ਕਬੱਡੀ ਕੱਪ ਸੰਦੌੜ ਵਿਖੇ ਅੱਜ ਤੋਂ ਸ਼ੁਰੂ

ss1

ਕਬੱਡੀ ਕੱਪ ਸੰਦੌੜ ਵਿਖੇ ਅੱਜ ਤੋਂ ਸ਼ੁਰੂ

ਸੰਦੌੜ 29 ਨਵੰਬਰ (ਹਰਮਿੰਦਰ ਸਿੰਘ ਭੱਟ) ਬਾਬਾ ਬਲਵੰਤ ਸਿੰਘ ਸਿੱਧਸਰ ਸਿਹੌੜਾ ਸਾਹਿਬ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਯੰਗ ਸਪੋਰਟਸ ਕਲੱਬ, ਨਹਿਰੂ ਯੁਵਾ ਕੇਂਦਰ, ਐਨ ਆਰ ਆਈ ਵੀਰਾਂ ਅਤੇ ਨਗਰ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਸ਼ਾਨਦਾਰ ਕਬੱਡੀ ਕੱਪ ਪਿੰਡ ਸੰਦੌੜ ਵਿਖੇ ਅੱਜ ਤੋਂ ਸ਼ੁਰੂ ਹੋ ਚੁੱਕਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਚਮਕੌਰ ਸਿੰਘ ਨੇ ਦੱਸਿਆ ਕਿ ਮਿਤੀ 30 ਨਵੰਬਰ ਅਤੇ 1 ਦਸੰਬਰ ਨੂੰ ਕਰਵਾਏ ਜਾ ਰਹੇ ਇਸ ਖੇਡ ਸਮਾਗਮ ਵਿਚ ਕੱਬੀ ਓਪਨ ਵਿਚੋਂ ਜੇਤੂ ਟੀਮ ਨੂੰ 61000 ਰੁਪੈ ਅਤੇ ਦੂਸਰਾ 41000 ਰੁਪੈ ਇਸ ਤੋਂ ਇਲਾਵਾ ਟੋਚਨ ਮੁਕਾਬਲੇ ਵਿਚ ਪਹਿਲ ਇਨਾਮ 15000 ਰੁਪੈ ਅਤੇ ਦੂਸਰਾ 9000 ਰੁਪੈ ਨਕਦ ਇਨਾਮ ਦਿੱਤੇ ਜਾਣਗੇ ਅਤੇ ਬੈੱਸਟ ਰੇਡਰ , ਜਾਫੀ ਨੂੰ 21 ਹਜ਼ਾਰ ਰੁਪਏ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ।

Share Button

Leave a Reply

Your email address will not be published. Required fields are marked *