ਕਰਮਚਾਰੀ ਏਕਤਾ ਐਸੋਸੀਏਸ਼ਨ ਪੰਜਾਬ (ਰਜਿ) ਦੀ ਪੰਜਾਬ ਪੱਧਰ ਦੀ ਹੋਈ ਮੀਟਿੰਗ

ss1

ਕਰਮਚਾਰੀ ਏਕਤਾ ਐਸੋਸੀਏਸ਼ਨ ਪੰਜਾਬ (ਰਜਿ) ਦੀ ਪੰਜਾਬ ਪੱਧਰ ਦੀ ਹੋਈ ਮੀਟਿੰਗ

ਬਠਿੰਡਾ, 12 ਜੂਨ (ਪਰਵਿੰਦਰ ਜੀਤ ਸਿੰਘ): ਕਰਮਚਾਰੀ ਏਕਤਾ ਐਸੋਸੀਏਸ਼ਨ ਪੰਜਾਬ (ਰਜਿ ) ਦੀ ਪੰਜਾਬ ਲੈਵਲ ਦੀ ਮੀਟਿੰਗ ਸੂਬਾ ਪ੍ਰਧਾਨ ਸ. ਸੁਰਮੁਖ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿਚ ਸੂਬਾ ਜਨਰਲ ਸਕੱਤਰ ਸ. ਮੁਖਵੰਤ ਸਿੰਘ ਨੇ ਦੱਸਿਆ ਕਿ ਜ਼ਿਲਾ ਬਠਿੰਡਾ ,ਮਾਨਸਾ ,ਫਿਰੋਜਪੁਰ ,ਫਾਜਲਿਕਾ ,ਸ੍ਰੀਮੁਕਤਸਰ ਸਾਹਿਬ ਅਤੇ ਫਰੀਦਕੋਟ ਛੇ ਜ਼ਿਲਿਆਂ ਨੂੰ ਜੋਨ ਬਣਾਇਆ ਗਿਆ ਹੈ ਜਿਸ ਦਾ ਨਾਂ ਬਠਿੰਡਾ ਜੋਨ ਵਜੋਂ ਜਾਣਿਆ ਜਾਵੇਗਾ । ਮੀਟਿੰਗ ਦੌਰਾਨ ਬਠਿੰਡਾ ਜ਼ੋਨ ਦਾ ਪ੍ਰਧਾਨ ਰਜਿੰਦਰਪਾਲ ਕੌਰ ਅਤੇ ਗੁਰਪਾਲ ਕੌਰ ਨੂੰ ਜੋਨ ਸੀ. ਮੀਤ ਪ੍ਰਧਾਨ ਸਰਬਸੰਮਤੀ ਨਾਲ ਚੁਣਿਆ ਗਿਆ । ਸੂਬਾ ਪ੍ਰਧਾਨ ਸੁਰਮੁਖ ਸਿੰਘ ਨੇ ਜੋਰਦਾਰ ਭਾਸ਼ਣ ਦਿੰਦਿਆ ਕਿਹਾ ਕਿ ਜੂਨੀਅਰ ਸਹਾਇਕਾ ਦੀਆ ਹੋਈਆਂ ਪਲੇਸਮੈਂਟਾ ਤੋਂ ਬਾਅਦ ਜੂਨੀਅਰ ਅਤੇ ਸੀਨੀਅਰ ਦੇ ਫਰਕ ਨੂੰ ਮਿਟਾਇਆ ਜਾਵੇ ,ਉਹ 49 ਸਾਥੀ ਜਿੰਨਾਂ ਨੂੰ ਜੂਨੀਅਰ ਸਹਾਇਕ ਬਣਨ ਤੋਂ ਵਾਝੇ ਰਹਿ ਗਏ ਹਨ ਨੂੰ ਜਲਦੀ ਜੂਨੀਅਰ ਸਹਾਇਕ ਬਣਾਇਆ ਜਾਵੇ ,ਵਿਭਾਗ ਵਿਚ ਕੁਝ ਸੁਪਰਵਾਈਜ਼ਰਾਂ ਲਗਭਗ 20 ਸਾਲ ਜਾਂ ਵੱਧ ਸਮੇਂ ਤੋਂ ਇੱਕੋ ਹੀ ਅਸਾਮੀ ਤੇ ਤੈਨਾਤ ਹਨ ਪ੍ਰੰਤੂ ਉਹਨਾ ਨੂੰ ਕੋਈ ਵੀ ਤਰੱਕੀ ਦਾ ਲਾਭ ਨਹੀ ਦਿੱਤਾ ਗਿਆ ।

