ਕਰਜ਼ਾ ਮੁਕਤੀ, ਰੋਜ਼ਗਾਰ ਅਤੇ ਪਲਾਟ ਪ੍ਰਾਪਤੀ ਮੋਰਚਾ ਅੱਜ 236ਵੇਂ ਦਿਨ ਵਿੱਚ ਦਾਖਲ

ss1

ਕਰਜ਼ਾ ਮੁਕਤੀ, ਰੋਜ਼ਗਾਰ ਅਤੇ ਪਲਾਟ ਪ੍ਰਾਪਤੀ ਮੋਰਚਾ ਅੱਜ 236ਵੇਂ ਦਿਨ ਵਿੱਚ ਦਾਖਲ

ਮਾਨਸਾ 25 ਨਵੰਬਰ (ਰੀਤਵਾਲ) ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੀਆਂ ਜਨਤਕ ਜਥੇਬੰਦੀਆਂ ਪੰਜਾਬ ਕਿਸਾਨ ਯੂਨੀਅਨ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਜਾਰੀ ਕਰਜ਼ਾ ਮੁਕਤੀ, ਰੋਜ਼ਗਾਰ ਅਤੇ ਪਲਾਟ ਪ੍ਰਾਪਤੀ ਮੋਰਚਾ ਅੱਜ 236ਵੇਂ ਦਿਨ ਵਿੱਚ ਦਾਖਲ ਹੋ ਗਿਆ । ਅੱਜ ਦੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਅਤੇ ਮਜ਼ਦੂਰ ਆਗੂ ਭਗਵੰਤ ਸਿੰਘ ਸਮਾਉਂ ਨੇ ਕਿਹਾ ਕਿ ਜਲੂਰ ਕਾਂਡ ਜਮਾਤੀ ਰਾਜਨੀਤੀ ਦਾ ਨਤੀਜ਼ਾ ਹੈ। ਸ਼ਹੀਦ ਮਾਤਾ ਗੁਰਦੇਵ ਕੌਰ ਦਾ ਬੇਟਾ ਬਲਵੀਰ ਸਿੰਘ ਪੰਜਾਬ ਕਿਸਾਨ ਯੂਨੀਅਨ ਦਾ ਸੂਬਾ ਜਨਰਲ ਸਕੱਤਰ ਅਤੇ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦਾ ਆਗੁੂ ਹੈ ਜਿਸਨੇ ਸਰਪੰਚੀ ਦੀ ਚੋਣ ਵਿੱਚ ਧਨਾਢਾਂ ਦੇ ਬਰਾਬਰ ਵੋਟਾਂ ਪ੍ਰਾਪਤ ਕਰਕੇ ਪਿੰਡ ਵਿੱਚ ਇਨਕਲਾਬੀ ਰਾਜਨੀਤੀ ਦਾ ਝੰਡਾ ਗੱਡ ਦਿੱਤਾ ਸੀ ਜਿਸ ਕਰਕੇ ਇਹ ਪ੍ਰੀਵਾਰ ਧਨਾਢਾਂ ਦੀਆਂ ਅੱਖਾਂ ਵਿੱਚ ਰੜਕ ਰਿਹਾ ਸੀ। ਆਗੂਆਂ ਨੇ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਧਨਾਢਾਂ ਦਾ ਪੱਖ ਪੂਰ ਰਹੇ ਹਨ ਅਤੇ ਸਾਡੀ ਪਾਰਟੀ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਇਸ ਹੱਕੀ ਘੋਲ ਦੀ ਪੁਰਜ਼ੋਰ ਹਮਾਇਤ ਕਰਦੀ ਹੈ। ਉਹਨਾਂ ਪਾਣੀਆਂ ਦੇ ਮਸਲੇ ਦੇ ਹੱਲ ਸਬੰਧੀ ਪੰਜਾਬ ਦੇ ਦਰਿਆਵਾਂ ਵਿੱਚ ਪਾਣੀ ਦੇ ਪੱਧਰ ਦਾ ਪੁਨਰ ਮੁਲਅੰਕਣ ਕਰਨ ਦੀ ਮੰਗ ਕੀਤੀ ਅਤੇ ਦੋਨਾਂ ਸੂਬਿਆਂ ਦੇ ਲੋਕਾਂ ਨੂ ਭਰਾ ਮਾਰੂ ਜੰਗ ਤੋਂ ਬਚਣ ਅਤੇ ਪਾਣੀ ਦੀ ਦੁਰਵਰਤੋਂ ਰੋਕਣ ਦੀ ਅਪੀਲ ਕੀਤੀ। ਦੋਹਾਂ ਸੂਬਿਆਂ ਵਿੱਚ ਸ਼ਰਾਬ ਅਤੇ ਪੈਪਸੀ ਵਰਗੀਆਂ ਫੈਕਟਰੀਆਂ ਨੂੰ ਸਪਲਾਈ ਹੋ ਰਹੇ ਪਾਣੀ ਨੂੰ ਰੋਕਣ ਦੀ ਮੰਗ ਕੀਤੀ। ਇਸ ਮਸਲੇ ਨੂੰ ਪਾਣੀਆਂ ਬਾਰੇ ਕਾਨੂੰਨ ਦੇ ਦਾਇਰੇ ਵਿੱਚ ਮਿਲ ਬੈਠਕੇ ਹੱਲ ਕਰਨ ਦੀ ਅਪੀਲ ਕੀਤੀ।

Share Button

Leave a Reply

Your email address will not be published. Required fields are marked *