ਕਰਜੇ ਦੇ ਸਿਤਾਏ ਕਿਸਾਨ ਵਲੋਂ ਖੁਦਕੁਸ਼ੀ

ss1

ਕਰਜੇ ਦੇ ਸਿਤਾਏ ਕਿਸਾਨ ਵਲੋਂ ਖੁਦਕੁਸ਼ੀ

1740ਮਾਨਸਾ (ਜਗਦੀਸ/ਰੀਤਵਾਲ) ਮਾਨਸਾ ਜਿਲ੍ਹੇ ਦੇ ਪਿੰਡ ਖਿਆਲਾ ਕਲਾਂ ਵਿਖੇ ਇੱਕ ਗਰੀਬ ਕਿਸਾਨ ਵੱਲੋਂ ਕੀੜੇਮਾਰ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਕਿਸਾਨ ਬਲਜੀਤ ਸਿੰਘ ਉਮਰ 30 ਸਾਲ (ਕੁਆਰਾ ਸੀ) ਪਿਤਾ ਤੇਜਾ ਸਿੰਘ ਨੇ ਆਪਣੇ ਖੇਤ ਵਿੱਚ ਪਈ ਕੀੜੇਮਾਰ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਹੈ। ਕਿਸਾਨ ਚਾਰ ਭਰਾ ਸਨ ਜਿਸ ਵਿੱਚੋਂ ਇੱਕ ਨੇ ਪਹਿਲਾ ਕਰੀਬ 3 ਸਾਲ ਪਹਿਲਾ ਖੁਦਕੁਸ਼ੀ ਕਰ ਲਈ ਸੀ। ਪਰ ਕਰਜੇ ਦੀ ਪੰਡ ਹੋਰ ਵੀ ਭਾਰੀ ਹੁੰਦੀ ਗਈ ਤੇ ਬਲਜੀਤ ਸਿੰਘ ਕਰਜੇ ਦੇ ਕਾਰਨ ਦਿਮਾਗੀ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ। ਕਿਸਾਨ ਕਰੀਬ 2.5 ਏਕੜ ਜਮੀਨ ਦਾ ਮਾਲਕ ਸੀ ਜੋ ਕਿ ਖੇਤੀ ਵਿੱਚੋਂ ਆਏ ਸਾਲ ਘਾਟਾ ਪੈ ਰਿਹਾ ਸੀ। ਆਪਣੇ ਪਿੱਛੇ ਬਜ਼ੁਰਗ ਮਾਂ ਤੇ ਬਾਪ ਅਤੇ ਦੋ ਭਰਾ ਛੱਡ ਗਿਆ ਹੈ। ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰੈਸ ਸਕੱਤਰ ਗੋਰਾ ਸਿੰਘ ਭੈਣੀ ਬਾਘਾ, ਜਰਨੈਲ ਸਿੰਘ ਖਿਆਲਾ, ਗੁਰਦੀਪ ਸਿੰਘ ਭੱਪਾ ਖਿਆਲਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪਰਿਵਾਰ ਨੂੰ ਕਰਜੇ ਤੋਂ ਮੁਕਤ ਕੀਤਾ ਜਾਵੇ ਅਤੇ ਪੰਜ ਲੱਖ ਰੁਪਏ ਮੁਆਵਜਾ ਦਿੱਤਾ ਜਾਵੇ ਅਤੇ ਕੇਂਦਰ ਤੇ ਪੰਜਾਬ ਸਰਕਾਰ ਕਿਸਾਨਾਂ ਦੀਆਂ ਵਧ ਰਹੀਆਂ ਖੁਦਕੁਸ਼ੀਆਂ ਰੋਕਣ ਦਾ ਹੱਲ ਕਰੇ ਅਤੇ ਕਿਸਾਨਾਂ ਮਜ਼ਦੂਰਾਂ ਦਾ ਕਰਜਾ ਖਤਮ ਕਰੇ।

Share Button

Leave a Reply

Your email address will not be published. Required fields are marked *