ਉਨਾਂ ਦੀਆਂ ਜਾਂ ਤਾ ਸੀ. ਡੀ. ਪੀ. ਓ. ਦੀਆ ਖਾਲੀ ਅਸਾਮੀਆ ਤੇ ਤੁਰੰਤ ਤਰੱਕੀਆਂ ਕੀਤੀਆਂ ਜਾਣ , ਜੇਕਰ ਅਸਾਮੀਆਂ ਖਾਲੀ ਨਹੀ ਹਨ ਤਾਂ ਅਗਲਾ ਹਾਇਰ ਸਕੇਲ ਦਿੱਤਾ ਜਾਵੇ । ਸੁਪਰਡੈਂਟ ਗਰੇਡ 2 ਅਤੇ ਜਿਲਾ ਸਮਾਜਿਕ ਸੁਰੱਖਿਆ ਅਫਸਰਾਂ ਦੀਆ ਖਾਲੀ ਪਈਆਂ ਅਸਾਮੀਆਂ ਸੀਨੀਅਰ ਸਹਾਇਕਾਂ ਵਿਚੋਂ ਤਰੁੰਤ ਭਰੀਆਂ ਜਾਣ ,ਸੀਨੀਅਰ ਸਹਾਇਕਾ ਦੀਆਂ ਖਾਲੀ ਪਈਆ ਅਸਾਮੀਆਂ ਜੂਨੀਅਰ ਸਹਾਇਕਾ ਵਿੱਚੋਂ ਤਰੁੰਤ ਭਰੀਆਂ ਜਾਣ ,ਕਲਰਕਾਂ ਦੀਆ ਖਾਲੀ ਪਈਆਂ ਅਸਾਮੀਆਂ ਸੇਵਾਦਾਰ/ਚੌਕੀਦਾਰਾਂ ਵਿਚੋਂ ਤਰੁੰਤ ਭਰੀਆਂ ਜਾਣ । ਸੀ. ਡੀ. ਪੀ. ਓ. ਦਫਤਰਾਂ ਵਿਚ ਚੌਕੀਦਾਰ ਅਤੇ ਸਫਾਈ ਸੇਵਕਾ ਦੀਆਂ ਅਸਾਮੀਆਂ ਡੀ. ਸੀ. ਰੇਟਾਂ ਰਾਹੀ ਜਾਂ ਪੱਕੇ ਤੌਰ ਤੇ ਰੱਖਣ ਦੀ ਪ੍ਰਵਾਨਗੀ ਪੰਜਾਬ ਸਰਕਾਰ ਤੋਂ ਜਲਦੀ ਲਈ ਜਾਵੇ । ਉਕਤ ਮੰਗਾਂ ਨੂੰ ਜੇਕਰ ਜਲਦੀ ਨਾ ਪੂਰਾ ਕੀਤਾ ਗਿਆ ਤਾਂ ਐਸੋਸੀਏਸ਼ਨ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ ਜਿਸ ਦੀ ਜਿੰਮੇਵਾਰੀ ਵਿਭਾਗ ਦੀ ਹੋਵੇਗੀ ।ਸਟੇਟ ਬਾਡੀ ਹਾਜ਼ਰ ਅਮਰੀਕ ਸਿੰਘ ਸੀਨੀਅਰ ਮੀਤ ਪ੍ਰਧਾਨ ,ਜਸਵਿੰਦਰ ਸਿੰਘ ਸਟੇਰ ਸਕੱਤਰ ,ਬਲਜਿੰਦਰ ਸਿੰਘ ਕਾਨੂੰਨੀ ਸਹਾਲਕਾਰ ,ਕਰਮ ਸਿੰਘ ਸੋਢੀ ਮੁੱਖ ਸਲਾਹਕਾਰ ,ਲਾਭ ਕੌਰ ਸੀਨੀਅਰ ਮੀਤ ਪ੍ਰਧਾਨ ਬੁਲਾਰੇ ਇਕਬਾਲ ਸਿੰਘ ਪ੍ਰਧਾਨ ਜਿਲਾਂ ਬਠਿੰਡਾ ,ਕੁਲਵਿੰਦਰ ਸਿੰਘ ਪ੍ਰਧਾਨ ਫਰੀਦਕੋਟ ,ਬਲਦੇਵ ਸਿੰਘ ਸੰਧੂ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ,ਗੁਰਦਿਆਲ ਸਿੰਘ ਅੰਮ੍ਰਿਤਸਰ, ਜਗਜੀਤ ਸਿੰਘ ਪਟਿਆਲਾ ,ਗੁਰਪਾਲ ਕੌਰ ਸ੍ਰੀ ਮੁਕਤਸਰ ਸਾਹਿਬ,ਰਾਜਗੋਬਿੰਦ ਸਿੰਘ ਤਰਨਤਾਰਨ ,ਜੀਵਨ ਕੁਮਾਰ ਅੰਮ੍ਰਿਤਸਰ ,ਸੁਰਿੰਦਰ ਕੌਰ ਸੀ. ਸਹਾਇਕ ਬਠਿੰਡਾ ,ਹਰਦੀਪ ਸਿੰਘ ਬਠਿੰਡਾ ,ਗੁਰਜੰਟ ਸਿੰਘ ਮੌੜ੍ਹ।

Share Button

Leave a Reply

Your email address will not be published. Required fields are marked *