ਔਰਤਾ ਦੀਆਂ ਮੰਗਾ ਲਈ ਜਨਵਾਦੀ ਇਸਤਰੀ ਸਭਾ ਵਲੋ ਜਥਾ ਮਾਰਚ 1 ਦਸੰਬਰ ਤੋ-ਬੀਬੀ ਸੁਭਾਸ ਮੱਟੂ

ss1

ਔਰਤਾ ਦੀਆਂ ਮੰਗਾ ਲਈ ਜਨਵਾਦੀ ਇਸਤਰੀ ਸਭਾ ਵਲੋ ਜਥਾ ਮਾਰਚ 1 ਦਸੰਬਰ ਤੋ-ਬੀਬੀ ਸੁਭਾਸ ਮੱਟੂ

subashmattuਗੜ੍ਹਸ਼ੰਕਰ 29 ਨਵੰਬਰ (ਅਸ਼ਵਨੀ ਸ਼ਰਮਾ) ਜਨਵਾਦੀ ਇਸਤਰੀ ਸਭਾ ਔਰਤਾ ਨੂੰ ਆ ਰਹੀਆਂ ਦਰਪੇਸ਼ ਸਮਸਿਆਵਾਂ ਲਈ ਪਿਛਲੇ ਲੰਮੇ ਸਮੇ ਤੋ ਸੰਘਰਸ਼ ਕਰਦੀ ਆ ਰਹੀ ਹੈਪਰ ਮੌਕੇ ਦੀਆਂ ਸਰਕਾਰਾ ਵਲੋਔਰਤਾਂ ਦੀਆਂ ਮੰਗਾਂ ਵੱਲ ਧਿਆਨ ਨਹੀ ਦਿਤਾ ਜਾਂ ਰਿਹਾ। ਉਪਰੋਕਤ ਸ਼ਬਦ ਜਨਵਾਦੀ ਇਸਤਰੀ ਸਭਾ ਦੀ ਸੂਬਾ ਪ੍ਰਧਾਨ ਬੀਬੀ ਸੁਭਾਸ਼ ਮੱਟੂ ਅਤੇ ਜਰਨਲ ਸੈਕਟਰੀ ਬੀਬੀ ਕ੍ਰਿਸ਼ਨਾ ਨੇ ਸਾਡੇ ਗੜ੍ਹਸ਼ੰਕਰ ਤੋ ਪ੍ਰਤੀਨਿਧੀ ਨਾਲ ਸਾਝੇ ਕਰਦਿਆ ਕਹੇ। ਉਹਨਾ ਨੇ ਦੱਸਿਆ ਕਿ 10 ਦਸੰਬਰ ਤੋ 14 ਦਸੰਬਰ ਤੱਕ ਭੁਪਾਲ ਵਿਖੇ ਆਲ ਇੰਡੀਆਂ ਇਸਤਰੀ ਸਭਾ ਦੀ ਵਿਸ਼ਾਲ ਰੈਲੀ ਕੀਤੀ ਜਾਂ ਰਹੀ ਹੈ ਜਿਸ ਵਿੱਚ ਸਭਾ ਦੇ ਕੇਦਰੀ ਕਮੇਟੀ ਤੇ ਵੱਖ-ਵੱਖ ਸੂਬਿਆ ਦੀਆਂ ਆਗੂਆ ਹਿੱਸਾ ਲੈਣਗੀਆਂ ਅਤੇ ਔਰਤਾਂ ਦੀਆਂ ਸਮਸਿਆਵਾਂ ਤੇ ਵਿਚਾਰ ਚਰਚਾ ਕਰਨਗੀਆਂ। ਉਹਨਾ ਨੇ ਦੱਸਿਆ ਕਿ ਭੁਪਾਲ ਦੀ ਰੈਲੀ ਨੂੰ ਲੈ ਕੇ ਸੂਬੇ ਵਿੱਚੋ 1 ਦਸਬੰਰ ਨੂੰ ਚਾਰ ਜਥੇ ਵੱਖ-ਵੱਖ ਇਲਾਕਿਆਂ ਤੋ ਰਵਾਨਾ ਹੋਣਗੇਜਿਹਨਾ ਵਿੱਚ ਜਿਲਿਆਂ ਵਾਲੇ ਬਾਗ ਤੋ ਜਥਾ ਰਵਾਨਾ ਹੋਵੇਗਾ ਜੋ ਕਿ ਪੰਜਾਬ ਵਿੱਚ ਔਰਤਾ ਅਤੇ ਆਮ ਜਨਤਾ ਨੂੰ ਜਨਵਾਦੀ ਇਸਤੀ ਸਭਾ ਦੇ ਬੈਨਰ ਹੇਠ ਇੱਕਠੇ ਹੋ ਕੇ ਚਲਣ ਲਈ ਪ੍ਰੇਰਿਤ ਕਰੇਗਾ। ਸੁਭਾਸ਼ ਮੱਟੂ ਨੇ ਔਰਤਾਂ ਨੂੰ ਭੁਪਾਲ ਦੀ ਰੈਲੀ ਵਿੱਚ ਵੱਧ ਤੋ ਵੱਧ ਚੱਲਣ ਦੀ ਅਪੀਲ ਕਰਦਿਆ ਕਿਹਾ ਕਿ ਸਾਡਾ ਵੱਧ ਤੋ ਵੱਧ ਇੱਕਠ ਉਹਨਾਂ ਲੋਕਾਂ ਲਈ ਖਤਰੇ ਦੀ ਘੰਟੀ ਹੋਵੇਗਾ ਜੋ ਕਿ ਔਰਤ ਨੂੰ ਅੱਜ ਵੀ ਬਰਾਬਰ ਦਾ ਦਰਜਾਂ ਦੇਣ ਵਿੱਚ ਆਨਾਕਾਨੀ ਕਰਦੇ ਹਨ।

Share Button

Leave a Reply

Your email address will not be published. Required fields are marked *