ਕਬੱਡੀ ਖਿਡਾਰੀ ਗੁਲਜਾਰ ਸਿੰਘ ਮੂਨਕ ਨੂੰ ਹਲਕਾ ਦਿੜਬਾ ਤੋ ਸ਼੍ਰੋਮਣੀ ਅਕਾਲੀ ਦਲ(ਬ) ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਐਲਾਨੇ ਜਾਣ ਤੇ ਰੋਡ ਸ਼ੋਅ ਦੀ ਕੀਤੀ ਸ਼ੁਰੂਆਤ

ss1

ਕਬੱਡੀ ਖਿਡਾਰੀ ਗੁਲਜਾਰ ਸਿੰਘ ਮੂਨਕ ਨੂੰ ਹਲਕਾ ਦਿੜਬਾ ਤੋ ਸ਼੍ਰੋਮਣੀ ਅਕਾਲੀ ਦਲ(ਬ) ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਐਲਾਨੇ ਜਾਣ ਤੇ ਰੋਡ ਸ਼ੋਅ ਦੀ ਕੀਤੀ ਸ਼ੁਰੂਆਤ

ਮੂਨਕ 10 ਦਸੰਬਰ (ਸੁਰਜੀਤ ਸਿੰਘ ਭੁਟਾਲ/ਸਤਿੰਦਰ ਪਾਲ ਕੋਰ) ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਗੁਲਜਾਰ ਸਿੰਘ ਮੂਨਕ ਨੂੰ ਹਲਕਾ ਦਿੜਬਾ ਤੋ ਸ਼੍ਰੋਮਣੀ ਅਕਾਲੀ ਦਲ(ਬ) ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਐਲਾਨੇ ਜਾਣ ਤੇ ਉਹਨਾਂ ਦੇ ਸਮੱਰਥਕਾ ਤੇ ਸਥਾਨਕ ਸ਼ਹਿਦ ਉਧਮ ਸਿੰਘ ਸਟੇਡਿਅਮ ਵਿਖੇ ਇਕੱਠੇ ਹੋ ਕੇ ਵੱਡੇ ਕਾਫਲੇ ਨਾਲ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ। ਇਹ ਰੋਡ ਸ਼ੋਅ ਸਥਾਨਕ ਸ਼ਹਿਦ ਉਧਮ ਸਿੰਘ ਸਟੇਡਿਅਮ ਤੋ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ਵਿੱਚੋ ਹੁੰਦਾ ਹੋਇਆ ਦਿੜਬਾ ਵਿਖੇ ਪਹੁੰਚ ਕੇ ਸਮਾਪਤ ਹੋਇਆ।ਰੋਡ ਸ਼ੋਅ ਨਾਲ ਮੂਨਕ ਇਲਾਕੇ ਦੇ ਨੌਜਵਾਨਾਂ ਦਾ ਰਿਕਾਰਡਤੋੜ ਕਾਫਲਾ ਸੀ।ਇਸ ਮੌਕੇ ਗੁਲਜਾਰ ਸਿੰਘ ਨੇ ਕਿਹਾ ਕਿ ਉਹ ਇਲਾਕਾ ਨਿਵਾਸੀਆ ਤੋ ਮਿਲ ਰਹੇ ਅਥਾ ਪਿਆਰ ਨੂੰ ਭੁੱਲ ਨਹੀ ਸਕਦੇ ਅਤੇ ਮਂੈ ਉਹਨਾ ਲਈ ਹਮੇਸ਼ਾ ਗੁਲਜਾਰੀ ਮੂਨਕ ਹੀ ਰਹਾਗਾਂ।ਉਹਨਾ ਨੇ ਆਪਣੇ ਸਾਥੀਆ ਅਤੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਇਹ ਚੋਂਣ ਆਪਣੇ ਸਾਰੀਆ ਦੀ ਸਾਂਝੀ ਚੋਂਣ ਹੈ।ਇਸ ਲਈ ਸਾਰੇ ਮਿਲ ਕੇ ਦਿਲੋਂ ਜਾਨ ਨਾਲ ਜੋਰ ਲਾ ਕੇ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ (ਬ)ਦੀ ਹੈਟਰਿਕ ਲੱਗ ਕੇ ਸਰਕਾਰ ਬਣੇ।ਉਹਨਾ ਹੋਰ ਕਿਹਾ ਕਿ ਪਾਰਟੀ ਹਾਈ ਕਮਾਨ ਨੇ ਹਲਕਾ ਦਿੜਬਾ ਤੋ ਐਮ.ਐਲ.ਏ ਦੇ ਉਮੀਦਵਾਰ ਵੱਜੋਂ ਜੋ ਜਿੰਮੇਵਾਰੀ ਮੈਨੂੰ ਸੋਪੀ ਹੈ ਮੈ ਉਸ ਨੂੰ ਪੂਰੀ ਤਨ-ਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਗਾਂ ਅਤੇ ਇਲਾਕੇ ਦੇ ਲੋਕਾਂ ਦਾ ਹਮੇਸ਼ਾ ਰਿਣੀ ਰਹਾਗਾਂ।ਇਸ ਮੌਕੇ ਨਗਰ ਪੰਚਾਇਤ ਮੂਨਕ ਦੇ ਪ੍ਰਧਾਨ ਭੀਮ ਸੈਨ ਗਰਗ,ਚੇਅਰਮੈਨ ਬਲਾਕ ਸੰਮਤੀ ਜਸਪਾਲ ਸਿੰਘ ਦੇਹਲਾ,ਯੂਥ ਆਗੂ ਰਾਮਪਾਲ ਸਿੰਘ ਸੂਰਜਨਭੈਣੀ,ਸਮਾਜ ਸੇਵੀ ਜੈਪਾਲ ਸੈਣੀ,ਸਾਬਕਾ ਪ੍ਰਧਾਨ ਪ੍ਰਕਾਸ ਸਿੰਘ ਮਲਾਣਾ,ਮਲਕੀਤ ਸਿੰਘ ਡੂਡੀਆਂ,ਐਮ.ਸੀ.ਮਲਕੀਤ ਸਿੰਘ ਸੈਣੀ,ਹਰਜੀਤ ਸਮਰਾ,ਕਾਲਾ ਰਾਮ,ਠੇਕੇਦਾਰ ਵਾਸਦੇਵ ਰਾਓ,ਜਵਾਹਰ ਸਿੰਘ,ਮਨਦੀਪ ਸਿੰਘ ਵਿਰਕ,ਸਲੀਮ ਅਲੀ ਖਾਨ ਤੋ ਇਲਾਵਾ ਭਾਰੀ ਗਿਣਤੀ ਵਿੱਚ ਮੂਨਕ ਇਲਾਕੇ ਦੇ ਲੋਕਾ ਨੇ ਰੋਡ ਸੌਅ ਵਿੱਚ ਸਮੂਲਿਅਤ ਕੀਤੀ।

Share Button

Leave a Reply

Your email address will not be published. Required fields are marked *