ਐੱਨ ਐੱਸ ਯੂ ਆਈ ਦਾ ਕਾਲਜ ਪ੍ਰਧਾਨ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਐੱਸ ਓ ਆਈ ਵਿੱਚ ਸ਼ਾਮਿਲ

ss1

ਐੱਨ ਐੱਸ ਯੂ ਆਈ ਦਾ ਕਾਲਜ ਪ੍ਰਧਾਨ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਐੱਸ ਓ ਆਈ ਵਿੱਚ ਸ਼ਾਮਿਲ

img-20160929-wa011-copy

ਤਲਵੰਡੀ ਸਾਬੋ, 29 ਸਤੰਬਰ (ਗੁਰਜੰਟ ਸਿੰਘ ਨਥੇਹਾ)- ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਨਾਲ ਹੀ ਜਿੱਥੇ ਉੱਪਰੀ ਪੱਧਰ ‘ਤੇ ਸਿਆਸਤ ਵਿੱਚ ਉਠਾਪਟਕ ਤੇਜ ਹੋ ਗਈ ਹੈ ਉੱਥੇ ਹਲਕਾ ਪੱਧਰ ਦੀਆਂ ਸਿਆਸੀ ਸਰਗਰਮੀਆਂ ਵਿੱਚ ਵੀ ਫੇਰਬਦਲ ਹੁੰਦੇ ਦਿਖਾਈ ਦੇ ਰਹੇ ਹਨ। ਇਸੇ ਕੜੀ ਤਹਿਤ ਅੱਜ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਨੂੰ ਹਲਕੇ ਅੰਦਰ ਭਾਰੀ ਬਲ ਮਿਲਿਆ ਜਦੋਂ ਕਾਂਗਰਸ ਦੀ ਵਿਦਿਆਰਥੀ ਜਥੇਬੰਦੀ ਐੱਨ ਐੱਸ ਯੂ ਆਈ ਦੇ ਗੁਰੂ ਕਾਸ਼ੀ ਕਾਲਜ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਆਪਣੇ ਵੱਡੀ ਗਿਣਤੀ ਸਾਥੀਆਂ ਸਮੇਤ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਐੱਸ ਓ ਆਈ ਵਿੱਚ ਸ਼ਾਮਿਲ ਹੋਣ ਦਾ ਅੇੈਲਾਨ ਕਰ ਦਿੱਤਾ।
ਇੱਥੇ ਦੱਸਣਾ ਬਣਦਾ ਹੈ ਕਿ ਐੱਸ ਓ ਆਈ ਵੱਲੋਂ ਵਿਦਿਆਰਥੀਆਂ ਨੂੰ ਆਪਣੇ ਨਾਲ ਜੋੜਨ ਲਈ ਹਲਕਾ ਤਲਵੰਡੀ ਸਾਬੋ ਦੇ ਕਾਲਜਾਂ ਵਿੱਚ ਵੱਡੀ ਪੱਧਰ ‘ਤੇ ਮੁਹਿੰਮ ਛੇੜੀ ਹੋਈ ਹੈ ਤੇ ਇਨ੍ਹਾਂ ਯਤਨਾਂ ਦੇ ਚਲਦਿਆਂ ਹੀ ਗੁਰਪ੍ਰੀਤ ਸਿੰਘ ਨੇ ਅੱਜ ਐੱਨ ਐੱਸ ਯੂ ਆਈ ਛੱਡਦਿਆਂ ਐੱਸ ਓ ਆਈ ਦਾ ਪੱਲਾ ਫੜਨ ਦਾ ਅੇੈਲਾਨ ਕਰ ਦਿੱਤਾ। ਗੁਰਪ੍ਰੀਤ ਸਿੰਘ ਨੂੰ ਐੱਸ ਓ ਆਈ ਵਿੱਚ ਸ਼ਾਮਿਲ ਕਰਦਿਆਂ ਯੂਥ ਅਕਾਲੀ ਦਲ ਦੇ ਹਲਕਾ ਤਲਵੰਡੀ ਸਾਬੋ ਪ੍ਰਧਾਨ ਸੁਖਬੀਰ ਸਿੰਘ ਚੱਠਾ ਅਤੇ ਸ਼ਹਿਰੀ ਪ੍ਰਧਾਨ ਚਿੰਟੂ ਜਿੰਦਲ ਨੇ ਸਿਰੋਪਾ ਪਾ ਕੇ ਉਨ੍ਹਾਂ ਨੂੰ ਜਥੇਬੰਦੀ ਅੰਦਰ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ।
ਗੁਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਅਕਾਲੀ ਭਾਜਪਾ ਸਰਕਾਰ ਵੱਲੋਂ ਨੌਜਵਾਨਾਂ ਲਈ ਚਲਾਈਆਂ ਜਾ ਰਹੀਆਂ ਨੀਤੀਆਂ ਅਤੇ ਹਲਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਨੌਜਵਾਨਾਂ ਨੂੰ ਨਾਲ ਲੈ ਕੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਇੱਧਰ ਆਏ ਹਨ। ਉੱਧਰ ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਚੱਠਾ ਨੇ ਐੱਸ ਓ ਆਈ ਦੇ ਉੱਚ ਅਹੁਦੇਦਾਰਾਂ ਨਾਲ ਰਾਬਤਾ ਕਾਇਮ ਕਰਕੇ ਗੁਰਪ੍ਰੀਤ ਸਿੰਘ ਨੂੰ ਐੱਸ ਓ ਆਈ ਯੂੁਨਿਟ ਗੁਰੂ ਕਾਸ਼ੀ ਕਾਲਜ ਦਾ ਪ੍ਰਧਾਨ ਨਿਯੁਕਤ ਕਰਨ ਦਾ ਐੇਲਾਨ ਵੀ ਕਰ ਦਿੱਤਾ ਹੈ।
ਇਸ ਮੌਕੇ ਐੱਸ ਓ ਆਈ ਦੇ ਜਿਲ੍ਹਾ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਮੀਤ, ਗੁਰੂ ਕਾਸ਼ੀ ਕਾਲਜ ਦੇ ਪ੍ਰਧਾਨ ਤਰਸੇਮ ਸ਼ਰਮਾਂ, ਸ਼ਰਨਜੀਤ ਸਿੰਘ ਸ਼ਰਨੀ, ਗੋਰਾ ਸਿੰਘ, ਦੀਪ ਧਾਲੀਵਾਲ, ਸੁਖਮਹਿਮੀ, ਗੁਰਪ੍ਰੀਤ ਸਿੰਘ ਤੇ ਖੁਸ਼ਵਿੰਦਰ ਸਿੰਘ ਮਲਕਾਣਾ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *