ਕਰਜਾ ਕੁਰਕੀ ਖ਼ਤਮ ਫ਼ਸਲ ਦੀ ਪੂਰੀ ਰਕਮ ਮੁਹਿੰਮ ਦਾ ਦੂਜਾ ਪੜਾਅ ਸ਼ੁਰੂ ਕੀਤਾ

ss1

ਕਰਜਾ ਕੁਰਕੀ ਖ਼ਤਮ ਫ਼ਸਲ ਦੀ ਪੂਰੀ ਰਕਮ ਮੁਹਿੰਮ ਦਾ ਦੂਜਾ ਪੜਾਅ ਸ਼ੁਰੂ ਕੀਤਾ
ਵਿੱਕੀ ਨੇ ਜੋਨ ਇੰਨਚਾਰਜਾਂ ਨਾਲ ਕੀਤੀ ਮੀਟਿੰਗ

img-20161024-wa0006ਮਾਨਸਾ (ਜਗਦੀਸ਼/ਰੀਤਵਾਲ) ਕਾਂਗਰਸ ਪਾਰਟੀ ਵੱਲੋਂ ਸੁਰੂ ਕੀਤੀ ਕਰਜਾ ਕੁਰਕੀ ਖ਼ਤਮ ਫ਼ਸਲ ਦੀ ਪੂਰੀ ਰਕਮ ਮੁਹਿੰਮ ਤਹਿਤ ਹਲਕਾ ਮਾਨਸਾ ਦੇ ਜਨ ਇੰਨਚਾਰਜਾਂ ਨਾਲ ਮੀਟਿੰਗ ਕੀਤੀ। ਜਿਸ ਵਿੱਚ ਦੂਜੇ ਪੜਾਅ ਅਧੀਨ ਹਲਕੇ ਦ ਸਾਰੇ ਪਿੰਡਾਂ ਅੰਦਰ ਇੱਕ ਮੁਹਿੰਮ ਰਾਹੀਂ ਫਾਰਮ ਭਰਨ ਦਾ ਕੰਮ ਸੁਰੂ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਕਿਹਾ ਕਿ ਅਸੀਂ ਪਹਿਲੇ ਪੜਾਅ ਅਧੀਨ ਫਾਰਮ ਭਰਕੇ ਕਾਂਗਰਸ ਪਾਰਟੀ ਦੇ ਦਫ਼ਤਰ ਜਮਾਂ ਕਰਵਾ ਦਿੱਤੇ ਹਨ ਅਤੇ ਪਾਰਟੀ ਵੱਲੋਂ ਦਿੱਤੇ ਪ੍ਰੋਗਰਾਮ ਅਨਸਾਰ ਦੂਜਾ ਪੜਾਅ ਸੁਰੂ ਕਰ ਦਿੱਤਾ ਹੈ। ਜਿਸ ਅਧੀਨ ਹਲਕੇ ਦੇ ਤਕਰੀਬਨ ਸਾਰੇ 62 ਪਿੰਡਾਂ ਅੰਦਰ ਇਹ ਮੁਹਿੰਮ ਚਲਾਈ ਜਾਵੇਗੀ ਅਤੇ ਕਾਂਗਰਸ ਪਾਰਟੀ ਦੇ ਵਰਕਰ ਪਿੰਡਾਂ ਅੰਦਰ ਜਾਕੇ ਘਰ ਘਰ ਹੋਕੇ ਕਿਸਾਨਾਂ ਤੋਂ ਕਰਜਾ ਮੁਕਤੀ ਦੇ ਫਾਰਮ ਭਰਨਗੇ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣਨਗੇ। ਇਸ ਮੌਕੇ ਵਿੱਕੀ ਨੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਫਾਰਮ ਜਰੂਰ ਭਰਨ ਤਾਂ ਜੋ ਕਾਂਗਰਸ ਸਰਕਾਰ ਆਉਣ ਤੇ ਕੈਪਟਨ ਸਾਹਿਬ ਦੁਆਰਾ ਕਿਤੇ ਇਸ ਵਾਅਦੇ ਦਾ ਲਾਹਾ ਲਿਆ ਜਾਵੇ। ਇਸ ਮੌਕੇ ਸੁਖਦੇਵ ਸਿੰਘ ਉਭਾ, ਜਗਦੀਪ ਸਿੰਘ ਬੁਰਜ ਢਿਲਾਵਾ, ਦੀਦਾਰ ਮਾਨ, ਗਗਨ ਨਰਿੰਦਰਪੁਰਾ, ਹੰਸਾ ਕੋਟਲੀ, ਬੂਟਾ ਕੱਲੋਂ ਬਲਦੇਵ ਰੜ੍ਹ, ਇੰਦਰਜੀਤ ਜੋਗਾ, ਭੋਲਾ ਅਤਲਾ, ਚਰਨਪ੍ਰੀਤ ਫਰਵਾਹੀ, ਪ੍ਰਭਜੋਤ ਫਫੜੇ, ਸੁਖਵੰਤ ਸਮਾਓ, ਵਿੱਕੀ ਹੋਡਲਾ ਤੋਂ ਇਲਾਵਾ ਹੋਰ ਕਾਂਗਰਸੀ ਆਗੂ ਮੌਜੂਦ ਸਨ।

Share Button

Leave a Reply

Your email address will not be published. Required fields are marked *