ਕਲੱਬ ਦੇ ਨੋਜ਼ਵਾਨਾ ਨੇ ਕੀਤੀ ਗੁਰੂ ਘਰ ਦੀ ਸਫਾਈ

ss1

ਕਲੱਬ ਦੇ ਨੋਜ਼ਵਾਨਾ ਨੇ ਕੀਤੀ ਗੁਰੂ ਘਰ ਦੀ ਸਫਾਈ

clubਰਾਮਪੁਰਾ ਫੂਲ 25 ਅਕਤੂਬਰ (ਕੁਲਜੀਤ ਸਿੰਘ ਢੀਗਰਾਂ): ਸਥਾਨਕ ਗਾਂਧੀ ਨਗਰ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਵਿਖੇ ਸਿੱਖ ਯੂਥ ਵੈਲਫੇਅਰ ਸੁਸਾਇਟੀ ਦੇ ਨੋਜ਼ਵਾਨਾ ਨੇ ਸਫਾਈ ਦਾ ਕੰਮ ਕੀਤਾ । ਯੂਥ ਆਗੂ ਜਗਜੀਤ ਸਿੰਘ ਜੱਗੀ ਨੇ ਦੱਸਿਆ ਕਿ ਨੋਜ਼ਵਾਨਾ ਦੀ ਇਸ ਸੁਸਾਇਟੀ ਵੱਲੋ ਲੋੜਬੰਦ ਲੜਕੀਆਂ ਦੇ ਵਿਆਹ ਮੋਕੇ ਪਰਿਵਾਰ ਨੂੰ ਲੋੜ ਅਨੁਸਾਰ ਸਮਾਨ ਦੇ ਕੇ ਮਦਦ ਕੀਤੀ ਜਾਂਦੀ ਹੈ , ਖੂਨ ਦਾਨ ਕੈਪ ਲਗਏ ਜਾਂਦੇ ਹਨ ਤੇ ਮੁਫਤ ਦਸਤਾਰ ਸਿਖਲਾਈ ਕੈਪ ਆਯੋਜਿਤ ਕੀਤੇ ਜਾਂਦੇ ਹਨ ਤੇ ਲੋੜਬੰਦ ਵਿਦਿਆਰਥੀਆਂ ਨੂੰ ਕਾਪੀਆਂ ਤੇ ਕਿਤਾਬਾ ਦਾ ਪ੍ਰਬੰਧ ਕਰਕੇ ਦਿੱਤਾ ਜਾਂਦਾ ਹੈ । ਉਹਨਾਂ ਦੱਸਿਆ ਕਿ ਅੱਜ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਖੇ ਸਫਾਈ ਦਾ ਕੰਮ ਕੀਤਾ ਜਾ ਰਿਹਾ ਹੈ । ਇਸ ਮੋਕੇ ਗੁਰਦੁਆਰਾ ਕਮੇਟੀ ਮੈਬਰ ਠੇਕੇਦਾਰ ਭਗਵਾਨ ਸਿੰਘ , ਸੁਸਾਇਟੀ ਦੇ ਮੈਬਰ ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਕੇਵਲ ਸਿੰਘ, ਜੱਸਪ੍ਰੀਤ ਸਿੰਘ ਜੱਸੀ, ਮਨਿੰਦਰ ਸਿੰਘ, ਅਮਨਦੀਪ ਸਿੰਘ, ਸੁਭਾਸ਼ ਸਿੰਘ, ਅਮਨਾ, ਗਗਨਦੀਪ ਸਿੰਘ ਆਦਿ ਸਾਮਲ ਸਨ ।

Share Button

Leave a Reply

Your email address will not be published. Required fields are marked *