ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. May 26th, 2020

ਕਰ ਭਲਾ ਹੋ ਭਲਾ ਪ੍ਰੈਸ ਕਲੱਬ ਨੇ ਮਿੱਟੀ ਦੇ ਦੀਵੇ ਵੰਡਦੇ ਹੋਏ ਦਿੱਤਾ ਦੀਵਾਲੀ ਦਾ ਸੰਦੇਸ

ਕਰ ਭਲਾ ਹੋ ਭਲਾ ਪ੍ਰੈਸ ਕਲੱਬ ਨੇ ਮਿੱਟੀ ਦੇ ਦੀਵੇ ਵੰਡਦੇ ਹੋਏ ਦਿੱਤਾ ਦੀਵਾਲੀ ਦਾ ਸੰਦੇਸ
ਹਾਣੀਕਾਰਕ ਪਟਾਖੇਆਂ ਦੀ ਵਰਤੋਂ ਕਰਨੀ ਬੰਦ ਕਰੋ- ਗੁਰਪ੍ਰੀਤ ਔਲਖ

club-photoਕੋਟਕਪੂਰਾ, 26 ਅਕਤੂਬਰ ( ਰੋਹਿਤ ਆਜ਼ਾਦ )-ਕਰ ਭਲਾ ਹੋ ਭਲਾ ਪ੍ਰੈਸ ਕਲੱਬ ਪੰਜਾਬ ਹੈਡ ਆਫਿਸ ਕੋਟਕਪੂਰਾ ਦੀ ਪਿਛਲੀ ਮੀਟਿੰਗ ਵਿੱਚ ਬਣਾਏ ਗਏ ‘ਮਿੱਟੀ ਦੇ ਦੀਵੇ ਵੰਡਕੇ ਦੀਵਾਲੀ ਦਾ ਸੰਦੇਸ ਦੇਣਾ’ ਪ੍ਰੋਗਰਾਮ ਦੇ ਤਹਿਤ ਅੱਜ ਕਲੱਬ ਵੱਲੋਂ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਰੱਖਦਿਆਂ ਮਿੱਟੀ ਦੇ ਦੀਵੇ ਵੰਡਕੇ ਦੀਵਾਲੀ ਦਾ ਸੰਦੇਸ ਦੇਣ ਦਾ ਪ੍ਰੋਗਰਾਮ ਕਲੱਬ ਦੇ ਸਰਪ੍ਰਸਤ ਰੋਹਿਤ ਆਜ਼ਾਦ ਦੀ ਸਰਪ੍ਰਸਤੀ ਅਤੇ ਪ੍ਰਧਾਨ ਗੁਰਪ੍ਰੀਤ ਔਲਖ ਦੀ ਅਗਵਾਈ ਹੇਠ ਸਥਾਨਕ ਸ਼ਹਿਰ ਦੇ ਬਾਬਾ ਜੀਵਨ ਸਿੰਘ ਨਗਰ ਵਿਖੇ ਸਥਿਤ ਗੁਰੂਦੁਵਾਰਾ ਸਾਹਿਬ ਤੋਂ ਸੋਹਣੀ ਸ਼ੂਰਆਤ ਕੀਤੀ ਗਈ। ਜਿਸ ਦੇ ਤਹਿਤ ਸਥਾਨਕ ਬਾਬਾ ਜੀਵਨ ਸਿੰਘ ਨਗਰ,ਪ੍ਰੇਮ ਨਗਰ,ਦੇਵੀ ਵਾਲਾ ਰੋਡ,ਕਾਜ਼ੀਆਂ ਵਾਲਾ ਚੋਂਕ,ਅਤੇ ਸ਼ਹਿਰ ਦੇ ਹੋਰ ਇਲਾਕੇਆਂ ਵਿੱਚ ਆਮ ਲੋਕਾਂ ਦੇ ਘਰ-ਘਰ ਵਿੱਚ ਜਾਕੇ ਮਿੱਟੀ ਦੇ ਦੀਵੇ ਵੰਡਕੇ ਅਤੇ ਕਲੱਬ ਦੇ ਪੋਸਟਰਾਂ ਰਾਹੀਂ ਦੀਵਾਲੀ ਦਾ ਸੰਦੇਸ਼ ਦਿੱਤਾ ਗਿਆ। ਇਸ ਸਮੇਂ ਮੁਹਲੇਆਂ ਦੇ ਐਮ.ਸੀ. ਜਿਵੇਂ ਬਾਬਾ ਜੀਵਨ ਸਿੰਘ ਨਗਰ ਦੇ ਮੰਗਲ ਸਿੰਘ ਐਮ.ਸੀ. ਅਤੇ ਪ੍ਰੇਮ ਨਗਰ ਦੀ ਮੈਡਮ ਸੁਨੀਤਾ ਗਰਗ ਐਮ.ਸੀ. ਅਤੇ ਕਾਜ਼ੀਆਂ ਵਾਲੇ ਚੋਂਕ ਵਿਖੇ ਨਛੱਤਰ ਸਿੰਘ ਪਤਨੀ ਹਰਬੰਸ ਕੌਰ ਐਮ. ਸੀ. ਆਦਿ ਨੂੰ ਮਿਲਕੇ ਉਨਾਂ ਨੂੰ ਆਪਣੇ ਕਲੱਬ ਦੇ ਮੁਖ ਮਕਸਦ ਤੋਂ ਜਾਣੂ ਕਰਵਾਇਆ ਗਿਆ। ਜਿਸ ਦਾ ਮੁੱਖ ਵਿਸ਼ਾ ਸੀ ਕਿ ਅੱਜ-ਕਲ ਬਹੁਤੀ ਗਿਣਤੀ ਵਿੱਚ ਲੋਕਾਂ ਵੱਲੋਂ ਦੀਵਾਲੀ ਦੇ ਤਿਉਹਾਰ ਮੌਕੇ ਤਰਾਂ ਦੀ ਆਇਟਮਾਂ,ਡੈਕੋਰੇਸ਼ਨਾਂ ਅਤੇ ਚੀਨੀ ਦੇ ਦੀਵੇ ਅਤੇ ਲੜੀਆਂ ਦੀ ਵਰਤੋ ਕੀਤੀ ਜਾਂਦੀ ਹੈ। ਜੋ ਕਿ ਬੇਹਦ ਹੀ ਫਾਲਤੂ ਖਰਚੇ ਅਤੇ ਹਾਰਮਫੂਲ ਇਫੈਕਟ ਵਾਲੇ ਪਦਾਰਥ ਹਨ। ਅਤੇ ਦੀਵਾਲੀ ਦੇ ਤਿਉਹਾਰ ਮੌਕੇ ਲੋਕਾਂ ਵੱਲੋਂ ਵਾਧੂ ਖਰਚਾ ਕਰਕੇ ਪਟਾਖੇ ਆਦਿ ਚਲਾਏ ਜਾਂਦੇ ਹਨ। ਜੋ ਕਿ ਅਨੇਕਾਂ ਬੀਮਾਰੀਆਂ ਅਤੇ ਖਤਰਾ ਪੈਦਾ ਕਰਦੇ ਹਨ। ਜਿਸ ਨਾਲ ਕਿ ਬਹੁਤ ਜਿਆਦਾ ਪ੍ਰਦੂਸ਼ਣ ਵੀ ਫੈਲਦਾ ਹੈ ਅਤੇ ਲੋਕਾਂ ਦੀ ਸਿਹਤ ਲਈ ਵੀ ਬਹੁਤ ਹੀ ਭਿਆਨਕ ਹੈ। ਇਸ ਸਮੇਂ ਹਾਜ਼ਰ ਕਲੱਬ ਦੇ ਸਰਪ੍ਰਸਤ ਰੋਹਿਤ ਆਜ਼ਾਦ,ਪ੍ਰਧਾਨ ਗੁਰਪ੍ਰੀਤ ਔਲਖ,ਚੇਅਰਮੈਨ ਸੁਭਾਸ਼ ਮਹਿਤਾ, ਮੀਤ ਪ੍ਰਧਾਨ ਚਰਨ ਦਾਸ ਗਰਗ ਆਦਿ ਨੇ ਆਪਣੇ ਸੰਬੋਧਨ ਵਿੱਚ ਲੋਕਾਂ ਨੂੰ ਦੀਵਾਲੀ ਦੇ ਸੁਭ ਤਿਉਹਾਰ ਮੌਕੇ ਕਿਹਾ ਕਿ ਚਾਇਨਾਂ ਦੀ ਆਇਟਮਾਂ,ਲੜੀਆਂ,ਦੀਵੇ ਆਦਿ ਵਰਤਨ ਨਾਲ ਅਸੀਂ ਸਾਰੇ ਹੀ ਆਪਣੇ ਪੁਰਾਤਨ ਸਮੇਂ ਤੋਂ ਵਿਛੜਦੇ ਜਾ ਰਹੇ ਹਨ ਅਤੇ ਹੁਣ ਇਯੋਂ ਲਗਦਾ ਹੈ ਜਿਵੇਂ ਅਸੀਂ ਉਸ ਵੇਲੇ ਦੇ ਮਿੱਟੀ ਦੇ ਦੀਵੇਆਂ ਨੂੰ ਵੀ ਭੁੱਲ ਗਏ ਹਾਂ ਜੋ ਕਿ ਸਾਡੇ ਬਜੁਰਗ ਹਰੇਕ ਤਿਉਂਹਾਰਾਂ ਮੌਕੇ ਵਰਤੋਂ ਵਿੱਚ ਲਿਆਉਂਦੇ ਸਨ। ਅਤੇ ਵਡੇ ਪਟਾਖੇ ਆਦਿ ਚਲਾਕੇ ਦਿਨੋਂ ਦਿਨ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹਾਂ। ਇਸ ਸਮੇਂ ਕਲੱਬ ਵੱਲੋਂ ਲੋਕਾਂ ਨੂੰ ਮਿੱਟੀ ਦੇ ਦੀਵੇ ਵੰਡਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਦੀਵਾਲੀ ਦਾ ਤਿਉਹਾਰ ਸਾਰੇਆਂ ਲਈ ਬਹੁਤ ਹੀ ਖੁਸ਼ੀਆਂ ਭਰਿਆ ਤਿਉਹਾਰ ਹੈ। ਅਤੇ ਬੜੇ ਹੀ ਸੁੰਦਰ ਢੰਗ ਨਾਲ ਅਤੇ ਪਰਿਵਾਰ ਦੇ ਸਾਰੇ ਜੀਆਂ ਨਾਲ ਰਲਕੇ ਮਨਾਓ ਅਤੇ ਇਸ ਤਿਉਹਾਰ ਵਿੱਚ ਚਾਇਨਾ ਦੇ ਸਾਮਾਨ ਦਾ ਬਹਿਸ਼ਕਾਰ ਕਰਕੇ ਕੇਵਲ ਮਿੱਟੀ ਦੇ ਦੀਵੇ ਹੀ ਜਗਾਓ ਅਤੇ ਜਿਸ ਨਾਲ ਸਿਹਤ ਤੇ ਬੁਰਾ ਅਸਰ ਪੈਂਦਾ ਹੈ। ਸਾਡੀ ਬੇਨਤੀ ਹੈ ਕਿ ਉਨਾਂ ਪਟਾਖੇਆਂ ਨੂੰ ਨਾ ਚਲਾਓ। ਜੇਕਰ ਤੁਸੀ ਸਾਡੇ ਵੱਲੋਂ ਚੁਕੇ ਗਏ ਕਦਮ ਤੇ ਅਮਲ ਕਰੋਗੇ ਤਾਂ ਹੀ ਤੁਸੀ ਖੁਦ ਹੀ ਆਪਣੀ ਸਿਹਤ ਦੀ ਹਾਣੀ ਹੋਣ ਤੋਂ ਰੋਕ ਸਕਦੇ ਹੋ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮੁੱਖ ਸਲਾਹਕਾਰ ਕੇ.ਸੀ ਸੰਜੇ, ਸਹਾਇਕ ਸਲਾਹਕਾਰ ਡਾ. ਸਤੱਪਾਲ,ਜਨਰਲ ਸਕੱਤਰ ਚੰਦਰ ਗਰਗ, ਜੋਆਇਂਟ ਸਕੱਤਰ ਮੱਖਣ ਸਿੰਘ,ਪੀ.ਆਰ.ਓ ਸਤਨਾਮ ਸਿੰਘ,ਕਨਵੀਨਰ ਜਗਦੀਸ਼ ਕਪੂਰ,ਸਹਾਇਕ ਕਨਵੀਨਰ ਚੰਦਰ ਅਰੋੜਾ,ਅਤੇ ਕਲੱਬ ਦੇ ਹਰ ਮੈਂਬਰ ਵੀਰਪਾਲ ਸਿੰਘ,ਵਿਨੋਦ ਕੁਮਾਰ,ਰਾਣਾ ਜਿੰਦਲ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: