ਐਸ.ਵਾਈ.ਐਲ. ਨਹਿਰ ਨੂੰ ਲੈ ਕੇ ਸਿਆਸੀ ਪਾਰਟੀਆ ਡਰਾਮੇਬਾਜੀ ਬੰਦ ਕਰਨ : ਕਾਹਨ ਸਿੰਘ ਵਾਲਾ

ss1

ਐਸ.ਵਾਈ.ਐਲ. ਨਹਿਰ ਨੂੰ ਲੈ ਕੇ ਸਿਆਸੀ ਪਾਰਟੀਆ ਡਰਾਮੇਬਾਜੀ ਬੰਦ ਕਰਨ : ਕਾਹਨ ਸਿੰਘ ਵਾਲਾ
ਸਰਬੱਤ ਖਾਲਸਾ ਲਈ ਮੀਟਿੰਗਾ ਦਾ ਸਿਲਸਲਾ ਜੰਗੀ ਪੱਧਰ ‘ਤੇ ਜਾਰੀ

fdk-1ਫ਼ਰੀਦਕੋਟ 22 ਨਵੰਬਰ ( ਜਗਦੀਸ਼ ਬਾਂਬਾ ) ਐਸਵਾਈਐਲ ਨਹਿਰ ਨੂੰ ਲੈ ਕੇ ਆਏ ਦਿਨ ਸਿਆਸੀ ਪਾਰਟੀਆ ਵੱਲੋਂ ਜੋ ਡਰਾਮੇਬਾਜੀ ਕੀਤੀ ਜਾ ਰਹੀ ਹੈ ਉਸਨੂੰ ਤਰੁੰਤ ਬੰਦ ਕਰਕੇ ਪਾਣੀਆ ਦੀ ਰਾਖੀ ਲਈ ਅਹਿਮ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਪੰਜਾਬ ਦੇ ਪਾਣੀ ਦੀ ਇੱਕ ਵੀ ਬੂੰਦ ਦੂਸਰੇ ਸੂਬੇ ਨਾ ਨਾ ਜਾਵੇ। ਉਕਤ ਵਿਚਾਰਾਂ ਦਾ ਪ੍ਰਗਟਾਵਾਂ ਕਰਦਿਆਂ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ‘ਤੇ ਕਿਸਾਨ ਵਿੰਗ ਦੇ ਪੰਜਾਬ ਪ੍ਰਧਾਨ ਭਾਈ ਜਸਕਰਨ ਸਿੰਘ ਕਾਹਨਸਿੰਘ ਵਾਲਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ‘ਤੇ ਕਾਂਗਰਸ ਪਾਰਟੀ 2017 ਦੀਆਂ ਪੰਜਾਬ ਵਿਧਾਨ ਸਭਾ ਚੌਣਾ ਦੌਰਾਨ ਲਾਹਾ ਲੈਣ ਲਈ ਐਸਵਾਈਐਲ ਨਹਿਰ ਨੂੰ ਲੈ ਕੇ ਡਰਾਮੇਬਾਜੀ ਕਰ ਰਹੀਆ ਹੋਣ ਦੇ ਬਾਵਜੂਦ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਕਿ ਇਹ ਨਹਿਰ ਚਾਲੂ ਕਰਨ ਲਈ ਕਿਸ ਨੇ ਟੱਕ ਲਗਾਇਆ ‘ਤੇ ਕਿਸ ਨੇ ਹਰਿਆਣਾ ਦਾ ਪੱਖ ਪੂਰਿਆ ਸੀ ਇਸ ਲਈ ਇਹ ਡਰਾਮੇਬਾਜੀ ਬੰਦ ਕਰਕੇ ਪੰਜਾਬ ਦੇ ਪਾਣੀਆ ਦਾ ਰੱਖੀ ਲਈ ਅਹਿਮ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਪੰਜਾਬ ਦੇ ਪਾਣੀਆ ਦੇ ਪੈ ਰਹੇ ਡਾਕੇ ਨੂੰ ਰੋਕਿਆ ਜਾ ਸਕੇ । ਉਨਾਂ ਕਿਹਾ ਕਿ ਪੰਜਾਬ ਦਾ ਕਿਸਾਨ ਕਰਜੇ ਦੀ ਮਾਰ ਹੇਠ ਦੱਬ ਕੇ ਆਏ ਦਿਨ ਖੁਦਕੁਸ਼ੀਆ ਦੇ ਰਾਹ ਪੈ ਰਿਹਾ ਹੈ ‘ਤੇ ਪੰਜਾਬ ਸਰਕਾਰ ਦੀ ਭਾਈਵਾਲ ਪਾਰਟੀ ਭਾਜਪਾ ਦੀ ਸਰਕਾਰ ਕੇਂਦਰ ਵਿੱਚ ਹੋਣ ਦੇ ਬਾਵਜੂਦ ਮੌਜੂਦਾ ਸਰਕਾਰ ਖੁਦਕੁਸ਼ੀਆ ਨੂੰ ਰੋਕਣ ਲਈ ਚੁੱਪੀ ਧਾਰੀ ਬੈਠੀ ਹੈ। ਭਾਈ ਕਾਹਨ ਸਿੰਘ ਵਾਲਾ ਨੇ ਕਿਹਾ ਕਿ 8 ਨਵੰਬਰ ਨੂੰ ਤਲਵੰਡੀ ਸਾਬੋ ਵਿਖੇ ਹੋ ਰਹੇ ਸਰਬੱਤ ਖਾਲਸਾ ਵਿੱਚ ਸਮੁੱਚੀ ਸਿੱਖ ਕੌਮ ਸਮੇਤ ਹਰ ਵਰਗ ‘ਤੇ ਹਰ ਧਰਮ ਦੇ ਲੋਕ ਵੱਧ ਚੜ ਕੇ ਸ਼ਮੂਲੀਅਤ ਕਰਨ ਤਾਂ ਜੋ ਪੰਜਾਬ ਅੰਦਰ ਵੱਧ ਰਹੀ ਗੁੰਡਾਗਰਦੀ,ਭੂ-ਮਾਫੀਆ ਸਮੇਤ ਨੌਜਵਾਨੀ ਨੂੰ ਘੁਣ ਵਾਂਗ ਖਾਂ ਰਹੇ ਨਸ਼ਿਆ ਦੇ ਖਾਤਮੇ ਲਈ ਅਹਿਮ ਵਿਚਾਰ ਵਟਾਂਦਰੇ ਕੀਤੇ ਜਾ ਸਕਣ । ਉਨਾਂ ਕਿਹਾ ਕਿ ਬੇਸ਼ੱਕ ਮੌਜੂਦਾ ਸਰਕਾਰ ਸਰਬੱਤ ਖਾਲਸਾ ਨੂੰ ਰੋਕਣ ਲਈ ਅੱਡੀ ਚੋਟੀ ਦਾ ਜੋਰ ਲਗਾ ਰਹੀ ਹੈ ‘ਤੇ ਪੈਰਾ ਮਿਲਟਰੀ ਫੋਰਸ ਲਗਾ ਕੇ ਲੋਕਾਂ ਦੇ ਮਨਾਂ ਅੰਦਰ ਡਰ ‘ਤੇ ਸਹਿਮ ਦਾ ਮਹੌਲ ਬਣਿਆ ਜਾ ਰਿਹਾ ਹੈ ਤਾਂ ਜੋ ਸਰਬੱਤ ਖਾਲਸਾ ਨੂੰ ਅਸਫਲ ਕੀਤਾ ਜਾ ਸਕੇ ਪ੍ਰੰਤੂ ਐਤਕੀਂ ਸਰਕਾਰ ਦੇ ਸਭ ਭੁਲੇਖਾ ਸਰਬੱਤ ਖਾਲਸਾ ਦੇ ਵਿਸ਼ਾਲ ਇਕੱਠ ਨੂੰ ਵੇਖ ਕੇ ਦੂਰ ਹੋ ਜਾਣਗੇ । ਉਨਾਂ ਕਿਹਾ ਕਿ ਪੰਜਾਬ ਅੰਦਰ ਹੁਣ ਤੱਕ 100 ਤੋਂ ਉੱਪਰ ਥਾਂਵਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਚੁੱਕੀ ਹੋਣ ਦੇ ਬਾਵਜੂਦ ਨਿਰੰਤਰ ਜਾਰੀ ਹੈ ਪ੍ਰੰਤੂ ਪੰਥਕ ਅਖਵਾਉਣ ਵਾਲੀ ਸਰਕਾਰ ਦਾ ਖੁਫੀਆ ਤੰਤਰ ਚੁੱਪੀ ਧਾਰੀ ਬੈਠਾ ਹੈ,ਜਿਸ ਕਰਕੇ ਲੋਕਾਂ ਦੇ ਮਨਾਂ ਅੰਦਰ ਮੌਜੂਦਾ ਸਰਕਾਰ ਖਿਲਾਫ਼ ਰੋਸ ਦਿਨ-ਬਾ-ਦਿਨ ਵੱਧਦਾ ਹੀ ਜਾ ਰਿਹਾ ਹੈ ‘ਤੇ ਆਉਣ ਵਾਲੀਆ 2017 ਦੀਆਂ ਪੰਜਾਬ ਵਿਧਾਨ ਸਭਾ ਚੌਣਾ ਦੌਰਾਨ ਲੋਕ ਪੰਥ ਦੀ ਸਰਕਾਰ ਬਣਾ ਕੇ ਵਿਰੋਧੀ ਸਿਆਸੀ ਪਾਰਟੀਆ ਨੂੰ ਕਰਾਰਾ ਜਵਾਬ ਦੇਣ ਲਈ ਉਤਾਵਲੇ ਹੋਏ ਬੈਠੇ ਹਨ ।

Share Button

Leave a Reply

Your email address will not be published. Required fields are marked *