ਕਵਿਤਾ

ss1

ਕਵਿਤਾ

ਤੈਨੂੰ ਮੈਂ ਮਨਾਇਆ, ਲੱਖ ਸਮਝਾਇਆ
ਤੂੰ ਨਾ ਮੰਨੀ ਮੇਰੀ, ਇੱਕ ਵੀ ਗੱਲ
ਮੁੱਕ ਚੱਲੇ ਰਾਹਵਾਂ ਦਾ, ਟੁੱਟ ਚੱਲੇ ਸਾਹਵਾਂ ਦਾ
ਹੁੰਦਾ ਨਈਂ ਸੋਹਣਿਆ, ਕੋਈ ਵੀ ਹੱਲ
ਐਵੇਂ ਸੱਟ ਮਾਰੀ ਚੰਦਰਿਆਂ ਡਾਢੀ, ਮਿਲਿਆ ਕੀ ਸਾਨੂੰ ਛੱਡ ਕੇ
ਸਾਡੇ ਹੰਝੂਆਂ ਨੂੰ ਮਿਲੇ ਨਾ ਢੋਈ, ਬਹਿ ਗਿਆਂ ਏ ਦਿਲੋਂ ਕੱਢ ਕੇ

ਮੈਂ ਸੀ ਬੜਾ ਰੋਕਿਆ, ਦਿਲ ਨੂੰ ਸੀ ਟੋਕਿਆ
ਦਿਲਾਂ ਦੇ ਸੌਦਿਆਂ ਚ, ਹੁੰਦੇ ਨੇ ਘਾਟੇ
ਓਨੇ ਮੇਰੀ ਮੰਨੀ ਨਾ, ਵੱਟੀ ਓਨੇ ਕੰਨੀ ਨਾ
ਹੁੰਦਿਆਂ ਗਰੀਬ ਲਾਈ, ਲੀੜੇ ਸੀ ਪਾਟੇ
ਐਵੇਂ ਕਰਿਆ ਦੋਫਾੜ ਭੈੜੇ ਦਿਲ ਨੂੰ, ਮਿਲਿਆ ਕੀ ਤੀਰ ਗੱਡ ਕੇ
ਸਾਡੇ ਹੰਝੂਆਂ ਨੂੰ ਮਿਲੇ ਨਾ ਢੋਈ, ਬਹਿ ਗਿਆਂ ਏ ਦਿਲੋਂ ਕੱਢ ਕੇ

ਸਾਡਾ ਰੱਬ ਰੁੱਸਿਆ, ਸਾਥੋਂ ਤੂੰ ਖੁੱਸਿਆ
ਅਗਲੇ ਜਨਮ ਵਿੱਚ, ਤੈਨੂੰ ਅਸੀਂ ਪਾਉਣਾ
ਤੂੰ ਤੋੜ ਗਿਆਂ ਏ, ਮੁੱਖ ਮੋੜ ਗਿਆਂ ਏ
ਤੂੰ ਹੀ ਸਾਡਾ ਆਖਰੀ, ਤੈਨੂੰ ਅਸੀ ਚਾਹੁੰਣਾ
ਐਵੇਂ ਮੁੜ ਆਵੀਂ ਜਦ ਦਿਲ ਕਰਿਆ, ਬੈਠ ਆਂ ਹੱਥ ਅੱਡ ਕੇ
ਸਾਡੇ ਹੰਝੂਆਂ ਨੂੰ ਮਿਲੇ ਨਾ ਢੋਈ, ਬਹਿ ਗਿਆਂ ਏ ਦਿਲੋਂ ਕੱਢ ਕੇ

ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)
ਜ਼ਿਲ੍ਹਾ ਸੰਗਰੂਰ (ਪੰਜਾਬ)
ਮੋਬਾ. 9256066000

 

Share Button

Leave a Reply

Your email address will not be published. Required fields are marked *