ਕਵਿਤਾ

ਕਵਿਤਾ

ਬੜਾ ਕਰ ਕੇ ਵੇਖਿਆ ਆਪਣਿਆਂ ਦਾ
ਉਹ ਰਹਿ ਨਾ ਸਕੇ ਰੰਗ ਵਿਖਾਇਆਂ ਤੋਂ
ਹਰਜੇ ਜਰਦੇ ਰਹੇ ਅਸਾਂ ਮੰਨ ਆਪਣੇ
ਆ ਸਿਰ ਚੜੇ ਓ ਨੀਵੀਂ ਪਾਇਆਂ ਤੋਂ
ਨਾ ਪਿੱਠ ਤੇ ਵਾਰ ਕਰਨ ਤੋਂ ਝਿਜਕੇ
ਬਾਹਵਾਂ ਖੋਲ ਗਲੇ ਸਾਡੇ ਲਾਇਆਂ ਤੋਂ
ਅਸਾਂ ਭਰੀ ਗਵਾਹੀ ਸੌ ਸੱਤ ਹੋਕੇ
ਉਹ ਰਹਿ ਨਾ ਸਕੇ ਝੂਠੇ ਪਾਇਆਂ ਤੋਂ
ਇੱਕ ਸਬਕ ਮਿਲਿਆ ਸੌ ਖਾ ਠੋਕਰ
ਨਾ ਸੂਤ ਆਉਂਦੇ ਓ ਜੁੱਤ ਲਾਇਆਂ ਤੋਂ
ਇਤਬਾਰ ਕਰੀਂ ਨਾ ਕਦੇ ਮੰਨ ਅਪਣਾ
ਹੱਥ ਛੁੜਾ ਲੈਂਦੇ ਓ ਹੱਥ ਫੜਾਇਆਂ ਤੋਂ
ਦੁੱਧ ਨਾ ਸੰਵਰੇ ਕਦੇ ਪਾ ਫਟਕੜੀ
ਦਿਲ ਨਾ ਜੁੜਦੇ ਬੋਲ ਗਵਾਇਆਂ ਤੋਂ
ਮਾਣ ਵਾਲੀ ਐਥੇ ਵਹੀ ਪਾੜ ਦੇ
ਪਤਾ ਲੱਗਦਾ ਸਭ ਅਜ਼ਮਾਇਆਂ ਤੋਂ

ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕਖ਼ਾਨਾ : ਬਰੜਵਾਲ (ਧੂਰੀ)
ਜ਼ਿਲਾ : ਸੰਗਰੂਰ (ਪੰਜਾਬ)
ਮੋਬਾਇਲ ਨੰਬਰ : 092560-66000

Share Button

Leave a Reply

Your email address will not be published. Required fields are marked *

%d bloggers like this: