ਕਲੱਸਟਰ ਪੱਧਰ ਦੀਆ ਪ੍ਰਾਇਮਰੀ ਖੇਡਾਂ ਸ਼ੁਰੂ

ss1

ਕਲੱਸਟਰ ਪੱਧਰ ਦੀਆ ਪ੍ਰਾਇਮਰੀ ਖੇਡਾਂ ਸ਼ੁਰੂ

img-20161128-wa0104ਬਰੇਟਾ (ਅਸ਼ੋਕ) ਪ੍ਰਾਇਮਰੀ ਪੱਧਰ ਦੀਆ ਤਿੰਨ ਰੋਜ਼ਾ ਖੇਡਾਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬਹਾਦਰਪੁਰ ਵਿਖੇ ਸ਼ੁਰੂ ਹੋ ਗਈਆ ਹਨ। ਸੈਂਟਰ ਹੈੱਡ ਟੀਚਰ ਮੈਡਮ ਤਪੱਸਿਆ ਦੇਵੀ ਦੀ ਅਗਵਾਈ ਵਿੱਚ ਵੱਖ ਵੱਖ ਸਕੂਲਾ ਤੋਂ ਪਹੁੰਚੇ ਆਧਿਆਪਕਾਂ ਦੀ ਹਾਜ਼ਰੀ ਵਿੱਚ ਇੰਨਾਂ੍ਹ ਖੇਡਾ ਦਾ ਆਗਾਜ ਕੀਤਾ ਗਿਆ। ਅੱਜ ਦੇ ਹੋਏ ਮੁਕਾਬਲਿਆ ਵਿੱਚ ਕਬੱਡੀ ਚ ਲੜਕੀਆਂ ਦੀ ਟੀਮ ਕਿਸ਼ਨਗੜ੍ਹ ਦੇ ਮੇਨ ਸਕੂਲ ਨੇ ਪਹਿਲਾ ਅਤੇ ਬਹਾਦਰਪੁਰ ਨੇ ਦੂਜਾ ਸਥਾਨ ਹਾਸਿਲ ਕੀਤਾ। ਖੋ-ਖੋ ਵਿੱਚ ਲੜਕੀਆਂ ਦੇ ਮੁਕਬਾਲਿਆਂ ਵਿੱਚ ਬਹਾਦਰਪੁਰ ਨੇ ਪਹਿਲਾ ਅਤੇ ਬਖਸ਼ੀਵਾਲਾ ਨੇ ਦੂਜਾ ਸਥਾਨ ਹਾਸਿਲ ਕੀਤਾ ।ਲੰਬੀ ਛਾਲ ਵਿੱਚ ਲੜਕਿਆਂ ਵਿੱਚੋ ਕਿਸ਼ਨਗੜ੍ਹ ਨੇ ਪਹਿਲਾ ਅਤੇ ਕਾਹਨਗੜ੍ਹ (ਗੁਰੂਕੂਲ) ਨੇ ਦੂਜਾ ਸਥਾਨ ਹਾਸਿਲ ਕੀਤਾ ।ਛਾਟ-ਪੁੱਟ ਵਿੱਚ ਗਿਆਨ ਸਾਗਰ ਕਾਹਨਗੜ੍ਹ ਨੇ ਪਹਿਲਾ ਅਤੇ ਗੁਰੂਕੂਲ ਕਾਹਨਗੜ੍ਹ ਦੇ ਵਿਦਿਆਰਥੀਆਂ ਨੇ ਦੂਜਾ ਸਥਾਨ ਹਾਸਿਲ ਕੀਤਾ ।ਇਸ ਮੌਕੇ ਮੈਡਮ ਅਮਰਜੀਤ ਕੌਰ, ਗੁਰਪ੍ਰੀਤ ਕੌਰ, ਸਿਮਰਤ ਕੌਰ, ਵਿਨੋਦ ਕੁਮਾਰ, ਗੁਰਮੇਲ ਬਰੇਟਾ, ਸ਼ਮਸੇਰ ਸਿੰਘ,ਜਗਸੀਰ ਬੁਢਲਾਡਾ,ਅਮਨਦੀਪ, ਕਮਲਦੀਪ,ਰਾਏ ਸਿੰਘ, ਬਲਜਿੰਦਰ ਸਿੰਘ, ਰਮੇਸ਼ ਕੁਮਾਰ ਅਤੇ ਜਸਵੀਰ ਖੁਡਾਲ ਆਦਿ ਹਾਜ਼ਰ ਸਨ ।

Share Button

Leave a Reply

Your email address will not be published. Required fields are marked *