Mon. May 27th, 2019

ਕਲੇਰ ਕਾਲਜ ਵਿੱਚ ਹੋ ਰਹੇ ਯੂਥ ਫੈਸਟੀਵਲ ਦੀਆਂ ਤਿਆਰੀਆਂ ਮੁਕੰਮਲ-ਚੇਅਰਮੈਨ ਮਲੂਕਾ, ਪ੍ਰਿੰ. ਗਿੱਲ

ਕਲੇਰ ਕਾਲਜ ਵਿੱਚ ਹੋ ਰਹੇ ਯੂਥ ਫੈਸਟੀਵਲ ਦੀਆਂ ਤਿਆਰੀਆਂ ਮੁਕੰਮਲ-ਚੇਅਰਮੈਨ ਮਲੂਕਾ, ਪ੍ਰਿੰ. ਗਿੱਲ

13swarannਭਗਤਾ ਭਾਈ ਕਾ 13 ਅਕਤੂਬਰ (ਸਵਰਨ ਸਿੰਘ ਭਗਤਾ)-ਨਾਮਵਰ ਵਿੱਦਿਅਕ ਸੰਸਥਾ ਕਲੇਰ ਇੰਟਰਨੈਸ਼ਨਲ ਕਾਲਜ ਸਮਾਧ ਭਾਈ ਵਿਖੇ 19 ਅਕਤੂਬਰ ਤੋਂ 22 ਅਕਤੂਬਰ 2016 ਤੋਂ ਸ਼ੁਰੂ ਹੋ ਰਹੇ ਮੋਗਾ-ਫਿਰੋਜ਼ਪੁਰ ਜੋਨ-ਏ ਦੇ ਚਾਰ ਰੋਜਾ ਯੂਥ ਫੈਸਟੀਵਲ ਸੰਬੰਧੀ ਗੱਲਬਾਤ ਕਰਦਿਆਂ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਅਤੇ ਕਾਲਜ ਪ੍ਰਿੰਸੀਪਲ ਸ਼ਰਦੇਵ ਸਿੰਘ ਗਿੱਲ ਨੇ ਚਾਰ ਦਿਨਾਂ ਦੇ ਹੋ ਰਹੇ ਯੂਥ ਫੈਸਟੀਵਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਯੁਵਕ ਮੇਲੇ ਵਿੱਚ ਇਲਾਕੇ ਦੇ ਲਗਭਗ 20 ਕਾਲਜ ਭਾਗ ਲੈ ਰਹੇ ਹਨ ਅਤੇ ਜਿਸ ਵਿੱਚ ਪਹਿਲੇ ਦਿਨ ਸ਼ਬਦ ਭਜਨ, ਗੀਤ, ਗਜ਼ਲ ਅਤੇ ਕਲਾਸੀਕਲ ਵੋਕਲ, ਦੂਜੇ ਦਿਨ ਡਰਾਮਾ, ਹਿਸਟਰੋਨਿਕਸ, ਸਕਿੱਟ, ਮਮਿੱਕਰੀ, ਮਾਈਮ ਅਤੇ ਭੰਡ, ਤੀਜੇ ਦਿਨ ਭੰਗੜਾ, ਕਲਾਸੀਕਲ ਡਾਂਸ, ਗਰੁੱਪ ਡਾਂਸ, ਡੀਬੇਟ, ਮੁਹਾਵਰੇਦਾਰ ਵਾਰਾਤਾਲਾਪ ਅਤੇ ਚੌਥੇ ਦਿਨ ਲੋਕ ਸਾਜ਼, ਗਿੱਧਾ, ਲੋਕ ਨਾਚ, ਸੁਹਾਗ, ਘੋੜੀਆਂ, ਗੀਤ, ਕਵੀਸ਼ਰੀ, ਵਾਰ, ਕਲੀ ਆਦਿ ਦੇ ਮੁਕਾਬਲੇ ਹੋਣਗੇ। ਇਸ ਸਮਾਗਮ ਵਿੱਚੋਂ ਪਹਿਲੇ ਨੰਬਰ ‘ਤੇ ਆਉਣ ਵਾਲੀਆਂ ਟੀਮਾਂ ਅੱਗੇ ਇੰਟਰ ਜ਼ੋਨ ਵਿੱਚ ਹਿੱਸਾ ਲੈਣਗੀਆਂ ਜਿੰਨਾਂ ਦੇ ਮੁਕਾਬਲੇ 2 ਨਵੰਬਰ ਤੋਂ 5 ਨਵੰਬਰ 2016 ਨੂੰ ਸਰਕਾਰੀ ਗਰਲਜ਼ ਕਾਲਜ, ਲੁਧਿਆਣਾ ਵਿਖੇ ਹੋਣਗੇ। ਉਨਾਂ ਦੱਸਿਆ ਸੂਬਾ ਪੱਧਰੀ ਇਸ ਸਮਾਗਮ ਵਿੱਚ ਪੰਚਾਇਤ ਤੇ ਪੇਂਡੂ ਵਿਕਾਸ ਮੰਤਰੀ ਪੰਜਾਬ ਸ. ਸਿਕੰਦਰ ਸਿੰਘ ਮਲੂਕਾ, ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਵਿਧਾਇਕ ਹਲਕਾ ਬਾਘਾਪੁਰਾਣਾ ਤੋਂ ਇਲਾਵਾ ਕਾਲਜਾਂ ਦੇ ਪ੍ਰਿੰਸੀਪਲ ਤੇ ਪ੍ਰੋਫੈਸਰ ਸਾਹਿਬਾਨ ਆਦਿ ਵੱਡੀ ਗਿਣਤੀ ਸ਼ਿਰਕਤ ਕਰਕੇ ਯੂਥ ਫੈਸਟੀਵਲ ਦੀ ਸ਼ਾਨ ਨੂੰ ਵਧਾਉਣਗੇ। ਇਸ ਮੌਕੇ ਡੀ.ਐੱਮ. ਕਾਲਜ ਮੋਗਾ ਦੇ ਪ੍ਰਿੰਸੀਪਲ ਐੱਸ.ਕੇ. ਸ਼ਰਮਾਂ, ਪ੍ਰੋਫੈਸਰ ਗੁਰਪ੍ਰੀਤ ਸਿੰਘ, ਹਰਭਜਨ ਸਿੰਘ ਬਰਾੜ ਆਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: