ਕਬੱਡੀ ਟੂਰਨਾਂਮੈਂਟ ਕਰਵਾਇਆ ਗਿਆ

ss1

ਕਬੱਡੀ ਟੂਰਨਾਂਮੈਂਟ ਕਰਵਾਇਆ ਗਿਆ

img-20160924-wa0132ਬਰੇਟਾ 24 ਸਤੰਬਰ (ਰੀਤਵਾਲ) ਪਿੰਡ ਕਿਸ਼ਨਗੜ ਸੇਢਾ ਸਿੰਘ ਵਾਲਾ ਵਿਖੇ ਯੰਗ ਸਪੋਰਟਸ ਕਲੱਬ ਵੱਲੋ ਪਹਿਲਾ ਦੋ ਰੋਜਾ ਕਬੱਡੀ ਟੂਰਨਾਂਮੈਂਟ ਕਰਵਾਇਆ ਗਿਆ।ਜਿਸ ਵਿੱਚ ਪੰਜਾਬ ਅਤੇ ਹਰਿਆਣਾ ਦੀਆਂ ਲਗਭਗ 150 ਟੀਮਾਂ ਨੇ ਭਾਗ ਲਿਆ। ਜਿਸਦਾ ਉਦਘਾਟਨ ਸਮੂਹ ਕਲੱਬ ਮੈਬਰਾਂ ਵੱਲੋ ਸਾਝੇ ਤੌਰ ਤੇ ਕੀਤਾ ਗਿਆ। ਇਸਦੀ ਸਭ ਤੋਂ ਮਾਣ ਵਾਲੀ ਗੱਲ ਇਹ ਹੈ ਕਿ ਇਹ ਟੂਰਨਾਂਮੈਂਟ ਬਿਨਾਂ ਕਿਸੇ ਪੱਖਪਾਤ ਅਤੇ ਕਿਸੇ ਵੀ ਕਿਸਮ ਦੀ ਪਾਰਟੀ ਬਾਜੀ ਦੀ ਮੌਜਦਗੀ ਤੋਂ ਬਿਨਾ ਸਮੂਹ ਨਗਰ ਨਿਵਾਸੀ ਅਤੇ ਕਲੱਬ ਦੇ ਮੈਬਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ।ਇਸ ਟੂਰਨਾਂਮੇਟ ਵਿੱਚ ਕਬੱਡੀ 47 ਕਿਲੋ, 63 ਕਿਲੋ, 73 ਕਿਲੋ ਅਤੇ 85 ਕਿਲੋ ਵਰਗ ਦੇ ਮੁਕਾਬਲੇ ਕਰਵਾਏ ਗਏ ਜਿਹਨਾਂ ਵਿੱਚੋ ਕਬੱਡੀ 47 ਕਿਲੋ ਵਿੱਚ ਛਾਜਲੀ ਨੇ ਪਹਿਲਾ ਅਤੇ img-20160924-wa0137ਫਤਿਹਗੜ ਨੇ ਦੂਜਾ, ਕਬੱਡੀ 63 ਕਿਲੋ ਵਿੱਚ ਕਿਸ਼ਨਗੜ ਸੇਢਾ ਸਿੰਘ ਵਾਲਾ ਨੇ ਪਹਿਲਾ ਅਤੇ ਸਰਹੇੜਾ ਨੇ ਦੂਜਾ, ਕਬੱਡੀ 73 ਕਿਲੋ ਵਿੱਚ ਅਕਲੀਆ ਨੇ ਪਹਿਲਾ ਅਤੇ ਭੁਲਣ ਨੇ ਦੂਜਾ , ਕਬੱਡੀ 85 ਕਿਲੋ ਵਿੱਚ ਭੇਣੀ ਬਾਹੀਆ ਨੇ ਪਹਿਲਾ ਅਤੇ ਸਿੱਧਵਾਂ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਖੇਡ ਪ੍ਰੇਮੀਆਂ ਨੇ ਵਾਹ ਵਾਹ ਖੱਟੀ।ਟੂਰਨਾਂਮੈਂਟ ਵਿੱਚ ਰਮਨ ਭਗਤਾ ਨੂੰ ਬੈਸਟ ਜਾਫੀ ਅਤੇ ਬੈਸਟ ਧਾਵੀ ਐਲਾਨ ਕੇ ਸਨਮਾਨਿਤ ਕੀਤਾ ਗਿਆ।ਇਨਾਮ ਵੰਡਣ ਦੀ ਰਸਮ ਵੀ ਕਲੱਬ ਮੈਂਬਰਾਂ ਵੱਲੋ ਹੀ ਨਿਭਾਈ ਗਈ।

Share Button

Leave a Reply

Your email address will not be published. Required fields are marked *