ਕਵਿਤਾ

ss1

ਕਵਿਤਾ

ਲੱਖ ਵਾਅਦੇ ਕਰਦਾ ਸੱਜਣਾ, ਆਖ਼ਰ ਨੂੰ ਫਿਰ ਜਾਨਾਂ
ਮੁਆਫ਼ੀ ਦੇ ਕਾਬਲ ਨਾ ਜਾਪੇ, ਜਦ ਤੂੰ ਹੀਂ ਗਿਰ ਜਾਨਾਂ
ਤੂੰ ਜਾਣੇ ਤੇਰੀ ਕਾਲਖ ਡਾਢੀ, ਲੋਕਾਈ ਦੇ ਵਿੱਚ ਪਰਦਾ
ਭਾਂਡਾ ਫੁੱਟਣਾ ਜੀਦਣ ਸੱਜਣਾ, ਤੂੰ ਸੂਰਜ ਵੇਖੀ ਢਲਦਾ
ਬੁੱਝੜਾ ਆਪਣੇ ਖੀਸੇ ਰੱਖ , ਆਪਣੀ ਤੂੰ ਸਿਆਣਪ
ਅਮਲੋਂ ਸੱਖਣੀ ਬਾਹਰ ਝਾੜੇਂ, ਭੱਠ ਤੇਰੀ ਸਿਆਣਪ
ਲੋਕਾਂ ਨੂੰ ਨਸੀਹਤ ਛੱਡ ਦੇ, ਆਪਣੀ ਕੱਛ ਫਰੋਲ
ਕੋਲੇ ਹੀ ਕੋਲੇ ਇੱਕਠੇ ਕੀਤੇ, ਨਾ ਕੁਝ ਵੀ ਅਨਮੋਲ
ਸ਼ੀਸ਼ੇ ਅੱਗੇ ਖੜ੍ਹ ਕੇ ਤੈਥੋਂ, ਨਜ਼ਰ ਮਿਲਾ ਨਾ ਹੋਵੇ
ਰੂਹ ਤੇਰੀ ਤੈਨੂੰ ਛਿੱਤਰ ਮਾਰੇ, ਕਿਰਦਾਰ ਤੇਰਾ ਨਾ ਸੋਹਵੇ
ਚੰਗਾ ਹੋਵੇ ਜੇ ਪੈਂਡੇ ਪੈ ਜੇਂ, ਖ਼ੁਦ ਤੇ ਕਰ ਉਪਕਾਰ
ਪਾਣੀ ਛਿੜਕ ਜ਼ਮੀਰ ਤੇ, ਨਾ ਕਰੀਂ ਇਨਕਾਰ!

ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)
ਜ਼ਿਲ੍ਹਾ ਸੰਗਰੂਰ (ਪੰਜਾਬ)
9256066000

 

Share Button

Leave a Reply

Your email address will not be published. Required fields are marked *