ਕਟੌਦੀਆ ਤੇ ਸ਼ਰਮਾ ਦੀ ਯਾਦ ਵਿੱਚ ਲਗਾਇਆਂ 7ਵਾਂ ਮੁਫਤ ਕੈਂਪ

ss1

ਕਟੌਦੀਆ ਤੇ ਸ਼ਰਮਾ ਦੀ ਯਾਦ ਵਿੱਚ ਲਗਾਇਆਂ 7ਵਾਂ ਮੁਫਤ ਕੈਂਪ

img-20161201-wa0137ਬਰੇਟਾ (ਅਸ਼ੋਕ) ਭਾਰਤ ਵਿਕਾਸ ਪ੍ਰੀਸ਼ਦ ਬਰੇਟਾ ਵਲੋਂ ਸ਼ੰਕਰਾ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਸ੍ਰ.ਜਗਜੀਤ ਸਿੰਘ ਕਟੌਦੀਆ ਅਤੇ ਮਾਸਟਰ ਰਮੇਸ਼ ਕੁਮਾਰ ਸ਼ਰਮਾ ਦੀ ਸਮਰਪਿਤ 7 ਵਾਂ ਕੈਂਪ 27 ਨਵੰਬਰ ਦਿਨ ਐਤਵਾਰ ਨੂੰ ਜੰਡਸਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਬਹਾਦਰਪੁਰ ਵਿੱਚ ਅੱਖਾਂ ਦੀਆ ਸਾਰੀਆ ਬਿਮਾਰੀਆਂ ਦਾ ਮੁਫਤ ਜਾਂਚ ਅਤੇ ਅ੍ਰਪੇਸ਼ਨ ਕੈਂਪ ਲਗਾਇਆ ਗਿਆ ।ਇਸ ਕੈਂਪ ਵਿੱਚ 200 ਦੇ ਕਰੀਬ ਮਰੀਜ਼ ਅੱਖਾ ਦੀ ਜਾਂਚ ਕਰਵਾਉਣ ਲਈ ਪਹੁੰਚੇ।ਜਿਨਾਂ੍ਹ ਵਿੱਚੋ 55 ਮਰੀਜ਼ ਲੈੱਜ਼ ਪਾਉਣ ਦੇ ਯੋਗ ਪਾਏ ਗਏ ।ਇਨ੍ਹਾਂ ਸਾਰੇ ਮਰੀਜ਼ਾ ਨੂੰ ਸ਼ਾਮ ਸਮੇਂ ਲੈਜ਼ ਪਵਾਉਣ ਲਈ ਬੱਸਾ ਰਾਹੀ ਸੰਸਥਾ ਨੇ ਆਪਣੇ ਖਰਚੇ ਤੇ ਸ਼ੰਕਰਾ ਹਸਪਤਾਲ ਲੁਧਿਆਣੇ ਲਜਾਇਆ ਗਿਆ ।ਜਿੱਥੇ ਮਰੀਜ਼ਾ ਦੀ ਅੱਖਾਂ ਵਿੱਚ ਕੀਮਤੀ ਲੈਜ਼ ਬਿਨਾਂ ਟਾਂਕੇ ਅਤੇ ਚੀਰ ਫਾਰ ਤੋਂ ਬਿਨਾਂ੍ਹ ਮਸ਼ੀਨਾ ਨਾਲ ਪਾਏ ਗਏ ਅਤੇ ਸਾਰੇ ਮਰੀਜ਼ਾ ਨੂੰ ਸੰਸਥਾ ਵੱਲੋਂ ਦਵਾਈਆਂ ਵੀ ਮੁਫਤ ਦਿੱਤੀਆਂ ਗਈਆ ।ਕੈਂਪ ਵਿੱਚ ਡਾਕਟਰਾਂ ਦੀ ਟੀਮ ਦੇ ਮੁੱਖੀ ਡਾ:ਅਖਿਲ ਬਾਂਸਲ ਐੱਮ.ਡੀ.ਨੇ ਮਰੀਜ਼ਾ ਦੀ ਜਾਂਚ ਕੀਤੀ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਸਾਰੇ ਮੈਂਬਰ ਹਾਜ਼ਰ ਸਨ ।

Share Button