ ਚੰਦ,ਸਤੀਸ਼ ਕੁਮਾਰ, ਪੰਚ ਮਨਜੀਤ ਕੌਰ ,ਸੁਖਦੇਵ ਸਿੰਘ ਰਾਣਾ, ਪੰਚ ਨੀਲਮ ਕੁਮਾਰੀ ਆਦਿ ਨੇ ਆਪਣੇ ਸੰਬੋਧਨ ਵਿਚ ਬੀਬੀ ਮਹਿਤਾ ਨੂੰ ਪੂਰਨ ਸਮੱਰਥਨ ਦਾ ਭਰੋਸਾ ਦਿੱਤਾ। ਇਸ ਮੌਕੇ ਮਹਿੰਦਰ ਸਿੰਘ,ਮਨੀ ਰਾਮਪੁਰ,ਰਾਜੂ ਬਾਲੀ,ਪਿੰਕਾ ਭੁੰਬਲਾ,ਬਿੰਦੂ ਭੁੰਬਲਾ,ਕੈਪਟਨ ਹਰਵਿੰਦਰ ਸਿੰਘ,ਕੁਲਦੀਪ ਸਦਰਪੁਰ,ਬੌਬੀ ਰਾਣਾ,ਰਾਣਾ ਹਣਸ ਰਾਜ,ਕਸ਼ਮੀਰ ਸਿੰਘ ਨੰਬਰਦਾਰ,ਜਸਵੀਰ ਸਿੰਘ ਬਿੱਲਾ ਆਦਿ ਤੋਂ ਇਲਾਵਾ ਪਿੰਡ ਦੇ ਮਹਿਲਾ ਮੰਡਲ ਦੇ ਅਹੁਦੇਦਾਰ ਹਾਜ਼ਰ ਸਨ।
ਕੈਪਸ਼ਨ- ਪਿੰਡ ਰਾਮਪੁਰ ਵਿਖੇ ਰੁਜ਼ਗਾਰ ਫਾਰਮ ਭਰਨ ਸਮੇਂ ਆਪਣੇ ਸਮਰਥਕਾਂ ਨਾਲ ਬੀਬੀ ਨਿਮਿਸ਼ਾ ਮਹਿਤਾ ਅਤੇ ਹੋਰ । ਫੋਟੋ ਸੇਖੋਂ

Share Button

Leave a Reply

Your email address will not be published. Required fields are marked *

%d bloggers like this: