ਕਰ ਭਲਾ ਹੋ ਭਲਾ ਪ੍ਰੈਸ ਕਲੱਬ ਦੇ ਸਹਿਯੋਗ ਨਾਲ ਬੰਦ ਪਿਆ ਸਕੂਲ ਖੁਲਵਾਇਆ

ss1

ਕਰ ਭਲਾ ਹੋ ਭਲਾ ਪ੍ਰੈਸ ਕਲੱਬ ਦੇ ਸਹਿਯੋਗ ਨਾਲ ਬੰਦ ਪਿਆ ਸਕੂਲ ਖੁਲਵਾਇਆ
ਸਕੂਲ ਦੇ ਖੁਲਣ ਕਾਰਨ ਕਈ ਬੱਚੇ ਪੜਕੇ ਬਣਾਉਣਗੇ ਆਪਣਾ ਭਵਿੱਖ- ਸਰਪ੍ਰਸਤ ਰੋਹਿਤ ਆਜ਼ਾਦ

club-photoਕੋਟਕਪੂਰਾ(ਰੋਹਿਤ ਆਜ਼ਾਦ) ਕਰ ਭਲਾ ਹੋ ਭਲਾ ਪ੍ਰੈਸ ਕਲੱਬ ਪੰਜਾਬ ਹੈਡ ਆਫਿਸ ਕੋਟਕਪੂਰਾ ਦੀ ਇੱਕ ਮੀਟਿੰਗ ਕਲੱਬ ਦੇ ਸਾਬਕਾ ਪ੍ਰਧਾਨ ਅਤੇ ਮੋਜੂਦਾ ਸਰਪ੍ਰਸਤ ਰੋਹਿਤ ਆਜ਼ਾਦ ਦੀ ਪ੍ਰਧਾਨਗੀ ਹੇਠ ਕਲੱਬ ਦੇ ਪੀ.ਆਰ.ਓ. ਸਤਨਾਮ ਸਿੰਘ ਦੇ ਗ੍ਰਹਿ ਸਥਾਨਕ ਮੁਹੱਲਾ ਬਾਬਾ ਜੀਵਨ ਸਿੰਘ ਨਗਰ ਵਿਖੇ ਕੀਤੀ ਗਈ ਸੀ। ਜਿਸ ਵਿੱਚ ਬਾਬਾ ਜੀਵਨ ਸਿੰਘ ਨਗਰ ਦੇ ਮੁਹੱਲਾ ਵਾਸੀਆਂ ਨੇ ਕਲੱਬ ਮੈਂਬਰਾਂ ਨੂੰ ਉਨਾਂ ਦੇ ਮੁਹੱਲੇ ਵਿਖੇ ਬੰਦ ਪਏ ਸਰਕਾਰੀ ਸਕੂਲ ਤੋਂ ਜਾਣੂ ਕਰਵਾਇਆ ਗਿਆ ਸੀ। ਅਤੇ ਉਨਾਂ ਇਸ ਸਕੂਲ ਨੂੰ ਖੁਲਵਾਉਣ ਦੇ ਲਈ ਕਲੱਬ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਸੀ। ਜਿਸਦੇ ਤਹਿਤ ਕਾਰਵਾਈ ਕਰਦਿਆਂ ਕਲੱਬ ਵੱਲੋਂ ਕੀਤੀ ਗਈ ਮੇਹਨਤ ਸਦਕਾ ਡੀ.ਈ.ਓ. ਫਰੀਦਕੋਟ ਪਰਮਿੰਦਰ ਸਿੰਘ ਬਰਾੜ ਅਤੇ ਡਿਪਟੀ ਡੀ.ਈ.ਓ. ਫਰੀਦਕੋਟ ਧਰਮਵੀਰ ਸਿੰਘ ਦੇ ਹੁਕਮਾਂ ਤੇ ਅਮਲ ਕਰਦਿਆਂ ਬੀ.ਪੀ.ਈ.ਓ. ਮੈਡਮ ਮਹਿੰਦਰ ਕੌਰ ਨੇ ਆਪਣੇ ਕਰ ਕਮਲਾਂ ਦੇ ਨਾਲ ਕਲੱਬ ਮੈਂਬਰਾਂ ਅਤੇ ਮੁਹੱਲਾ ਨਿਵਾਸੀਆਂ ਦੀ ਮੋਜੂਦਗੀ ਵਿੱਚ ਬੰਦ ਪਏ ਸਕੂਲ ਨੂੰ ਖੋਲਿਆ ਗਿਆ। ਬੀ.ਪੀ.ਈ.ਓ. ਮੈਡਮ ਮਹਿੰਦਰ ਕੌਰ ਨੇ ਆਖਿਆ ਕਿ ਅਸੀਂ ਅੱਜ ਡੀ.ਈ.ਓ. ਫਰੀਦਕੋਟ ਅਤੇ ਡਿਪਟੀ ਡੀ.ਈ.ਓ. ਫਰੀਦਕੋਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆਂ ਸਥਾਨਕ ਬਾਬਾ ਜੀਵਨ ਸਿੰਘ ਨਗਰ ਦੇ ਬੰਦ ਪਏ ਸਰਕਾਰੀ ਸਕੂਲ ਨੂੰ ਖੋਲਿਆ ਗਿਆ ਹੈ। ਸ਼ੈਸਨ 2017-18 ਦੀ ਸ਼ੂਰੁਆਤ ਵਿੱਚ ਇਸ ਸਕੂਲ ਵਿੱਚ ਐਡਮੀਸ਼ਨਾਂ ਲੀਤੀਆਂ ਜਾਣਗੀਆਂ। ਇਸ ਵਿੱਚ ਤੀਜੀ ਕਲਾਸ ਤੱਕ ਬੱਚੇਆਂ ਨੂੰ ਪੜਾਈ ਕਰਵਾਈ ਜਾਵੇਗੀ। ਦਰਅਸਲ ਅਸੀਂ ਕਿਸੇ ਵੀ ਵਜਾ ਕਾਰਨ ਇਹ ਸਕੂਲ ਬੰਦ ਨਹੀਂ ਕੀਤਾ ਸੀ। ਅਸੀਂ ਤਾਂ ਕਈ ਵਾਰ ਮੁਹੱਲੀਆਂ ਵਾਲੀਆਂ ਨੂੰ ਕਿਹਾ ਸੀ ਕੀ ਸਕੂਲ ਨੂੰ ਖੋਲਿਆ ਜਾਵੇ। ਅੱਜ ਕਰ ਭਲਾ ਹੋ ਭਲਾ ਪ੍ਰੈਸ ਕਲੱਬ ਦੇ ਸਮੂਹ ਟੀਮ ਦੇ ਸਹਿਯੋਗ ਨਾਲ ਇਹ ਸਕੂਲ ਖੁਲਵਾਇਆ ਗਿਆ। ਤਾਂ ਕਿ ਹਰੇਕ ਬੱਚਾ ਇੱਥੇ ਸਿੱਖਿਆ ਹਾਸਲ ਕਰ ਸਕੇ। ਕਲੱਬ ਦੇ ਸਰਪ੍ਰਸਤ ਰੋਹਿਤ ਆਜ਼ਾਦ ਅਤੇ ਚੇਅਰਮੈਨ ਸੁਭਾਸ਼ ਮਹਿਤਾ ਨੇ ਕਿਹਾ ਕਿ ਅਸੀਂ ਸਾਰੇ ਹੀ ਇਸ ਸਮੇਂ ਡੀ.ਈ.ਓ. ਫਰੀਦਕੋਟ, ਡਿਪਟੀ ਡੀ.ਈ.ਓ. ਫਰੀਦਕੋਟ ਅਤੇ ਬੀ.ਪੀ.ਈ.ਓ. ਮੈਡਮ ਮਹਿੰਦਰ ਕੌਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿੰਨਾਂ ਦੀ ਮਦਦ ਦੇ ਨਾਲ ਇਹ ਸਕੂਲ ਖੋਲਿਆ ਗਿਆ ਹੈ। ਇਸ ਸਕੂਲ ਦੀ ਪੂਰੀ ਤਰਾਂ ਦੀ ਜਿੰਮੇਵਾਰੀ ਕਲੱਬ ਦੇ ਮੈਂਬਰਾਂ ਅਤੇ ਉਕਤ ਮੁਹੱਲਾ ਐਮ.ਸੀ. ਮੰਗਲ ਸਿੰਘ ਦੀ ਰਹੇਗੀ। ਇਹ ਸਕੂਲ ਨੂੰ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਮੁੜ ਤੋਂ ਚਲਾਇਆ ਜਾਵੇਗਾ। ਪਹਿਲਾਂ ਇਹ ਸਕੂਲ ਬੰਦ ਪਿਆ ਹੋਇਆ ਸੀ। ਹੁਣ ਸਕੂਲ ਦੇ ਖੁੱਲ ਜਾਣ ਕਾਰਨ ਬੱਚੇ ਇੱਥੇ ਸਿੱਖਿਆ ਹਾਸਲ ਕਰਨਗੇ। ਵਧਿਆ ਸਿੱਖਿਆ ਹਾਸਲ ਕਰਕੇ ਬੱਚੇ ਆਪਣਾ ਭਵਿੱਖ ਬਣਾਉਣਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪ੍ਰਧਾਨ ਗੁਰਪ੍ਰੀਤ ਔਲਖ, ਮੀਤ ਪ੍ਰਧਾਨ ਚਰਨ ਦਾਸ ਗਰਗ,ਮੁੱਖ ਸਲਾਹਕਾਰ ਕੇ.ਸੀ ਸੰਜੇ,ਸਹਾਇਕ ਸਲਾਹਕਾਰ ਡਾ. ਸਤੱਪਾਲ,ਜਨਰਲ ਸਕੱਤਰ ਚੰਦਰ ਗਰਗ,ਜੋਆਇਂੰਟ ਸਕੱਤਰ ਮੱਖਣ ਸਿੰਘ,ਪੀ.ਆਰ.ਓ ਸਤਨਾਮ ਸਿੰਘ,ਕਨਵੀਨਰ ਜਗਦੀਸ਼ ਕਪੂਰ,ਸਹਾਇਕ ਕਨਵੀਨਰ ਚੰਦਰ ਅਰੋੜਾ,ਅਤੇ ਕਲੱਬ ਦੇ ਹੋਰ ਮੈਂਬਰ ਹਿੰਮਾਂਸ਼ੂ ਗਰਗ,ਵੀਰਪਾਲ ਸਿੰਘ,ਵਿਨੋਦ ਕੁਮਾਰ,ਰਾਣਾ ਜਿੰਦਲ ਆਦਿ ਵੀ ਹਾਜ਼ਰ ਸਨ।

Share Button