ਕਾਂਗਰਸੀਆਂ ਨੇ ਝੁੱਗੀ ਝੋਪੜੀ ਵਾਲਿਆਂ ਨੂੰ ਕੇਲੇ ਅਤੇ ਬਿਸਕੁੱਟ ਵੰਡ ਕੇ ਮਨਾਈ ਦੀਵਾਲੀ

ss1

ਕਾਂਗਰਸੀਆਂ ਨੇ ਝੁੱਗੀ ਝੋਪੜੀ ਵਾਲਿਆਂ ਨੂੰ ਕੇਲੇ ਅਤੇ ਬਿਸਕੁੱਟ ਵੰਡ ਕੇ ਮਨਾਈ ਦੀਵਾਲੀ
ਪੰਜਾਬ ਚ ਕਾਂਗਰਸ ਦੀ ਸਰਕਾਰ ਬਣਨ ਤੇ ਬੇਘਰਿਆਂ ਨੂੰ ਮਕਾਨ ਬਣਾ ਕੇ ਦਿੱਤੇ ਜਾਣਗੇ:ਬਿਕਰਮ ਮੋਫਰ

img-20161030-wa0458ਸਰਦੂਲਗੜ੍ਹ 31 ਅਕਤੂਬਰ(ਗੁਰਜੀਤ ਸ਼ੀਂਹ) ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਪਿੰਡ ਝੁਨੀਰ ਵਿਖੇ ਬੈਠੇ ਝੁੱਗੀ ਝੋਪੜੀ ਵਾਲਿਆਂ ਨੂੰ ਕਾਂਗਰਸੀਆਂ ਨੇ ਕੇਲੇ ਅਤੇ ਬਿਸਕੁਟ ਵੰਡ ਕੇ ਦੀਵਾਲੀ ਮਨਾਈ।ਜਿਲਾਂ ਕਾਂਗਰਸ ਦੇ ਪ੍ਰਧਾਨ ਬਿਕਰਮ ਮੋਫਰ ,ਪਾਰਟੀ ਦੇ ਸੂਬਾ ਸਕੱਤਰ ਅਮਰੀਕ ਸਿੰਘ ਢਿੱਲੋ ,ਬਲਾਕ ਪ੍ਰਧਾਨ ਬਲਵੰਤ ਸਿੰਘ ਕੋਰਵਾਲਾ ਦੀ ਅਗਵਾਈ ਚ ਝੁਨੀਰ ਦੇ ਸਾਹਨੇਵਾਲੀ ਰੋਡ ਤੇ ਵੱਡੀ ਗਿਣਤੀ ਚ ਬੈਠੇ ਗੱਡਰੀਆਂ ਅਤੇ ਸਿੰਗੀਕਾਟਾਂ ਨੂੰ ਦੀਵਾਲੀ ਮੌਕੇ ਬਿਸਕੁਟ ਅਤੇ ਕੇਲੇ ਵੰਡ ਕੇ ਦੀਵਾਲੀ ਮਨਾਈ ਗਈ।ਇਸ ਮੌਕੇ ਜ਼ਿਲਾਂ ਪ੍ਰਧਾਨ ਬਿਕਰਮ ਸਿੰਘ ਮੋਫਰ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਜਿੱਥੇ ਸਾਢੇ ਨੌ ਸਾਲਾਂ ਦੇ ਰਾਜ ਅੰਦਰ ਪੰਜਾਬ ਦਾ ਉੱਕਾ ਹੀ ਵਿਕਾਸ ਨਹੀ ਕੀਤਾ।ਉੱਥੇ ਲੋੜਵੰਦ ਤੇ ਗਰੀਬ ਵਿਅਕਤੀਆਂ ਨੂੰ 5-5 ਮਰਲੇ ਪਲਾਟ ਆਦਿ ਰਹਿਣ ਲਈ ਮਕਾਨ ਦੇਣਾ ਉਚਿਤ ਨਹੀ ਸਮਝਿਆ।ਜਿਸ ਕਰਕੇ ਪੰਜਾਬ ਦਾ ਮਜਦੂਰ ਇਸ ਅਕਾਲੀ ਭਾਜਪਾ ਸਰਕਾਰ ਨੂੰ ਵਿਧਾਨ ਸਭਾ ਚੋਣਾਂ ਚ ਸਬਕ ਸਿਖਾਏਗਾ।ਉਹਨਾਂ ਕਿਹਾ ਕਿ ਜਿੱਥੇ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਆਪਣੇ ਚਹੇਤਿਆਂ ਨੂੰ ਕਰੋੜਾਂ ਅਰਬਾਂ ਰੁਪਏ ਦੀਆਂ ਗਰਾਂਟਾਂ ਦੇ ਬਹਾਨੇ ਉਹਨਾਂ ਦੀਆਂ ਜੇਬਾਂ ਗਰਮ ਕੀਤੀਆਂ ਉੱਥੇ ਪੰਜਾਬ ਚ ਬੇਘਰਿਆਂ ਨੂੰ ਪੰਜ ਪੰਜ ਮਰਲੇ ਪਲਾਟ ਅਤੇ ਰਹਿਣ ਲਈ ਮਕਾਨ ਨਾ ਦੇ ਕੇ ਉਹਨਾਂ ਨਾਲ ਧ੍ਰੋਹ ਕਮਾਇਆ ਹੈ।ਉਹਨਾਂ ਕਿਹਾ ਕਿ ਪੰਜਾਬ ਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਕਿਸੇ ਵੀ ਮਜਦੂਰ ,ਦਲਿੱਤ ਭਾਈਆਂ ਨੂੰ ਮਕਾਨ ਆਦਿ ਤੋ ਵਾਂਝੇ ਨਹੀ ਰਹਿਣ ਦਿੱਤਾ ਜਾਵੇਗਾ।ਇਸ ਮੌਕੇ ਉਹਨਾਂ ਦੇ ਨਾਲ ਯੂਥ ਕਾਂਗਰਸ ਦੇ ਸੀਨੀਅਰ ਆਗੂ ਰਿੰਪੀ ਬਰਾੜ ,ਲਛਮਣ ਸਿੱਧੂ ,ਜਸਵਿੰਦਰ ਕੋਰਵਾਲਾ ,ਰਮਨ ਬੁਰਜ ,ਸਮਾਜਸੇਵੀ ਗੁਰਦੀਪ ਸਿੰਘ ਬੀਰੇਵਾਲਾ ਜੱਟਾਂ ,ਸਾਬਕਾ ਸਰਪੰਚ ਬਿੱਲੂ ਸਿੰਘ ਬੁਰਜ ,ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *