ਕਸ਼ਮੀਰ ਹਿੰਦੁਸਤਾਨ ਦਾ ਅਟੁੱਟ ਅੰਗ, ਪਰ ਜੋ ਹੋ ਰਿਹਾ ਉਹ ਚਿੰਤਾ ਦਾ ਵਿਸ਼ਾ: ਸੇਖਵਾਂ

ss1

ਕਸ਼ਮੀਰ ਹਿੰਦੁਸਤਾਨ ਦਾ ਅਟੁੱਟ ਅੰਗ, ਪਰ ਜੋ ਹੋ ਰਿਹਾ ਉਹ ਚਿੰਤਾ ਦਾ ਵਿਸ਼ਾ: ਸੇਖਵਾਂ

ਕਿਸਾਨਾਂ ਦੇ ਹਾਲਾਤ ਸੁਧਾਰਨ ਲਈ ਕੇਂਦਰ ਸਵਾਮੀਨਾਥਨ ਦੀਆਂ ਸਿਫ਼ਾਰਿਸ਼ਾਂ ਲਾਗੂ ਕਰੇ

ਕੇਜਰੀਵਾਲ ਕਿਸਾਨਾਂ ਨੂੰ ਗੁਮਰਾਹ ਕਰ ਰਿਹਾ, ਕੋਈ ਵੀ ਰਾਜ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ਼ ਕਰਨ ਦੀ ਹਾਲਤ ਵਿੱਚ ਨਹੀਂ

photo-s-sewa-singh-sekhwa-1-dt-18-9-16ਪਟਿਆਲਾ, 18 ਸਤੰਬਰ; (ਧਰਮਵੀਰ ਨਾਗਪਾਲ)  ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਅਤੇ ਇੰਡਸਟਰੀਅਲ ਟਰੇਨਿੰਗ ਬੋਰਡ ਦੇ ਚੇਅਰਮੈਨ ਸ. ਸੇਵਾ ਸਿੰਘ ਸੇਖਵਾਂ ਨੇ ਕਸ਼ਮੀਰ ਦੇ ਉੜੀ ਵਿੱਚ ਫ਼ੌਜ ਦੇ ਕੈਂਪ ‘ਤੇ ਹੋਏ ਅੱਤਵਾਦੀ ਹਮਲੇ ‘ਤੇ ਪ੍ਰਤੀਕਿਰਿਆ ਦੇਂਦੇ ਹੋਏ ਕਿਹਾ ਕਿ ਕਸ਼ਮੀਰ ਹਿੰਦੁਸਤਾਨ ਦਾ ਅਟੁੱਟ ਅੰਗ, ਪਰ ਪਿਛਲੇ ਕੁੱਝ ਸਮੇਂ ਤੋਂ ਜੋ ਕੁੱਝ ਹੋ ਰਿਹਾ ਉਹ ਚਿੰਤਾ ਦਾ ਵਿਸ਼ਾ ਹੈ। ਸ. ਸੇਖਵਾਂ ਨੇ ਕਿਹਾ ਕਿ ਕੇਂਦਰ ਨੂੰ ਇਸ ਦੇ ਖ਼ਿਲਾਫ਼ ਕੜੇ ਕਦਮ ਚੁੱਕ ਕੇ ਨਜਿੱਠਣਾ ਚਾਹੀਦਾ ਹੈ।

