ਕਰਜੇ ਦੇ ਦੈਂਤ ਨੇ ਖਾ ਲਿਆ ਪਿੰਡ ਘੜੈਲੀ ਦਾ ਗੁਰਜੀਤ

ss1

ਕਰਜੇ ਦੇ ਦੈਂਤ ਨੇ ਖਾ ਲਿਆ ਪਿੰਡ ਘੜੈਲੀ ਦਾ ਗੁਰਜੀਤ

ਰਾਮਪੁਰਾ ਫੂਲ 30 ਨਵੰਬਰ (ਕੁਲਜੀਤ ਸਿੰਘ ਢੀਂਗਰਾ) ਨਜਦੀਕੀ ਪਿੰਡ ਘੜੈਲੀ ਦੇ ਨੌਜਵਾਨ ਕਿਸਾਨ ਵੱਲੋਂ ਕਰਜੇ ਦੇ ਕਾਰਨ ਆਪਣੇ ਆਪ ਨੂੰ ਫਾਹੇ ਟੰਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਘੜੋਲੀ ਦੇ ਸਰਪੰਚ ਹਰਦੀਪ ਸਿੰਘ ਨੇ ਦੱਸਿਆ ਕਿ 24 ਸਾਲਾ ਨੌਜਵਾਨ ਜਗਸੀਰ ਸਿੰਘ ਆਰਥਿਕ ਤੰਗੀ ਕਾਰਨ ਕੁੱਝ ਵਰੇ ਪਹਿਲਾ ਕਰਜ਼ਾ ਚੁੱਕ ਕੇ ਮਲੇਸ਼ੀਆ ਚਲਾ ਗਿਆ ਸੀ ਜਿਥੇ ਕੰਮ ਕਰਕੇ ਘਰ ਦਾ ਗੁਜਾਰਾ ਚਲਾ ਰਿਹਾ ਸੀ ਪ੍ਰੰਤੂ ਕੰਮ ਦੌਰਾਨ ਜਗਸੀਰ ਸਿੰਘ ਦੇ ਉੱਪਰ ਤੇਲ ਪੈਣ ਕਾਰਨ ਸਰੀਰ ਦਾ ਕੁੱਝ ਹਿੱਸਾ ਜਲ ਗਿਆ ਸੀ ਉਸ ਨੂੰ ਘਰ ਵਾਪਸ ਬੁਲਾ ਲਿਆ ਗਿਆ ਕਰਜੇ ਕਾਰਨ ਉਨਾਂ ਕੋਲ ਡੇਢ ਕਿੱਲਾ ਜਮੀਨ ਸੀ ਉਹ ਵੀ ਵਿਕ ਗਈ । ਉਨਾ ਦੱਸਿਆ ਹੁਣ ਜਗਸੀਰ ਸਿੰਘ ਠੇਕੇ ਤੇ ਜਮੀਨ ਲੈਕੇ ਖੇਤੀ ਕਰ ਰਿਹਾ ਸੀ ਪ੍ਰੰਤੂ ਕਰਜ਼ੇ ਕਾਰਨ ਪਿਛਲੇ ਕਈ ਦਿਨਾਂ ਤੋ ਪ੍ਰੇਸਾਨ ਰਹਿੰਦਾ ਸੀ ਜਿਸ ਤੇ ਚਲਦਿਆਂ ਉਸ ਨੇ ਸਵੇਰ 5 ਵਜੇ ਦੇ ਕਰੀਬ ਘਰ ਅੰਦਰ ਰੱਸੇ ਨਾਲ ਫਾਹਾ ਲੈਕੇ ਖ਼ੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰਾਂ ਦੇ ਕਹਿਣ ਤੇ ਪੁਲੀਸ ਵੱਲੋਂ 174 ਦੀ ਕਾਰਵਾਈ ਕਰਕੇ ਮ੍ਰਿਤਕ ਦੇਹ ਨੂੰ ਰਾਮਪੁਰਾ ਦੇ ਹਸਪਤਾਲ ਵਿੱਚ ਪੋਸਟਮਾਰਟਮ ਲਈ ਲਿਆਂਦਾ ਗਿਆ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਮਾਸਟਰ ਸੁਖਦੇਵ ਸਿੰਘ ਜਵੰਧਾ ਨੇ ਸਰਕਾਰ ਤੋ ਮੰਗ ਕੀਤੀ ਕਿ ਇਸ ਪੀੜਤ ਪਰਿਵਾਰ ਦਾ ਕਰਜ਼ਾ ਮੁਆਫ਼ ਕੀਤਾ ਜਾਵੇ।

Share Button

Leave a Reply

Your email address will not be published. Required fields are marked *