 ਉਹ ਅੱਜ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਵਿਖੇ ਪਾਰਟੀ ਦੇ ਕਿਸਾਨ ਵਿੰਗ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਨ ਆਏ ਸਨ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਕਿਸਾਨਾਂ ਦੇ ਹਾਲਾਤ ਸੁਧਾਰਨ ਲਈ ਕੇਂਦਰ ਨੂੰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਤੁਰੰਤ ਲਾਗੂ ਕਰਨੀਆਂ ਚਾਹੀਦੀਆਂ ਹਨ। ਸ. ਸੇਖਵਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਸ਼ੁਰੂ ਤੋਂ ਹੀ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਲਈ ਕੇਂਦਰ ਨੂੰ ਮਿਲਦੇ ਰਹੇ ਹਨ ਅਤੇ ਸ਼ਰੋਮਣੀ ਅਕਾਲੀ ਦਲ ਨੇ ਪਹਿਲੇ ਦਿਨ ਤੋਂ ਹੀ ਸਵਾਮੀਨਾਥਨ ਕਮਿਸ਼ਨ ਦਾ ਸਮਰਥਨ ਕੀਤਾ ਸੀ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਸ. ਸੇਖਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਪ੍ਰਧਾਨ ਅਰਵਿੰਦ ਕੇਜਰੀਵਾਲ ਪੰਜਾਬ ਦੇ ਕਿਸਾਨਾਂ ਨੂੰ ਗੁਮਰਾਹ ਕਰ ਰਿਹਾ ਹੈ। ਉਨਾਂ ਦੱਸਿਆ ਕਿ ਪੰਜਾਬ ਦੇ ਕਿਸਾਨਾਂ ‘ਤੇ 87000 ਕਰੋੜ ਰੁਪਏ ਦਾ ਕਰਜ਼ਾ ਚੜ੍ਹਿਆ ਹੋਇਆ ਹੈ ਜਦ ਕਿ ਪੰਜਾਬ  ਦਾ  ਬਜਟ ਹੀ 86000 ਕਰੋੜ ਰੁਪਏ ਦਾ ਹੈ। ਅਜਿਹੇ ਵਿੱਚ ਬਿਨਾਂ ਕੇਂਦਰ ਦੀ ਮਦਦ ਤੋਂ ਕੋਈ ਵੀ ਰਾਜ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ਼ ਕਰਨ ਦੀ ਹਾਲਤ ਵਿੱਚ ਨਹੀਂ, ਨਾਲ ਹੀ ਉਨਾਂ ਕਿਹਾ ਕਿ ਇਹ ਕਰਜਾ ਕਿਸ਼ਤਾਂ ਵਿੱਚ ਮੁਆਫ਼ ਕੀਤਾ ਜਾ ਸਕਦਾ ਹੈ। ਪਹਿਲਾਂ ਛੋਟੇ ਕਿਸਾਨਾਂ ਦਾ ਕੁਝ ਹਿੱਸਾ ਅਤੇ ਫੇਰ ਸਾਰਾ ਅਤੇ ਬਾਅਦ ਵਿੱਚ ਵੱਡੇ ਕਿਸਾਨਾਂ ਦਾ ਕਰਜ਼ ਮੁਆਫ਼ ਕਰਿਆ ਜਾ ਸਕਦਾ ਹੈ। ਸ. ਸੇਖਵਾਂ ਨੇ ਕਿਹਾ ਕਿ ਇੱਕ ਸਮਾਂ ਸੀ ਜਦ ਸ਼ਰੋਮਣੀ ਅਕਾਲੀ ਦਲ ਨੂੰ ਕਿਸਾਨਾਂ ਦੀ ਹੀ ਪਾਰਟੀ ਕਿਹਾ ਜਾਂਦਾ ਸੀ ਭਾਵੇਂ ਕਿ ਹੁਣ ਸਾਰੇ ਪੰਜਾਬੀਆਂ ਦੀ ਪਾਰਟੀ ਹੈ ਅਤੇ ਅਕਾਲੀ ਦਲ ਨੇ ਹੀ ਕਿਸਾਨਾਂ ਦੇ ਹੱਕ ਦੀ ਗੱਲ ਹਮੇਸ਼ਾ ਕੀਤੀ ਹੈ। ਉਹਨਾਂ ਦੱਸਿਆ ਕਿ ਅੱਜ 19 ਸਾਲ ਹੋ ਗਏ ਨੇ ਕਿਸਾਨਾਂ ਦੇ ਬਿਜਲੀ ਬਿਲ ਮੁਆਫ਼ ਕੀਤਿਆਂ ਨੂੰ  ਇਸੇ ਤਰਾਂ ਸਿੰਚਾਈ ‘ਤੇ ਵਧੇਰੇ ਕੰਮ ਕੀਤੇ ਗਏ ਹਨ। ਸ. ਸੇਖਵਾਂ ਨੇ ਦੱਸਿਆ ਕਿ 1997 ਤੋਂ 2002 ਦੇ ਦੌਰਾਨ  ਉਹਨਾਂ ਦੇ ਆਪਣੇ ਹਲਕੇ ਵਿੱਚ ਹੀ 28000 ਏਕੜ ਰਕਬਾ  ਸੇਮ ਹੇਠਾਂ ਤੋਂ ਕੱਢਿਆ ਗਿਆ ਹੈ। ਸ. ਸੇਖਵਾਂ ਨੇ ਕਿਹਾ ਕਿ ਗੰਨੇ ਦੇ ਕਿਸਾਨਾਂ ਅਤੇ ਚੀਨੀ ਮਿਲਣ ਨੂੰ ਲਾਭ ਦੇਣ ਲਈ ਦੇਸ਼ ਵਿੱਚ ਪਹਿਲੀ ਵਾਰੀ ਕਿਸੇ ਰਾਜ ਸਰਕਾਰ ਨੇ ਬਿਨਾਂ ਵਿਆਜ ਦਾ ਕਰਜ਼ਾ ਅਤੇ 50 ਰੁਪਏ ਕਵਿੰਟਲ ਆਪਣੇ ਕੋਲੋਂ ਦਿੱਤਾ ਹੈ। ਇਸ  ਮੌਕੇ  ਉਨਾਂ ਨਾਲ ਉਪ ਮੁੱਖ ਮੰਤਰੀ ਦੇ ਓ. ਐਸ. ਡੀ. ਸ. ਚਰਨਜੀਤ ਸਿੰਘ ਬਰਾੜ, ਕੌਮੀ ਉਪ ਪ੍ਰਧਾਨ ਸ੍ਰੀ ਭਗਵਾਨ ਦਾਸ ਜੁਨੇਜਾ,  ਜਿਲਾ ਪ੍ਰਧਾਨ ਸ ਰਣਧੀਰ ਸਿੰਘ ਰੱਖੜਾ, ਪਟਿਆਲਾ ਦਿਹਾਤੀ ਦੇ ਹਲਕਾ ਇੰਚਾਰਜ ਸ ਸਤਬੀਰ ਸਿੰਗ ਖੱਟੜਾ, ਨਾਭਾ ਹਲਕਾ ਇੰਚਾਰਜ ਸ. ਮੱਖਣ ਸਿੰਘ ਲਾਲਕਾ, ਕਿਸਾਨ ਵਿੰਗ ਦੇ ਪ੍ਰਧਾਨ ਸ. ਅਮਰਜੀਤ ਸਿੰਘ ਟੋਡਰ ਪੁਰ, ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਸ. ਨਰਦੇਵ ਸਿੰਘ ਆਕੜੀ ਅਤੇ ਸ: ਜੋਗਿੰਦਰ ਸਿੰਘ ਪੰਛੀ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *